
ਤੀਜੇ ਲਿੰਗ ਦੇ ਉਮੀਦਵਾਰ ਲਾਲੀ ਮਹੰਤ ਵੱਲੋਂ ਜਿੱਤ ਦਰਜ ਕਰਕੇ ਇਤਿਹਾਸ ਰਚਿ

ਫੋਟੋ : ਐੱਸਡੀਐੱਮ ਪਾਤੜਾਂ ਦੋ ਜੇਤੂ ਸਰਟੀਫਿਕੇਟ ਹਾਸਲ ਕਰਦੇ ਹੋਏ ਲਾਲੀ ਮਹੰਤ।
ਪਾਤੜਾਂ 17 ਫ਼ਰਵਰੀ (ਸੰਜੇ ਗਰਗ)
ਨਗਰ ਕੌਂਸਲ ਪਾਤੜਾਂ ਦੀਆਂ ਹੋਈਆਂ ਚੋਣਾਂ ਦੌਰਾਨ ਤੀਜੇ ਲਿੰਗ ਨਾਲ ਸਬੰਧਤ ਉਮੀਦਵਾਰ ਨੇ ਜਿੱਤ ਦਰਜ ਕਰਕੇ ਇਤਿਹਾਸ ਰਚਿਆ ਹੈ। ਸ਼ਹਿਰ ਦੇ ਵਾਰਡ ਨੰਬਰ ਸੋਲ਼ਾਂ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਵਜੋਂ ਜਿੱਤ ਦਰਜ ਕਰਨ ਵਾਲੇ ਲਾਲੀ ਮਹੰਤ ਨੇ ਨਗਰ ਕੌਂਸਲ ਪਾਤੜਾਂ ਦੇ ਇਤਿਹਾਸ ਵਿੱਚ ਸ਼ਾਨਦਾਰ ਜਿੱਤ ਦਰਜ ਕਰਕੇ ਜਿੱਥੇ ਆਪਣੇ ਭਾਈਚਾਰੇ ਦਾ ਮਾਣ ਵਧਾਇਆ ਹੈ ਉੱਥੇ ਆਮ ਆਦਮੀ ਪਾਰਟੀ ਦੇ ਚੋਣ ਨਿਸ਼ਾਨ ਝਾੜੂ ਉੱਤੇ ਚੋਣ ਮੈਦਾਨ ਵਿਚ ਉਤਰ ਕੇ ਵਿਧਾਨ ਸਭਾ ਹਲਕਾ ਸ਼ੁਤਰਾਣਾ ਵਿੱਚ ਪਹਿਲੀ ਜਿੱਤ ਹਾਸਲ ਕੀਤੀ ਹੈ। ਚੋਣ ਜਿੱਤਣ ਉਪਰੰਤ ਐੱਸਡੀਐੱਮ ਪਾਤੜਾਂ ਕਮ ਚੋਣ ਅਧਿਕਾਰੀ ਨਿਤੀਸ਼ ਸਿੰਗਲਾ ਤੋਂ ਜੇਤੂ ਸਰਟੀਫਿਕੇਟ ਹਾਸਲ ਕਰਨ ਲਾਲੀ ਮਹੰਤ ਨੇ ਹੈ ਕਿਹਾ ਕਿ ਉਨ੍ਹਾਂ ਦੇ ਭਾਈਚਾਰੇ ਨੂੰ ਸਮਾਜ ਵਿੱਚ ਘਿਰਣਾ ਦੀ ਨਜ਼ਰ ਨਾਲ ਦੇਖਿਆ ਜਾਂਦਾ ਹੈ ਪਰ ਆਮ ਆਦਮੀ ਪਾਰਟੀ ਨੇ ਉਨ੍ਹਾਂ ਨੂੰ ਟਿਕਟ ਦੇ ਕੇ ਚੋਣ ਮੈਦਾਨ ਵਿੱਚ ਉਤਾਰਿਆ ਜਿਸ ਤੇ ਉਨ੍ਹਾਂ ਦੇ ਵਾਰਡ ਵਾਸੀਆਂ ਨੇ ਜੋ ਮਾਣ ਸਤਿਕਾਰ ਉਨ੍ਹਾਂ ਨੂੰ ਦਿੱਤਾ ਇਸ ਲਈ ਉਹ ਸਦਾ ਆਪਣੇ ਵਾਰਡ ਵਾਸੀਆਂ ਦੇ ਰਿਣੀ ਰਹਿਣਗੇ। ਉਨ੍ਹਾਂ ਕਿਹਾ ਕਿ ਕੌਂਸਲਰ ਬਣਨ ਉਪਰੰਤ ਉਹ ਜਿੱਥੇ ਆਪਣੇ ਵਾਰਡ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ਉਤੇ ਦੂਰ ਕਰਨ ਵੱਲ ਧਿਆਨ ਦੇਣਗੇ ਉੱਥੇ ਆਪਣੇ ਭਾੲੀਚਾਰੇ ਨੂੰ ਦਰਪੇਸ਼ ਔਕੜਾਂ ਨੂੰ ਵੀ ਸਰਕਾਰ ਦੇ ਧਿਆਨ ਵਿੱਚ ਲਿਆਉਣਗੇ । ਇਸ ਮੌਕੇ ਹੋਰਨਾਂ ਤੋਂ ਇਲਾਵਾ ਆਪ ਆਗੂ ਕੁਲਵੰਤ ਬਾਜੀਗਰ, ਕੁਲਦੀਪ ਥਿੰਦ , ਮਹਿੰਗਾ ਸਿੰਘ ਸੇਲਵਾਲਾ ਰਣਜੀਤ ਵਿਰਕ ਆਦਿ ਹਾਜ਼ਰ ਸਨ ।
Please Share This News By Pressing Whatsapp Button