ਚਹਿਲ ਵਿੱਖੇ ਪੁਲਵਾਮਾ ਹਮਲੇ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ, ਕੱਢਿਆਂ ਕੈਂਡਲ ਮਾਰਚ
ਭਾਦਸੋਂ , 16 ਫਰਵਰੀ ਸੁਨੀਲ ਕੌੜਾ: ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਕਿਸਾਨ ਆਗੂਆਂ ਦੀ ਅਗਵਾਈ ਵਿੱਚ ਨਗਰ ਚਹਿਲ ਨਿਵਾਸੀਆਂ ਵੱਲੋ 14 ਫਰਵਰੀ 2019 ਨੂੰ ਪੁਲਵਾਮਾ ਵਿਖੇ ਹੋਏ ਦਹਿਸ਼ਤਗਰਦੀ ਹਮਲੇ ਚ ਸ਼ਹੀਦ ਹੋਏ ਫੌਜ ਦੇ ਜਵਾਨਾਂ ਅਤੇ ਕਿਸਾਨ ਵਿਰੋਧੀ ਬਿੱਲਾਂ ਦੇ ਖ਼ਿਲਾਫ਼ ਕਿਸਾਨੀ ਸੰਘਰਸ਼ ਦੇ ਸ਼ਹੀਦਾਂ ਨੂੰ ਪਿੰਡ ਚਹਿਲ ਅੰਦਰ ਕੈਂਡਲ ਮਾਰਚ ਕੱਢ ਕੇ ਸ਼ਰਧਾਂਜਲੀ ਦਿੱਤੀ ਗਈ ਅਤੇ ਕਿਸਾਨ ਅੰਦੋਲਨ ਨੂੰ ਤੇਜ਼ ਕਰਨ ਵਾਸਤੇ ਆਮ ਲੋਕਾਂ ਨੂੰ ਲਾਮਬੰਦ ਕੀਤਾ ਗਿਆ । ਸ਼ਾਂਤਮਈ ਕੈਂਡਲ ਮਾਰਚ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਸੰਯੂਕਤ ਕਿਸਾਨ ਮੋਰਚੇ ਵੱਲੋਂ ਦਿੱਤੇ ਹਰ ਪ੍ਰੋਗਰਾਮ ਵਿਚ ਅਸੀਂ ਕਿਸਾਨਾਂ ਅਤੇ ਮਜਦੂਰਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰ ਰਹੇ ਹਾਂ, ਜਦੋਂ ਤੱਕ ਇਹ ਕਾਲੇ ਕਾਨੂੰਨ ਰੱਦ ਨਹੀਂ ਹੋ ਜਾਂਦੇ, ਅਸੀਂ ਹਰ ਦਿੱਤੇ ਜਾਣ ਵਾਲੇ ਪ੍ਰੋਗਰਾਮ ਵਿੱਚ ਵਧ ਚੜ੍ਹ ਕੇ ਹਿੱਸਾ ਲਵਾਂਗੇ । ਇਸ ਕੈਂਡਲ ਮਾਰਚ ਵਿੱਚ ਚਹਿਲ ਦੀਆਂ ਬੀਬੀਆਂ, ਨੌਜਵਾਨਾਂ ਤੋਂ ਇਲਾਵਾ ਪ੍ਰਧਾਨ ਅਮਰਜੀਤ ਸਿੰਘ ਗੱਗੀ, ਡਾ.ਨਰਿੰਦਰ ਸਿੰਘ ਨਿੰਦੀ, ਕੁਲਦੀਪ ਸਿੰਘ ਨੋਨੀ ਪੰਚ, ਜਸਬੀਰ ਸਿੰਘ ਜੱਸੀ ਪੰਚ, ਮਨਜੋਤ ਸਿੰਘ ਪੰਧੇਰ ਸਾ. ਸਰਪੰਚ, ਪਰਮਜੀਤ ਸਿੰਘ ਪਰਮਾ, ਅਮਨਿੰਦਰ ਸਿੰਘ ਲਾਡੀ, ਸੁਖਵਿੰਦਰ ਸਿੰਘ, ਜਗਤਾਰ ਸਿੰਘ ਜੱਗੀ, ਧਰਮਿੰਦਰ ਸਿੰਘ ਬੇਟੀਆਂ, ਮਨਦੀਪ ਸਿੰਘ ਪੰਧੇਰ, ਗੋਪੀ, ਅਸੋਕੀ, ਜ਼ੋਰਾਵਰ ਸਿੰਘ, ਮੇਵਾ ਸਿੰਘ, ਜੀਤ ਸਿੰਘ, ਹਾਜ਼ਰ ਸਨ ।
Please Share This News By Pressing Whatsapp Button