
ਇੰਪਲਾਈਜ਼ ਫੈੱਡਰੇਸ਼ਨ (ਪਹਿਲਵਾਨ) ਦੀ ਈਸਟ ਸਬ-ਡਿਵੀਜ਼ਨ ਪਟਿਆਲਾ ਟੈਕਨੀਕਲ ਕਮਰਸ਼ੀਅਲ ਦੀ ਚੋਣ ਹੋਈ
ਪਟਿਆਲਾ, 17 ਫਰਵਰੀ (ਰੁਪਿੰਦਰ ਸਿੰਘ) : ਇੰਪਲਾਈਜ਼ ਫੈੱਡਰੇਸ਼ਨ ਪਹਿਲਵਾਨ ਦੀ ਇਸ ਸਬ ਡਿਵੀਜ਼ਨ ਪਟਿਆਲਾ (ਟੈਕਨੀਕਲ ਕਮਰਸ਼ੀਅਲ) ਦੀ ਚੋਣ ਡਵੀਜ਼ਨ ਪ੍ਰਧਾਨ ਹਰਜੀਤ ਸਿੰਘ ਤੇ ਸਕੱਤਰ ਅਜੇ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਵਿਸ਼ੇਸ਼ ਤੌਰ ਤੇ ਡਿਵੀਜ਼ਨ ਦੇ ਸੂਬਾ ਮੀਤ ਪ੍ਰਧਾਨ ਦੀਪਇੰਦਰ ਸਿੰਘ ਰਮਨ ਤੇ ਸੀਨੀਅਰ ਮੀਤ ਪ੍ਰਧਾਨ ਪਟਿਆਲਾ ਸਰਕਲ ਸ਼ਿਵਦੇਵ ਸਿੰਘ ਮੌਜੂਦ ਸਨ। ਉਪਰੋਕਤ ਈਸਟ ਸਰਕਲ ਦੀ ਚੁਣੀ ਗਈ ਕਮੇਟੀ ਵਿਚ ਪ੍ਰਧਾਨ ਵਜੋਂ ਵਿਜੇ ਕੁਮਾਰ, ਸਕੱਤਰ ਰਜਨੀਸ਼ ਕੁਮਾਰ, ਸਹਾਇਕ ਸਕੱਤਰ ਚਿੰਤਾਮਨੀ, ਸੀਨੀਅਰ ਮੀਤ ਪ੍ਰਧਾਨ ਰਾਜਨ ਕੁਮਾਰ, ਮੀਤ ਪ੍ਰਧਾਨ ਅਮਰੀਕ ਸਿੰਘ, ਖਜ਼ਾਨਚੀ ਦੇਵ ਨਾਰਾਇਣ ਅਤੇ ਸਹਾਇਕ ਖ਼ਜ਼ਾਨਚੀ ਵਜੋਂ ਰਾਕੇਸ਼ ਕੁਮਾਰ ਚੁਣੇ ਗਏ।
Please Share This News By Pressing Whatsapp Button