
ਨੂੰਹ ਸਹੁਰੇ ਦੀ ਸ਼ਾਨਦਾਰ ਜਿੱਤ ਦੀ ਚਾਰੇ ਪਾਸੇ ਚਰਚਾ

ਪਾਤੜਾਂ 17 ਫਰਵਰੀ (ਸੰਜੇ ਗਰਗ)
ਨਗਰ ਕੌਂਸਲ ਪਾਤੜਾਂ ਦੇ ਐਲਾਨੇ ਗਏ ਨਤੀਜਿਆਂ ਵਿੱਚ ਸ਼ਹਿਰ ਦੇ ਦੋ ਵੱਖ ਵੱਖ ਵਾਰਡਾਂ ਤੋਂ ਇੱਕੋ ਪਰਿਵਾਰ ਦੇ ਦੋ ਮੈਂਬਰਾਂ ਵੱਲੋਂ ਹਾਸਲ ਕੀਤੀ ਗਈ ਜਿੱਤ ਦੀ ਸ਼ਹਿਰ ਵਿੱਚ ਚਰਚਾ ਹੈ। ਇਹ ਦੋਵੇਂ ਮੈਂਬਰ ਆਜ਼ਾਦ ੳੁਮੀਦਵਾਰ ਵਜੋਂ ਚੋਣ ਮੈਦਾਨ ਵਿੱਚ ਨਿੱਤਰੇ ਸਨ । ਜਾਣਕਾਰੀ ਅਨੁਸਾਰ ਕਾਰੋਬਾਰੀ ਭਗਵਤ ਦਿਆਲ ਨਿੱਕਾ ਸ਼ਹਿਰ ਦੇ ਵਾਰਡ ਨੰਬਰ ਦੋ ਤੋਂ ਅਤੇ ਉਨ੍ਹਾਂ ਦੀ ਨੂੰਹ ਪ੍ਰੀਤੀ ਜੈਨ ਵਾਰਡ ਨੰਬਰ ਪੰਦਰਾਂ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ ਵਿੱਚ ਸਨ। ਵਾਰਡ ਨੰਬਰ ਦੋ ਤੋਂ ਚੋਣ ਲੜ ਰਹੇ ਭਗਵਤ ਦਿਆਲ ਨਿੱਕਾ ਪਿਛਲੀਆਂ ਨਗਰ ਕੌਂਸਲ ਚੋਣਾਂ ਦੌਰਾਨ ਕਾਂਗਰਸੀ ਉਮੀਦਵਾਰ ਅੰਮ੍ਰਿਤ ਅਨਮੋਲ ਤੋਂ ਹਾਰ ਗਏ ਸਨ ਪਰ ਇਸ ਵਾਰ ਆਜ਼ਾਦ ੳੁਮੀਦਵਾਰ ਵਜੋਂ ਚੋਣ ਮੈਦਾਨ ਵਿਚ ਨਿੱਤਰ ਕੇ ਉਹਨਾਂ 423 ਵੋਟਾਂ ਹਾਸਲ ਕਰਕੇ ਆਪਣੇ ਉਸੇ ਵਿਰੋਧੀ ਨੂੰ ਮਾਤ ਦਿੱਤੀ ਜਦੋਂ ਕਿ ਉਨ੍ਹਾਂ ਦੀ ਨੂੰਹ ਪ੍ਰੀਤੀ ਜੈਨ ਨੇ ਵਾਰਡ ਨੰਬਰ ਪੰਦਰਾਂ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਦਿਆਂ 526 ਵੋਟਾਂ ਹਾਸਲ ਕਰਕੇ ਆਪਣੇ ਸਹੁਰੇ ਦੇ ਕੱਟੜ ਵਿਰੋਧੀ ਸਾਬਕਾ ਕੋਸ਼ਲਰ ਅੰਮ੍ਰਿਤ ਅਨਮੋਲ ਦੀ ਪਤਨੀ ਰਮਾ ਰਾਣੀ ਨੂੰ 178 ਵੋਟਾਂ ਨਾਲ ਪਛੜਣ ਵਿੱਚ ਸਫਲਤਾ ਪ੍ਰਾਪਤ ਕੀਤੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਦੋਵਾਂ ਵਾਰਡਾਂ ਦੇ ਵਾਸੀਆਂ ਨੇ ਜੋ ਮਾਨ ਉਨ੍ਹਾਂ ਦੇ ਪਰਿਵਾਰ ਨੂੰ ਦਿੱਤਾ ਹੈ ਇਸ ਲਈ ਉਨ੍ਹਾਂ ਦਾ ਪਰਿਵਾਰ ਸਦਾ ਰਿਣੀ ਰਹੇਗਾ ਅਤੇ ਦੋਨਾਂ ਵਾਰਡਾਂ ਵਿੱਚ ਅਧੂਰੇ ਪਏ ਵਿਕਾਸ ਕਾਰਜਾਂ ਨੂੰ ਪਹਿਲ ਦੇ ਆਧਾਰ ਉੱਤੇ ਹੱਲ ਕਰਨ ਦੇ ਨਾਲ ਨਾਲ ਵਾਰਡ ਦੇ ਹਰ ਪਰਿਵਾਰ ਦੇ ਦੁੱਖ ਸੁਖ ਵਿੱਚ ਸ਼ਾਮਲ ਹੋਣਾ ਉਨ੍ਹਾਂ ਦਾ ਪਹਿਲਾ ਫਰਜ਼ ਹੋਵੇਗਾ।
Please Share This News By Pressing Whatsapp Button