
ਕੇਂਦਰ ਨੇ ਮਹਿੰਗਾਈ ਦੀ ਮਾਰ ਹੇਠ ਲੋਕਾਂ ਦਾ ਕੱਢਿਆ ਕਚੂੰਮਰ : ਸੁਰਿੰਦਰ ਸ਼ਰਮਾ
ਪਟਿਆਲਾ, 17 ਫਰਵਰੀ (ਰੁਪਿੰਦਰ ਸਿਘ) ਕੇਂਦਰ ਵਿੱਚ ਬੈਠੀ ਭਾਜਪਾ ਦੀ ਅਗਵਾਈ ਵਾਲੀ ਮੋਦੀ ਸਰਕਾਰ ਨੇ ਮਹਿੰਗਾਈ ਦੀ ਮਾਰ ਹੇਠ ਲੋਕਾਂ ਦਾ ਕਚੂੰਮਰ ਕੱਢ ਕੇ ਰੱਖ ਦਿੱਤਾ ਹੈ, ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜ਼ਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਪਟਿਆਲਾ ਦੀ ਵਾਈਸ ਪ੍ਰੈਜ਼ੀਡੈਂਟ ਸੁਰਿੰਦਰ ਸ਼ਰਮਾ ਨੇ ਕੀਤਾ।
ਸੁਰਿੰਦਰ ਸ਼ਰਮਾ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਏਨੀ ਮਹਿੰਗਾਈ ਕਰ ਦਿੱਤੀ ਹੈ ਕਿ ਲੋਕਾਂ ਵਲੋਂ ਸਿਰਫ਼ ਜਿਊਣ ਨੂੰ ਹੀ ਤਰਜੀਹ ਦਿੱਤੀ ਜਾ ਰਿਹਾ ਹੈ ਬਾਕੀ ਮਨੁੱਖੀ ਜੀਵਨ ਵਿਚ ਕਿਵੇਂ ਹੱਸਣਾ ਖੇਡਣਾ ਚਾਹੀਦਾ ਹੈ ਬਾਰੇ ਸੋਚਣਾ ਹੀ ਬੰਦ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵਿਚ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਹਨ ਤੇ ਵੱਡੇ ਪੱਧਰ ‘ਤੇ ਲੋਕਾਂ ਨੂੰ ਗੈਸ ਸਬਸਿਡੀ ਵੀ ਬੰਦ ਕਰ ਦਿੱਤੀ ਗਈ ਹੈ, ਜਿਸ ਦਾ ਅਸਰ ਸਿੱਧੇ ਤੌਰ ਤੇ ਮੱਧ ਵਰਗ ਅਤੇ ਗ਼ਰੀਬ ਵਰਗ ਨਾਲ ਸਬੰਧਤ ਲੋਕਾਂ ਦੀ ਜੇਬ ਤੇ ਪਿਆ ਹੈ। ਸ੍ਰੀਮਤੀ ਸ਼ਰਮਾ ਨੇ ਕਿਹਾ ਕਿ ਸਰਕਾਰ ਨੇ ਦੇਸ਼ ਵਿੱਚ ਅਜਿਹੇ ਹਾਲਾਤ ਪੈਦਾ ਕਰ ਦਿੱਤੇ ਹਨ ਕਿ ਹਰ ਦੇਸ਼ ਵਾਸੀ ਸਿਰਫ਼ ਤੇ ਸਿਰਫ਼ ਜ਼ਿੰਦਗੀ ਸਹੀ ਢੰਗ ਨਾਲ ਜਿਊਣ ਵੱਲ ਹੀ ਧਿਆਨ ਦੇ ਪਾ ਰਿਹਾ ਹੈ ਤੇ ਉਹ ਵੀ ਸਹੀ ਢੰਗ ਨਾਲ ਜਿਊਣ ਵਿੱਚ ਨਾਕਾਫ਼ੀ ਸਾਬਤ ਹੋ ਰਿਹਾ ਹੈ।
Please Share This News By Pressing Whatsapp Button