
ਡੀ ਏ ਵੀ ਸਕੂਲ ਵਿੱਚ ਸਾਹਿਤਯ ਕਲਸ਼ ਪਤ੍ਰਿਕਾ ਦਾ ਵਿਮੋਚਨ ਅਤੇ ਕਾਵਿ ਸੰਮੇਲਨ
ਪਟਿਆਲਾ, 17 ਫਰਵਰੀ (ਰੁਪਿੰਦਰ ਸਿੰਘ) : ਸਾਹਿਤਯ ਕਲਸ਼ ਪਤ੍ਰਿਕਾ ਅਤੇ ਪਬਲੀਕੇਸ਼ਨ ਵੱਲੋਂ ਡੀ ਏ ਵੀ ਪਬਲਿਕ ਸਕੂਲ ਵਿੱਚ ਪਤ੍ਰਿਕਾ ਦਾ ਵਿਮੋਚਨ ਅਤੇ ਕਾਵਿ ਸੰਮੇਲਨ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਪ੍ਰਿੰਸੀਪਲ ਵਿਵੇਕ ਤਿਵਾਰੀ ਅਤੇ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਡਾ. ਰਵੀ ਭੂਸ਼ਨ, ਰਿਟਾ. ਪ੍ਰਿੰਸੀਪਲ ਮੋਹਨਜੀਤ ਸਿੰਘ, ਭੀਮਸੈਨ ਗੈਰਾ ਨੇ ਭਾਗ ਲਿੱਤਾ। ਸਾਹਿਤਯ ਕਲਸ਼ ਵੱਲੋਂ ਬੇਟੀਆਂ ਸਿਮਰਨ ਅਤੇ ਹਤੀਕਸ਼ਾ ਅਤੇ ਨੌਜਵਾਨ ਕਵੀ ਅਭਿਸ਼ੇਕ ਸ਼ਰਮਾ ਵੀ ਵਿਸ਼ੇਸ਼ ਤੌਰ ਤੇ ਮੰਚ ਤੇ ਵਿਰਾਜਮਾਨ ਹੋਏ ਅਤੇ ਮੰਚ ਦੀ ਸ਼ੋਭਾ ਵਧਾਈ। ਮੰਚ ਦਾ ਕੁਸ਼ਲ ਸੰਚਾਲਨ ਕਵਿੱਤਰੀ ਸਰਿਤਾ ਨੌਹਰਿਆ ਨੇ ਕੀਤਾ। ਗੋਸ਼ਠੀ ਦਾ ਸ਼ੁਭ ਆਰੰਭ ਕਵਿੱਤਰੀ ਵਰਿੰਦਰਜੀਤ ਕੌਰ ਵੱਲੋਂ ਸਰਸਵਤੀ ਵੰਦਨਾ ਦੇ ਗਾਇਨ ਨਾਲ ਕੀਤਾ ਗਿਆ। ਇਸ ਗੋਸ਼ਠੀ ਵਿੱਚ ਸੁਸ਼ੀਲ ਆਜ਼ਾਦ ਅਤੇ ਅਨਿਲ ਭਾਰਤੀ ਵਿਸ਼ੇਸ਼ ਤੌਰ ਤੇ ਮੌਜੂਦ ਸਨ। ਮੰਚ ਵੱਲੋਂ ਸਾਹਿਤਯ ਕਲਸ਼ ਪਤ੍ਰਿਕਾ ਦਾ ਵਿਮੋਚਨ ਕੀਤਾ ਗਿਆ। ਸਾਰਿਆਂ ਨੇ ਸਾਗਰ ਸੂਦ ਨੂੰ ਪਤ੍ਰਿਕਾ ਦੇ ਨਿਰੰਤਰ ਪ੍ਰਕਾਸ਼ਨ ਲਈ ਮੁਬਾਰਕਬਾਦ ਦਿੱਤੀ। ਮੰਚ ਦੇ ਸੰਸਥਾਪਨ ਅਤੇ ਸੰਪਾਦਕ ਸਾਗਰ ਸੂਦ ਨੇ ਆਏ ਹੋਏ ਦੋਸਤਾਂ ਦਾ ਸ਼ੁਕਰੀਆ ਅਦਾ ਕੀਤਾ ਅਤੇ ਸਾਹਿਤਯ ਕਲਸ਼ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਕਰਵਾਏ ਜਾ ਰਹੇ ਪ੍ਰੋਗਰਾਮਾਂ ਬਾਰੇ ਦੱਸਿਆ। ਸਹਿਤਕਾਰਯੋਗ ਡਾ. ਰਵੀ ਭੂਸ਼ਨ ਅਤੇ ਮੋਹਨਜੀਤ ਸਿੰਘ ਜੀ ਨੇ ਵੀ ਪਿਆਰ ਭਰੇ ਸ਼ਬਦਾਂ ਨਾਲ ਆਏ ਹੋਏ ਸਾਰੇ ਸਾਹਿਤਕਾਰਾਂ ਨੂੰ ਆਸ਼ੀਰਵਾਦ ਦਿੱਤਾ। ਭੀਮਸੈਨ ਗੈਰਾ ਜੀ ਨੇ ਪੌਦਿਆਂ ਨੂੰ ਲਗਾਉਣ ਦਾ ਮਹੱਤਵ ਸਮਝਾਉਂਦੇ ਹੋਏ ਕੁਝ ਦਵਾਈ ਦੇ ਪੌਦਿਆਂ ਦੀ ਜਾਣਕਾਰੀ ਦਿੱਤੀ ਜਿਨ੍ਹਾਂ ਦਾ ਉਪਯੋਗ ਕਈ ਬੀਮਾਰੀਆਂ ਨੂੰ ਠੀਕ ਕਰਨ ਵਿੱਚ ਕੀਤਾ ਜਾਂਦਾ ਹੈ।
ਇਸ ਕੜੀ ਵਿੱਚ ਆਏ ਹੋਏ ਸਾਹਿਤਕਾਰਾਂ ਸਰਿਤਾ ਨੌਹਰੀਆ, ਕ੍ਰਿਸ਼ਨ ਲਾਲ ਧੀਮਾਨ, ਸਾਗਰ ਸੂਦ, ਹਰੀ ਦੱਤ ਹਬੀਬ, ਬਜਿੰਦਰ ਠਾਕੁਰ, ਸੁਨੀਤਾ ਸ਼ਰਮਾ, ਹਤੀਕਸ਼ਾ, ਪੁਨੀਤ ਗੋਇਲ, ਸੁਰਿੰਦਰ ਕੁਮਾਰ, ਅਭਿਸ਼ੇਕ ਸ਼ਰਮਾਂ, ਹਰਦੀਪ ਕੌਰ ਜੱਸੋਵਾਲ, ਮੋਨਿਕਾ ਠਾਕੁਰ, ਡਾ. ਇੰਦਰਪਾਲ ਕੌਰ, ਵਰਿੰਦਰਜੀਤ ਕੌਰ, ਏਕਤਾ, ਪ੍ਰੋਮਿਲਾ ਗੌਤਮ, ਸੰਦੀਪ ਸਿੰਘ, ਅਮਰਿੰਦਰ ਜੈਨ, ਸਿਮਰਨ, ਅਮਰਿੰਦਰ ਸਿੰਘ, ਡਾ. ਜੈਦੀਪ ਸਿੰਘ, ਸਤੀਸ਼ ਵਿਦਰੋਹੀ, ਬਲਜਿੰਦਰ ਸਰੋਏ, ਸੰਜੈ ਦਰਦੀ, ਭੀਮ ਸੈਨ ਗੈਰਾ, ਸੁਨੀਤਾ ਕੁਮਾਰੀ, ਕਿਰਨ ਸਿੰਗਲਾ, ਇੰਜੀ. ਪਰਵਿੰਦਰ ਸ਼ੌਖ, ਮੇਹਾਸ਼ਾ ਕਪੂਰ, ਪਲਵੀ ਗੁਪਤਾ, ਅਨਿਲ ਕੁਮਾਰ ਭਾਰਤੀ, ਸੁਸ਼ੀਲ ਆਜ਼ਾਦ, ਕੁਲਦੀਪ ਕੌਰ ਧੰਜੂ ਨੇ ਆਪਣੀਆਂ ਆਪਣੀਆਂ ਰਚਨਾਵਾਂ ਸੁਣਾ ਕੇ ਮਾਂ ਸਰਸਵਤੀ ਦੇ ਚਰਨਾਂ ਵਿੱਚ ਹਾਜ਼ਿਰੀ ਲਗਵਾਈ। ਇਸ ਤਰ੍ਹਾਂ ਪਿਆਰ ਭਰੇ ਖ਼ੂਬਸੂਰਤ ਪਲਾਂ ਅਤੇ ਰੰਗਾਂ ਨਾਲ ਸਜੀ ਇਹ ਕਾਵਿ ਗੋਸਠੀ ਸਫਲਤਾਪੂਰਵਕ ਅਤੇ ਸ਼ਾਨਦਾਰ ਰਹੀ। ਜਨ ਗਨ ਮਨ ਨਾਲ ਇਸ ਪ੍ਰੋਗਰਾਮ ਨੂੰ ਸਮਾਪਤ ਕੀਤਾ ਗਿਆ।
ਅੰਤ ਵਿੱਚ ਸ੍ਰੀ ਆਰ ਡੀ ਜਿੰਦਲ ਦੇ ਬੇਟੇ ਜੋ ਆਪਣੀ ਸਾਂਸਾਰਿਕ ਯਾਤਰਾ ਪੂਰੀ ਕਰਕੇ ਇਸ ਜਗ ਤੋਂ ਚਲੇ ਗਏ ਲਈ ਦੋ ਮਿਨਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਦਿੱਤੀ ਗਈ।
Please Share This News By Pressing Whatsapp Button