♦इस खबर को आगे शेयर जरूर करें ♦

ਈਵੀਐਮ ਚੁੱਕਣ ਦੇ ਮਾਮਲੇ ‘ਚ ਭਾਜਪਾ ਤੇ ਅਕਾਲੀ ਆਗੂਆਂ ਆਗੂ ਸਮੇਤ ਤਿੰਨ ਫੜੇ

ਪਾਤੜਾਂ 16 ਫ਼ਰਵਰੀ  (ਰਮਨ ਜੋਸ਼ੀ ):
ਨਗਰ ਕੌਂਸਲ ਪਾਤੜਾਂ ਦੀਆਂ ਹੋ ਰਹੀਆਂ ਚੋਣਾਂ ਦੌਰਾਨ ਸ਼ਹਿਰ ਦੇ ਵਾਰਡ ਨੰਬਰ ਅੱਠ ਵਿੱਚ ਪੋਲਿੰਗ ਦੌਰਾਨ  ਈਵੀਐਮ ਮਸ਼ੀਨ ਦਾ ਕੰਟਰੋਲਰ ਚੁੱਕਣ ਦੇ ਮਾਮਲੇ ਵਿੱਚ ਪਾਤੜਾਂ ਪੁਲਿਸ ਵੱਲੋਂ ਨਾ ਮਾਲੂਮ ਵਿਅਕਤੀਆਂ ਖ਼ਿਲਾਫ਼ ਦਰਜ ਕੀਤੇ ਗਏ ਕੇਸ ਵਿਚ ਇਕ ਭਾਜਪਾ ਅਤੇ ਇਕ ਅਕਾਲੀ ਆਗੂ ਸਮੇਤ  ਇਕ ਹੋਰ ਵਿਅਕਤੀ ਨੂੰ ਨਾਮਜ਼ਦ ਕਰਕੇ ਹਿਰਾਸਤ ਵਿੱਚ ਲੈਣ ਮਗਰੋਂ ਮਾਨਯੋਗ ਅਦਾਲਤ ਵਿਚ ਪੇਸ਼ ਕੀਤਾ ਜਿਸਤੇ ਅਦਾਲਤ ਨੇ ਉਕਤ ਤਿੰਨੋਂ ਵਿਅਕਤੀਆਂ ਨੂੰ ਦੋ ਦਿਨ ਲਈ  ਪੁਲਿਸ ਰਿਮਾਂਡ ਤੇ ਭੇਜ ਦਿੱਤਾ ਹੈ।
ਜਾਣਕਾਰੀ ਦਿੰਦਿਆਂ ਥਾਣਾ ਮੁਖੀ ਪਾਤੜਾਂ ਇੰਸਪੈਕਟਰ ਰਣਬੀਰ ਸਿੰਘ ਨੇ ਦੱਸਿਆ ਕਿ  ਸ਼ਹਿਰ ਦੇ ਵਾਰਡ ਨੰਬਰ ਅੱਠ ਦੇ ਬੂਥ ਨੰਬਰ ਗਿਆਰਾਂ ਦੇ ਪ੍ਰਜਾਈਡਿੰਗ ਅਫ਼ਸਰ ਯਸ਼ਪਾਲ  ਵੱਲੋਂ ਕੀਤੀ ਗਈ ਸ਼ਿਕਾਇਤ ਉੱਤੇ ਈਵੀਐਮ ਮਸ਼ੀਨ ਦਾ ਕੰਟ੍ਰੋਲਰ ਚੁੱਕਕੇ ਪੋਲਿੰਗ ਵਿਚ ਵਿਘਨ ਪਾਏ ਜਾਣ ਸਬੰਧੀ ਕੇਸ ਦਰਜ ਕੀਤਾ ਗਿਆ ਸੀ  ਜਿਸ ਤੇ ਪੜਤਾਲ ਮਗਰੋਂ ਪੁਲਿਸ ਵੱਲੋਂ ਤਿੰਨ ਵਿਅਕਤੀਆਂ ਨੂੰ ਨਾਮਜ਼ਦ ਕਰਕੇ ਹਿਰਾਸਤ ਵਿੱਚ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਮਾਮਲੇ ਸਬੰਧੀ   ਭਾਜਪਾ ਆਗੂ ਰਮੇਸ਼ ਕੁਮਾਰ ਕੁੱਕੂ, ਅਕਾਲੀ ਆਗੂ ਰਾਮਪਾਲ ਮਿੱਤਲ  ਅਤੇ  ਵਿਸ਼ਾਲ ਕੁਮਾਰ ਨੂੰ ਹਿਰਾਸਤ ਵਿੱਚ ਲੈ ਕੇ ਅਦਾਲਤ ਵਿੱਚ ਪੇਸ਼ ਕੀਤਾ ਗਿਆ  ਜਿਸ ਤੇ ਅਦਾਲਤ ਨੇ  ਉਕਤ ਤਿੰਨਾਂ ਵਿਅਕਤੀਆਂ ਨੂੰ ਦੋ ਦਿਨ ਲਈ ਪੁਲੀਸ ਰਿਮਾਂਡ ਉੱਤੇ ਭੇਜ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ  ।

Please Share This News By Pressing Whatsapp Button




स्वतंत्र और सच्ची पत्रकारिता के लिए ज़रूरी है कि वो कॉरपोरेट और राजनैतिक नियंत्रण से मुक्त हो। ऐसा तभी संभव है जब जनता आगे आए और सहयोग करे


जवाब जरूर दे 

आप अपने सहर के वर्तमान बिधायक के कार्यों से कितना संतुष्ट है ?

View Results

Loading ... Loading ...

Related Articles

Close
Close
Website Design By Bootalpha.com +91 84482 65129