
ਬਸੰਤ ਰੁੱਤ ਦੀ ਆਮਦ ‘ਤੇ ਗੁਰਮਤਿ ਸਮਾਗਮ ਕਰਵਾਇਆ
ਪਟਿਆਲਾ, 16 ਫਰਵਰੀ (ਰੁਪਿੰਦਰ ਸਿੰਘ) : ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ 96 ਕਰੋੜੀ ਦੀ ਅਗਵਾਈ ਹੇਠ ਪੁਰਾਤਨ ਸਮੇਂ ਤੋਂ ਚਲੀ ਆਉਂਦੀ ਪਰੰਪਰਾ ਅਨੁਸਾਰ ਬਗੀਚੀ ਬਾਬਾ ਬੰਬਾ ਸਿੰਘ ਜੀ ਸ਼ਹੀਦ ਛਾਉਂਣੀ ਨਿਹੰਗ ਸਿੰਘਾਂ ਬੁੱਢਾ ਦਲ ਵਿਖੇ ਬਸੰਤ ਰੁੱਤ ਵਿਸ਼ੇਸ਼ ਗੁਰਮਤਿ ਸਮਾਗਮ ਕਰਕੇ ਮਨਾਈ ਗਈ। ਗੁਰਦੁਆਰਾ ਬਾਬਾ ਬੰਬਾ ਸਿੰਘ ਬਗੀਚੀ ਵਿਖੇ ਨਿਹੰਗ ਸਿੰਘਾਂ ਦੀ ਮਰਯਾਦਾ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਦੇ ਭੋਗ ਪਾਏ ਗਏ, ਉਪਰੰਤ ਬਸੰਤ ਰਾਗ ਵਿੱਚ ਗੁਰਬਾਣੀ ਕੀਰਤਨ ਹੋਇਆ। ਵੱਖ-ਵੱਖ ਪ੍ਰਚਾਰਕ ਜਨਾਂ ਨੇ ਰੁੱਤ ਦੀ ਮਹੱਤਤਾ ਅਤੇ ਗੁਰਬਾਣੀ ਵਿਚ ਇਸ ਦੇ ਸਥਾਨ ਬਾਰੇ ਵਿਚਾਰ ਸਾਂਝੇ ਕੀਤੇ। ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਚਲਦਾ ਵਹੀਰ ਚੱਕ੍ਰਵਰਤੀ ਦੇ 14ਵੇਂ ਮੁਖੀ ਸ਼੍ਰੋਮਣੀ ਸੇਵਾ ਰਤਨ, ਸ਼੍ਰੋਮਣੀ ਪੰਥ ਰਤਨ, ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਸਮੁੱਚੀ ਸੰਗਤ, ਨਿਹੰਗ ਸਿੰਘ ਛਾਉਂਣੀਆਂ ਦੇ ਮੁਖ ਸੇਵਾਦਾਰਾਂ ਅਤੇ ਵੱਖ-ਵੱਖ ਦਲਾਂ ਦੇ ਮੁਖੀਆਂ ਨੂੰ ਜੀ ਆਇਆ ਕਿਹਾ ਤੇ ਇਸ ਸਮਾਗਮ ਵਿਚ ਵਿਸ਼ੇਸ਼ ਸ਼ਮੂਲੀਅਤ ਕਰਨ ਤੇ ਧੰਨਵਾਦ ਕੀਤਾ। ਇਸ ਸਮੇਂ ਭਾਈ ਸੁਖਜੀਤ ਸਿੰਘ ਕਨੱਇਆ ਨੇ ਕਥਾ ਵਖਿਆਣ ਕੀਤਾ ਤੇ ਬਾਬਾ ਮੱਘਰ ਸਿੰਘ, ਬਾਬਾ ਇੰਦਰਜੀਤ ਸਿੰਘ ਫੱਕਰ, ਬਾਬਾ ਮਨਮੋਹਨ ਸਿੰਘ ਬਾਰਨ ਵਾਲੇ ਨੇ ਗੁਰਬਾਣੀ ਦਾ ਕੀਰਤਨ ਕੀਤਾ। ਬਾਬਾ ਬਲਬੀਰ ਸਿੰਘ ਨੇ ਆਪਣੇ ਸੰਬੋਧਨ ‘ਚ ਕਿਹਾ ਕਿ ਗੁਰੂ ਨਾਨਕ ਸਾਹਿਬ ਵਲੋਂ ਕਿਰਤ ਕਰੋ, ਨਾਮ ਜਪੋ, ਵੰਡ ਛਕੋ ਦਾ ਸਿਧਾਂਤ ਦਿਤਾ। ਦੂਜੇ ਪਾਤਸ਼ਾਹ ਗੁਰੂ ਅੰਗਦ ਦੇਵ ਜੀ ਨੇ ਨਿਮਰਤਾ ਦਾ ਸਬਕ ਦਿਤਾ, ਤੀਜੇ ਗੁਰੂ ਜੀ ਨੇ ਲੰਗਰ ਪ੍ਰਥਾ ਚਲਾ ਗੁਰੂ ਰਾਮਦਾਸ ਜੀ ਨੇ ਹਰਿਮੰਦਰ ਸਾਹਿਬ ਦੇ ਚਾਰ ਦਰਵਾਜ਼ੇ ਰੱਖ ਕੇ ਬਰਾਬਰਤਾ ਦੀ ਰੂਹ ਫੂਕੀ। ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਤੇ ਫਿਰ ਹਰਗੋਬਿੰਦ ਸਾਹਿਬ ਵਲੋਂ ਅਕਾਲ ਤਖ਼ਤ ਦੀ ਸਿਰਜਨਾ ਜ਼ੁਲਮ ਵਿਰੁੱਧ ਲੜਨ ਦਾ ਮਾਰਗ, ਸਤਵੇਂ ਪਾਤਸ਼ਾਹ ਨੇ ਕੁਦਰਤ ਦੇ ਸਮਤੋਲ ਬਣਾਈ ਰੱਖਣ ਲਈ 52 ਬਾਗ ਲਗਾ ਕੇ ਵਾਤਾਵਰਨ ਦੀ ਸੰਭਾਲ ਦਾ ਸੰਦੇਸ਼ ਦਿਤਾ, ਅੱਠਵੇਂ ਪਾਤਸ਼ਾਹ ਨੇ ਔਰੰਗਜ਼ੇਬ ਨੂੰ ਛੋਟੀ ਉਮਰੇ ਗਿਆਨ ਦਾ ਮਾਰਗ ਦਿੱਤਾ, ਨੌਵੇ ਪਾਤਸ਼ਾਹ ਨੇ ਧਰਮ ਲਈ ਕੁਰਬਾਨੀ ਦੇ ਕੇ ਮਨੁੱਖਤਾ ਨੂੰ ਬਚਾਉਣ ਅਤੇ ਦਸਵੇਂ ਪਾਤਸ਼ਾਹ ਨੇ ਖਾਲਸਾ ਸਾਜ ਕੇ ਗੁਰੂ ਨਾਨਕ ਤੋਂ ਲੈ ਕੇ ਨੌਵੇਂ ਪਾਤਸ਼ਾਹ ਦੇ ਸਿਧਾਂਤਕ ਫਲਸਫੇ ਨੂੰ ਅਮਲੀ ਜਾਮਾ ਪਹਿਨਾਇਆ।
ਇਸ ਮੌਕੇ ਪੰਥ ਦੇ ਸਿਰਮੌਰ ਢਾਢੀ ਜਥੇ ਬਾਬਾ ਤਰਸੇਮ ਸਿੰਘ ਮੌਰਾਂਵਾਲੀ, ਬਾਬਾ ਬਲਦੇਵ ਸਿੰਘ ਢੋਡੀਵਿੰਡ ਤੇ ਬਾਬਾ ਰਣਯੋਧ ਸਿੰਘ ਨੇ ਸੰਗਤਾਂ ਨੂੰ ਢਾਢੀ ਵਾਰਾਂ ਰਾਹੀ ਨਿਹਾਲ ਕੀਤਾ। ਉਪਰੰਤ ਬੁੱਢਾ ਦਲ ਦੇ ਨਿਹੰਗ ਸਿੰਘਾਂ ਵੱਲੋਂ ਗਤਕੇ ਦੇ ਜੌਹਰ ਦਿਖਾਏ ਗਏ। ਉਨ੍ਹਾਂ ਹੋਰ ਕਿਹਾ ਕਿ ਅੱਜ ਬਾਬਾ ਹਕੀਕਤ ਰਾਏ ਦਾ ਸ਼ਹੀਦੀ ਦਿਹਾੜਾ ਵੀ ਸੰਗਤਾਂ ਵਲੋਂ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਇਸ ਸਮੇਂ ਬਾਬਾ ਰੇਸ਼ਮ ਸਿੰਘ ਹੈੱਡ ਗ੍ਰੰਥੀ, ਦਿਲਜੀਤ ਸਿੰਘ ਬੇਦੀ ਸਕੱਤਰ ਬੁੱਢਾ ਦਲ, ਬਾਬਾ ਵੱਸਣ ਸਿੰਘ ਮੜੀਆਂ ਦਲ ਬਟਾਲੇ ਵਾਲੇ, ਬਾਬਾ ਜੱਸਾ ਸਿੰਘ ਤਲਵੰਡੀ ਸਾਬੋ, ਬਾਬਾ ਸੁੱਖਾ ਸਿੰਘ ਖਿਆਲਾ, ਬਾਬਾ ਮੇਜਰ ਸਿੰਘ ਮੁਖਤਾਰੇਆਮ, ਬਾਬਾ ਜੋਗਿੰਦਰ ਸਿੰਘ ਬਰੇਟਾ, ਬਾਬਾ ਅਨੂਪ ਸਿੰਘ ਲਾਡੀ, ਬਾਬਾ ਸੁੱਖਾ ਸਿੰਘ ਖਿਆਲਾ, ਬਾਬਾ ਬੂਟਾ ਸਿੰਘ ਲੰਬਵਾਲੀ, ਬਾਬਾ ਸ਼ਮਸ਼ੇਰ ਸਿੰਘ, ਬਾਬਾ ਅਰਜਨ ਸਿੰਘ ਸ਼ਿਵਜੀ, ਬਾਬਾ ਕਰਮ ਸਿੰਘ, ਬਾਬਾ ਪਰਮਜੀਤ ਸਿੰਘ, ਬਾਬਾ ਖੜਕ ਸਿੰਘ, ਬਾਬਾ ਪਿਆਰਾ ਸਿੰਘ, ਬਾਬਾ ਈਸ਼ਰ ਸਿੰਘ, ਬਾਬਾ ਜਗਦੇਵ ਸਿੰਘ ਮਾਨਸਾ, ਬਾਬਾ ਸਰਵਣ ਸਿੰਘ ਮਝੈਲ ਰਾਜਪੁਰਾ, ਬਾਬਾ ਵਿਸ਼ਵਪ੍ਰਤਾਪ ਸਿੰਘ ਸਮਾਣਾ, ਬਾਬਾ ਬਲਦੇਵ ਸਿੰਘ ਵੱਲਾ, ਬਾਬਾ ਹਰਪ੍ਰਰੀਤ ਸਿੰਘ ਹੈਪੀ, ਬਾਬਾ ਭਗਤ ਸਿੰਘ ਬਹਾਦਰਗੜ੍ਹ ਪਟਿਆਲਾ ਆਦਿ ਹਾਜ਼ਰ ਸਨ।
Please Share This News By Pressing Whatsapp Button