ਕੋਆਪਰੇਟਿਵ ਸੁਸਾਇਟੀ ‘ਚੋਂ ਸੁਪਰ ਸੀਡਰ ਮਸ਼ੀਨ ਚੋਰੀ : ਮਾਮਲਾ ਦਰਜ਼
ਪਟਿਆਲਾ, 16 ਫਰਵਰੀ (ਰੁਪਿੰਦਰ ਸਿੰਘ) : ਥਾਣਾ ਸਦਰ ਪਟਿਆਲਾ ਦੀ ਅਧੀਨ ਪੈਂਦੇ ਪਿੰਡ ਪੰਜੋਲਾ ਵਿੱਚ ਕੋਆਪਰੇਟਿਵ ਸੁਸਾਇਟੀ ਦਫ਼ਤਰ ਵਿੱਚੋਂ ਸੁਪਰ ਸੀਡਰ ਮਸ਼ੀਨ ਚੋਰੀ ਕਰਨ ਵਾਲੇ ਅਣਪਛਾਤੇ ਵਿਅਕਤੀ ਜਾਂ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ਼ ਕੀਤਾ ਗਿਆ ਹੈ। ਇਸੇ ਕੋਆਪਰੇਟਿਵ ਸੁਸਾਇਟੀ ਦੇ ਫ਼ਤਰ ਵਿੱਚ ਬਤੌਰ ਸੈਕਟਰੀ ਕੰਮ ਕਰਦੇ ਸੰਦੀਪ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਪਿੰਡ ਬਲਬੇੜਾ ਨੇ ਦੱਸਿਆ ਕਿ 12/13 ਫਰਵਰੀ 2021 ਦੀ ਦਰਮਿਆਨੀ ਰਾਤ ਨੂੰ ਕਿਸੇ ਨਾ ਮਾਲੂਮ ਵਿਅਕਤੀ/ਵਿਅਕਤੀਆਂ ਵੱਲੋਂ ਸੁਸਾਇਟੀ ਦੇ ਦਫ਼ਤਰ ਵਿਚੋਂ ਸੁਪਰ ਸੀਡਰ ਮਸ਼ੀਨ ਨੂੰ ਚੋਰੀ ਕਰ ਲਿਆ ਗਿਆ। ਪੁਲਸ ਨੇ ਸੈਕਟਰੀ ਦੀ ਸ਼ਿਕਾਇਤ ‘ਤੇ ਉਕਤ ਅਣਪਛਾਤੇ ਚੋਰ ਜਾਂ ਚੋਰਾਂ ਦੇ ਖਿਲਾਫ 457,380 ਆਈ.ਪੀ.ਸੀ. ਤਹਿਤ ਮਾਮਲਾ ਦਰਜ਼ ਕਰਕੇ ਭਾਲ ਸ਼ੁਰੂ ਕਰ ਦਿੱਤੀ ਹੈ।
Please Share This News By Pressing Whatsapp Button