ਪਾਤੜਾਂ ਨਗਰ ਕੌਂਸਲ ਚੋਣਾਂ ਦੇ ਨਤੀਜੇ

ਪਾਤੜਾਂ 17 ਫ਼ਰਵਰੀ ਰਮਨ ਜੋਸ਼ੀ):
ਨਗਰ ਕੌਂਸਲ ਪਾਤੜਾਂ ਦੀਆਂ ਹੋਈਆਂ ਚੋਣਾਂ ਦੇ ਐਲਾਨ ਕੀਤੇ ਗਏ ਨਤੀਜਿਆਂ ਦੌਰਾਨ ਪਿਛਲੀ ਵਾਰ ਅਕਾਲੀ ਦਲ ਦੀ ਸਰਕਾਰ ਸਮੇਂ ਸਪਸ਼ਟ ਬਹੁਮਤ ਹਾਸਲ ਕਰਨ ਵਾਲੀ ਸੱਤਾਧਾਰੀ ਕਾਂਗਰਸ ਪਾਰਟੀ ਸਪੱਸ਼ਟ ਬਹੁਮਤ ਹਾਸਲ ਕਰਨ ਤੋਂ ਪਛੜ ਗਈ। ਸ਼ਹਿਰ ਦੇ ਸਤਾਰਾਂ ਵਾਰਡਾਂ ਦੇ ਚੋਣ ਨਤੀਜੇ ਐਲਾਨੇ ਗਏ ਜਿਸ ਅਨੁਸਾਰ ਕਾਂਗਰਸ ਨੇ ਸੱਤ, ਸ਼੍ਰੋਮਣੀ ਅਕਾਲੀ ਦਲ ਨੇ ਤਿੰਨ ਅਤੇ ਆਮ ਆਦਮੀ ਪਾਰਟੀ ਦੇ ਇਕ ਉਮੀਦਵਾਰ ਸਣੇ ਛੇ ਅਜ਼ਾਦ ਉਮੀਦਵਾਰਾਂ ਨੇ ਆਪਣੇ ਵਿਰੋਧੀਆਂ ਨੂੰ ਹਰਾ ਕੇ ਨਗਰ ਕੌਂਸਲ ਚੋਣਾਂ ਦੇ ਜੇਤੂ ਰਹੇ।
ਅਧਿਕਾਰਿਤ ਤੌਰ ਤੇ ਐਲਾਨ ਕੀਤੇ ਗਏ ਚੋਣ ਨਤੀਜਿਆਂ ਅਨੁਸਾਰ ਵਾਰਡ ਨੰਬਰ ਇੱਕ ਤੋਂ ਮਾਰਕੀਟ ਕਮੇਟੀ ਪਾਤੜਾਂ ਦੇ ਸਾਬਕਾ ਚੇਅਰਮੈਨ ਜੈ ਪ੍ਰਤਾਪ ਸਿੰਘ ਡੇਜ਼ੀ ਨੂੰਹ ਸੁਪਨਦੀਪ ਕੌਰ ਕਾਹਲੋਂ ਨੇ ਆਪਣੇ ਵਿਰੋਧੀ ਉਮੀਦਵਾਰ ਬਲਜਿੰਦਰ ਕੌਰ ਨੂੰ 34 ਵੋਟਾਂ, ਵਾਰਡ ਦੋ ਤੋਂ ਭਗਵਤ ਦਿਆਲ ਨਿੱਕਾ ਨੇ ਅੰਮ੍ਰਿਤਪਾਲ ਅਨਮੋਲ ਨੂੰ 26 ਵੋਟਾਂ, 3 ਤੋਂ ਅਕਾਲੀ ਦਲ ਦੀ ਉਮੀਦਵਾਰ ਅਤੇ ਨਗਰ ਕੌਂਸਲ ਪਾਤੜਾਂ ਦੀ ਸਾਬਕਾ ਪ੍ਰਧਾਨ ਜਸਬੀਰ ਕੌਰ ਸਿੱਧੂ ਨੂੰ ਉਮੀਦਵਾਰ ਰਿੱਕੀ ਗਰਗ ਨੂੰ 173 ਵੋਟਾਂ, ਵਾਭ 4 ਤੋਂ ਅਕਾਲੀ ਉਮੀਦਵਾਰ ਰਜੇਸ਼ ਕੁਮਾਰ ਸੋਨੀ ਜ਼ਲੂਰ ਨੇ ਆਪਣੇ ਵਿਰੋਧੀ ਸਾਬਕਾ ਕੌਂਸਲਰ ਵਿਜੇ ਕੁਮਾਰ ਗਰਗ ਨੂੰ 245 ਵੋਟਾਂ, 5 ਤੋਂ ਕਾਂਗਰਸੀ ਉਮੀਦਵਾਰ ਪਰਮਜੀਤ ਕੌਰ ਬੰਦੇਸ਼ਾ ਨੇ ਆਪਣੇ ਵਿਰੋਧੀ ਉਮੀਦਵਾਰ ਸੁਮਨ ਲਤਾ ਨੂੰ 31, 6 ਤੋਂ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅਤੇ ਕਾਂਗਰਸੀ ਉਮੀਦਵਾਰ ਨਰਿੰਦਰ ਸਿੰਗਲਾ ਨੇ ਆਪਣੇ ਵਿਰੋ ਉਮੀਦਵਾਰ ਫਰਿੰਦਰ ਸ਼ਰਮਾ ਨੂੰ 282 ਵੋਟਾਂ ,ਦੇ ਫਰਕ ਨਾਲ ਹਰਾ ਕੇ ਲਗਾਤਾਰ ਤੀਜੀ ਵਾਰ ਜਿੱਤ ਹਾਸਲ ਕੀਤੀ ਇਸੇ ਤਰ੍ਹਾਂ ਵਾਰਡ ਨੰਬਰ 7 ਤੋਂ ਆਜ਼ਾਦ ਉਮੀਦਵਾਰ ਸੁਮਨ ਨੇ ਆਪਣੇ ਵਿਰੋਧੀ ਕਾਂਗਰਸ ਦੀ ਪੂਨਮ ਦੇਵੀ ਨੂੰ 164 ਵੋਟਾਂ ਦੇ ਫਰਕ ਨਾਲ ਹਰਾਇਆ । ਵਾਰਡ ਨੰਬਰ 8 ਤੋਂ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਪ੍ਰੇਮ ਚੰਦ ਗੁਪਤਾ ਨੇ ਆਪਣੇ ਵਿਰੋਧੀ ਆਜ਼ਾਦ ਉਮੀਦਵਾਰ ਪ੍ਰਸ਼ੋਤਮ ਸਿੰਗਲਾ ਨੂੰ 503 ਵੋਟਾਂ ਦੇ ਫਰਕ ਨਾਲ ਹਰਾ ਕੇ ਆਪਣੀ ਲਗਾਤਾਰ ਚੌਥੀ ਜਿੱਤ ਦਰਜ ਕੀਤੀ। ਵਾਰਡ ਨੰਬਰ ਨੌੰ ਤੋਂ ਕਾਂਗਰਸ ਦੇ ਉਮੀਦਵਾਰ ਰਿੰਕੂ ਸਿੰਘ ਨੇ ਆਪਣੇ ਵਿਰੋਧੀ ਭਾਰਤੀ ਜਨਤਾ ਪਾਰਟੀ ਦੇ ਵਿਜੇ ਕੁਮਾਰ ਨੂੰ 171
ਵੋਟਾਂ , ਵਾਰਡ ਨੰਬਰ 10 ਤੋਂ ਅਕਾਲੀ ਦਲ ਦਾ ਸਮਰਥਨ ਪ੍ਰਾਪਤ ਆਜ਼ਾਦ ਉਮੀਦਵਾਰ ਬਰਜਿੰਦਰ ਸਿੰਘ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਅੰਗਰੇਜ ਸਿੰਘ ਨੂੰ 233 ਵੋਟਾਂ ਦੇ ਫਰਕ ਨਾਲ ਹਰਾਇਆ ਜਦੋਂਕਿ ਵਾਰਡ ਨੰਬਰ 11 ਤੋਂ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਵਿਨੋਦ ਕੁਮਾਰ ਜਿੰਦਲ ਦੀ ਪਤਨੀ ਅਤੇ ਅਕਾਲੀ ਉਮੀਦਵਾਰ ਰਾਜ ਰਾਣੀ ਨੇ ਆਪਣੇ ਵਿਰੋਧੀ ਕਾਂਗਰਸੀ ਉਮੀਦਵਾਰ ਅਮਨਦੀਪ ਕੌਰ ਨੂੰ 543 ਵੋਟਾਂ ਦੇ ਵੱਡੇ ਫਰਕ ਨਾਲ ਹਰਾ ਕੇ ਨਗਰ ਕੌਂਸਲ ਚੋਣਾਂ ਵਿੱਚ ਸਭ ਤੋਂ ਵੱਧ ਲੀਡ ਲੈਣ ਦਾ ਮਾਣ ਹਾਸਲ ਕੀਤਾ ਹੈ । ਵਾਰਡ ਨੰਬਰ 12 ਤੋਂ ਕਾਂਗਰਸ ਦੇ ਰਣਜੀਤ ਅਰੋੜਾ ਬਿੱਲਾ ਨੇ ਆਜ਼ਾਦ ੳੁਮੀਦਵਾਰ ਮਗਨਦੀਪ ਬਾਂਸਲ ਨੂੰ 194 ਵੋਟਾਂ , ਔਰਤਾਂ ਲਈ ਰਾਖਵੇਂ ਵਾਰਡ ਨੰਬਰ 13 ਤੋਂ ਆਜ਼ਾਦ ੳੁਮੀਦਵਾਰ ਵਜੋਂ ਚੋਣ ਮੈਦਾਨ ਵਿਚ ਨਿੱਤਰੀ ਸੁਨੀਤਾ ਰਾਣੀ ਨੇ ਆਪਣੇ ਵਿਰੋਧੀ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਸਤੀਸ਼ ਕੁਮਾਰ ਗਰਗ ਦੀ ਪਤਨੀ ਕਿਰਨਾ ਰਾਣੀ ਨੂੰ 190 ਵੋਟਾਂ ਦੇ ਫਰਕ ਨਾਲ ਹਰਾਉਣ ਵਿੱਚ ਸਫਲਤਾ ਹਾਸਲ ਕੀਤੀ। ਵਾਰਡ ਨੰਬਰ 14 ਤੋਂ ਮੁਲਾਜ਼ਮ ਆਗੂ ਅਤੇ ਕਾਂਗਰਸ ਦੇ ਉਮੀਦਵਾਰ ਰਣਬੀਰ ਸਿੰਘ ਨੇ ਆਜ਼ਾਦ ੳੁਮੀਦਵਾਰ ਧਿਆਨ ਚੰਦ ਨੂੰ 233 ਵੋਟਾਂ ਦੇ ਫਰਕ ਨਾਲ ਹਰਾਇਆ। ਇਸ ਵਾਰਡ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਹਰਮੇਲ ਕੌਰ ਨੂੰ ਸਿਰਫ਼130 ਵੋਟਾਂ ਮਿਲੀਆਂ । ਵਾਰਡ ਨੰਬਰ 15 ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ ਵਿਚ ਨਿੱਤਰੀ ਪ੍ਰੀਤੀ ਜੈਨ ਨੇ ਆਜ਼ਾਦ ੳੁਮੀਦਵਾਰ ਰਮਾ ਰਾਣੀ ਨੂੰ 348 ਵੋਟਾਂ ਦੇ ਵੱਡੇ ਫਰਕ ਨਾਲ ਮਾਤ ਦਿੱਤੀ। ਵਾਰਡ ਨੰਬਰ 16 ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਵਜੋਂ ਚੋਣ ਮੈਦਾਨ ਵਿਚ ਨਿੱਤਰੀ ਲਾਲੀ ਮਹੰਤ (ਤੀਜਾ ਲਿੰਗ) ਨੇ ਕਾਂਗਰਸੀ ਉਮੀਦਵਾਰ ਸੁਖਪਾਲ ਸਿੰਘ ਨੂੰ 30 ਵੋਟਾਂ ਦੇ ਫ਼ਰਕ ਨਾਲ ਹਰਾ ਕੇ ਪਾਰਟੀ ਦੇ ਹਿੱਸੇ ਇਕਲੌਤੀ ਜਿੱਤ ਦਿਵਾਈ। ਇਸੇ ਤਰ੍ਹਾਂ ਵਾਰਡ ਨੰਬਰ 17 ਤੋਂ ਆਜ਼ਾਦ ਉਮੀਦਵਾਰ ਰਾਜਬੀਰ ਕੌਰ ਨੇ ਆਮ ਆਦਮੀ ਪਾਰਟੀ ਦੀ ਹੀ ਕਿਰਨਪਾਲ ਕੌਰ ਨੂੰ 189 ਵੋਟਾਂ ਦੇ ਫ਼ਰਕ ਨਾਲ ਹਰਾਉਣ ਵਿੱਚ ਸਫਲਤਾ ਹਾਸਲ ਕੀਤੀ।
Please Share This News By Pressing Whatsapp Button