♦इस खबर को आगे शेयर जरूर करें ♦

ਪੰਜਾਬੀ ਯੂਨੀਵਰਸਿਟੀ ‘ਚ ਦਲਿਤ ਵਿਦਿਆਰਥੀਆਂ ਨੂੰ ਨਹੀਂ ਮਿਲਦਾ ਹੋਸਟਲ !

ਪਟਿਆਲਾ 16 ਫਰਵਰੀ (ਰੁਪਿੰਦਰ ਸਿੰਘ) : ਮਾਲਵਾ ਖੇਤਰ ਦੇ ਐਜੂਕੇਸ਼ਨ ਹੱਬ ਵਜੋਂ ਜਾਣੀ ਜਾਂਦੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਪੜਨ ਆਉਣ ਵਾਲੇ ਅਨੁਸੂਚਿਤ ਜਾਤੀਆਂ ਦੇ ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਹੋਸਟਲ ਸੀਟਾਂ ਨਾ ਦਿੱਤੇ ਜਾਣ ‘ਤੇ ਦੇ ਮਾਮਲੇ ਦਾ ਡਾ. ਅੰਬੇਡਕਰ ਕਰਮਚਾਰੀ ਮਹਾਂਸੰਘ, ਪੰਜਾਬ ਵਲੋਂ ਤਿੱਖਾ ਵਿਰੋਧ ਜਤਾਇਆ ਗਿਆ ਹੈ। ਇਸ ਸਬੰਧੀ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਡਾ. ਜਤਿੰਦਰ ਸਿੰਘ ਮੱਟੂ ਵਲੋਂ ਵਾਈਸ ਚਾਂਸਲਰ ਪੰਜਾਬੀ ਯੂਨੀਵਰਸਿਟੀ ਸ੍ਰੀਮਤੀ ਰਵਨੀਤ ਕੌਰ (ਆਈ.ਏ.ਐਸ) ਨੂੰ ਮੰਗ ਪੱਤਰ ਭੇਜਦਿਆਂ ਅਨੁਸੂਚਿਤ ਜਾਤੀ ਦੇ ਗਰੀਬ ਪਰਿਵਾਰਾਂ ਦੇ ਵਿਦਿਆਰਥੀਆਂ ਦੀਆਂ ਹੋਸਟਲ ਅਲਾਟਮੈਂਟ ਸਮੇਂ ਰਾਖਵਾਂਕਰਨ ਦੇ ਹਿਸਾਬ ਨਾਲ ਸੀਟਾਂ ਦੇਣ ਅਤੇ ਸੀਟਾਂ ਦੇਣ ਤੋਂ ਬਾਅਦ ਪਹਿਲ ਦੇ ਅਧਾਰ ‘ਤੇ ਅਡਜਸਟਮੈਂਟ ਕਰਨ ਦੀ ਮੰਗ ਕੀਤੀ ਹੈ। ਉਨਾਂ ਦੱਸਿਆ ਕਿ ਪੰਜਾਬ ਦੇ ਦੂਰ ਦੁਰਾਡੇ ਇਲਾਕੇ ਤੋਂ ਪੰਜਾਬੀ ਯੂਨੀਵਰਸਿਟੀ ਪੜਨ ਆਉਣ ਵਾਲੀਆਂ ਵਿਦਿਆਰਥਣਾਂ ਨੂੰ 90-90, 94 ਪ੍ਰਤੀਸ਼ਤ ਨੰਬਰ ਲੈਣ ਦੇ ਬਾਵਜੂਦ ਵੀ ਹੋਸਟਲ ਸੀਟ ਨਹੀਂ ਦਿੱਤੀ ਗਈ। ਇਸ ਬਾਰੇ ਪਤਾ ਲੱਗਿਆ ਕਿ ਪੰਜਾਬੀ ਯੂਨੀਵਰਸਿਟੀ ਅੰਦਰ ਹਰ ਵਿਭਾਗ ਵਲੋਂ ਹੋਸਟਲ ਲਈ ਜਰਨਲ ਮੈਰਿਟ ਲਿਸਟ ਬਣਾਈ ਜਾਂਦੀ ਹੈ। ਜਿਸ ਵਿੱਚ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਨੂੰ ਰਾਖਵਾਂਕਰਨ ਨਹੀਂ ਦਿੱਤਾ ਜਾਂਦਾ। ਡਾ. ਜਤਿੰਦਰ ਸਿੰਘ ਮੱਟੂ ਨੇ ਕਿਹਾ ਕਿ ਜਦੋਂ ਦਾਖਲਿਆਂ ਵਿੱਚ ਪੰਜਾਬ ਸਰਕਾਰ ਦੇ ਨਿਯਮਾਂ ਅਨੁਸਾਰ ਐਸ.ਸੀ ਵਰਗ ਦੇ ਬੱਚਿਆਂ ਦੀਆਂ ਸੀਟਾਂ ਰੱਖੀਆਂ ਜਾਂਦੀਆਂ ਹਨ ਤਾਂ ਫਿਰ ਹੋਸਟਲ ਅਲਾਟਮੈਂਟ ਸਮੇਂ ਉਨਾਂ ਦੀ ਵੱਖਰੀ ਲਿਸਟ ਕਿਉਂ ਨਹੀਂ ਬਣਾਈ ਜਾਂਦੀ। ਉਨਾਂ ਕਿਹਾ ਕਿ ਇਕ ਵਰਗ ਨੂੰ ਗੱਫ਼ੇ ਅਤੇ ਦੂਜੇ ਨੂੰ ਧੱਕੇ ਵਾਲਾ ਸਿਧਾਂਤ ਪੰਜਾਬੀ ਯੂਨੀਵਰਸਿਟੀ ਅਥਾਰਿਟੀ ਨੂੰ ਬਦਲਣਾ ਪਵੇਗਾ। ਇਹ ਵੀ ਦੇਖਣ ਵਿੱਚ ਆਇਆ ਹੈ ਕਿ ਐਸ.ਸੀ ਬੱਚਿਆਂ ਨੂੰ ਸੀਟਾਂ ਅਲਾਟ ਕਰਨੀਆਂ ਤਾਂ ਇਕ ਪਾਸੇ ਬੱਚਿਆਂ ਦੀਆਂ ਅਡਜਸਟਮੈਂਟ ਵਾਲੀਆਂ ਅਰਜ਼ੀਆਂ ‘ਤੇ ਵੀ ਵਿਭਾਗੀ ਸਿਫਾਰਿਸ਼ ਕਰਨ ਲਈ ਵਿਭਾਗ ਵਲੋਂ ਅਣਗਿਣਤ ਚੱਕਰ ਕਟਵਾਏ ਜਾਂਦੇ ਹਨ। ਉਨਾਂ ਕਿਹਾ ਕਿ ਇਹ ਦਲਿਤ ਵਿਦਿਆਰਥੀਆਂ ਦਾ ਮਨੋਬਲ ਤੋੜਨ, ਉਨਾਂ ਨੂੰ ਜ਼ਲੀਲ ਕਰਨ ਦੀ ਬਹੁਤ ਵੱਡੀ ਸਾਜਿਸ਼ ਹੈ। ਜਿਸਨੂੰ ਅਸੀਂ ਕਿਸੇ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨਾਂ ਚਿਤਾਵਨੀ ਭਰੇ ਲਹਿਜੇ ਵਿੱਚ ਕਿਹਾ ਕਿ ਜੇਕਰ ਆਉਣ ਵਾਲੇ 2-4 ਦਿਨਾਂ ਦੇ ਅੰਦਰ ਅਨੁਸੂਚਿਤ ਜਾਤੀ ਵਿਦਿਆਰਥੀਆਂ ਦੀਆਂ ਬਣਦੀਆਂ ਹੋਸਟਲ ਸੀਟਾਂ ਨਾ ਦਿੱਤੀਆਂ ਗਈਆਂ ਤਾਂ ਡਾ. ਅੰਬੇਡਕਰ ਕਰਮਚਾਰੀ ਮਹਾਂਸੰਘ, ਪੰਜਾਬ ਦੀ ਪੰਜਾਬੀ ਯੂਨੀਵਰਸਿਟੀ ਇਕਾਈ ਵਲੋਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ। ਜਿਸਦੀ ਜਿੰਮੇਵਾਰੀ ਪੰਜਾਬੀ ਯੂਨੀਵਰਸਿਟੀ ਪ੍ਰਸ਼ਾਸ਼ਨ ਦੀ ਹੋਵੇਗੀ।ਇਸ ਮੌਕੇ ਹਾਜਰ ਨੁਮਾਇੰਦਿਆਂ ਵਿੱਚ ਸੁਪਰਡੈਂਟ ਦੇਵਕੀ ਦੇਵੀ, ਸ. ਕਸ਼ਮੀਰ ਸਿੰਘ, ਵਿਦਿਆਰਥੀ ਆਗੂ ਸੰਦੀਪ ਸਿੰਘ ਹਾਜਰ ਸਨ।

Please Share This News By Pressing Whatsapp Button




स्वतंत्र और सच्ची पत्रकारिता के लिए ज़रूरी है कि वो कॉरपोरेट और राजनैतिक नियंत्रण से मुक्त हो। ऐसा तभी संभव है जब जनता आगे आए और सहयोग करे


जवाब जरूर दे 

आप अपने सहर के वर्तमान बिधायक के कार्यों से कितना संतुष्ट है ?

View Results

Loading ... Loading ...

Related Articles

Close
Close
Website Design By Bootalpha.com +91 84482 65129