
ਕਿਸਾਨਾਂ ਵੱਲੋਂ ਮਹਿਲ ਕਲਾਂ ਪੈਟਰੋਲ ਪੰਪ ‘ਤੇ 141ਵੇਂ ਦਿਨ ਵੀ ਪੱਕਾ ਮੋਰਚਾ ਜਾਰੀ
ਸੰਗਰੂਰ, 17 ਫਰਵਰੀ (ਯੋਗੇਸ਼ ਕੰਨੂੰ) : ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਬਲਾਕ ਮਹਿਲ ਕਲਾਂ ਇਕਾਈ ਵਲੋਂ ਜਥੇਬੰਦੀ ਦੇ ਬਲਾਕ ਪ੍ਰਧਾਨ ਜੱਜ ਸਿੰਘ ਗਹਿਲ ਦੀ ਅਗਵਾਈ ਸੂਬਾ ਕਮੇਟੀ ਦੇ ਸੱਦੇ ‘ਤੇ ਲੁਧਿਆਣਾ-ਬਰਨਾਲਾ ਮੁੱਖ ਮਾਰਗ ਉੱਪਰ ਪਿੰਡ ਭੱਦਲਵੱਡ ਤੇ ਸੰਘੇੜਾ ਵਿਚਕਾਰ ਬਣੇ ਰਿਲਾਇੰਸ ਦੇ ਪੈਟਰੋਲ ਪੰਪ ‘ਤੇ ਕੇਂਦਰ ਸਰਕਾਰ ਦੇ ਤਿੰਨ ਲਿਆਂਦੇ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਲੱਗੇ ਪੱਕੇ ਮੋਰਚੇ ਦੇ 141ਵੇਂ ਦਿਨ ਕਿਸਾਨਾਂ ਨੌਜਵਾਨਾਂ ਔਰਤਾਂ ਤੇ ਮਜ਼ਦੂਰਾਂ ਵੱਲੋਂ ਕੇਂਦਰ ਸਰਕਾਰ ਦੇ ਖ਼ਿਲਾਫ਼ ਜੋਰਦਾਰ ਨਾਅਰੇਬਾਜ਼ੀ ਕਰਦਿਆਂ ਕਿਸਾਨ ਵਿਰੋਧੀ ਖੇਤੀ ਕਾਨੂੰਨ ਤੁਰੰਤ ਰੱਦ ਕਰਨ ਦੀ ਮੰਗ ਕੀਤੀ।
ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਬਲਾਕ ਮਹਿਲ ਕਲਾਂ ਇਕਾਈ ਦੇ ਪ੍ਰਧਾਨ ਜੱਜ ਸਿੰਘ ਗਹਿਲ, ਮੀਤ ਪ੍ਰਧਾਨ ਹਰਜੀਤ ਸਿੰਘ ਦੀਵਾਨਾ, ਜਰਨਲ ਸਕੱਤਰ ਕੁਲਜੀਤ ਸਿੰਘ ਵਜੀਦਕੇ, ਬਲਾਕ ਆਗੂ ਕੁਲਦੀਪ ਸਿੰਘ ਚੌਹਾਨਕੇ ਕਲਾਂ, ਜਥੇਦਾਰ ਉਦੇ ਸਿੰਘ ਹਮੀਦੀ, ਨਿਸ਼ਾਨ ਸਿੰਘ ਗੁੰਮਟੀ, ਲਖਵਿੰਦਰ ਸਿੰਘ ਸੰਧੂ, ਜੱਗਰ ਸਿੰਘ ਗੁੰਮਟੀ ਨੇ ਕਿਹਾ ਕਿ ਬੀਕੇਯੂ ਉਗਰਾਹਾ ਤੇ ਖੇਤ ਮਜ਼ਦੂਰ ਯੂਨੀਅਨ ਵਲੋਂ 21 ਫਰਵਰੀ ਨੂੰ ਬਰਨਾਲਾ ਵਿਖੇ ਕੀਤੀ ਜਾ ਰਹੀ ਵਿਸ਼ਾਲ ਰੈਲੀ ਸਬੰਧੀ ਕਿਸਾਨਾਂ ਮਜ਼ਦੂਰਾਂ ਨੌਜਵਾਨਾਂ ਤੇ ਔਰਤਾਂ ‘ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਇਸ ਦੌਰਾਨ ਕਿਸਾਨ ਰਾਮ ਸਿੰਘ ਸੰਘੇੜਾ, ਕੁਲਦੀਪ ਬਾਵਾ ਗੁਰਮ, ਜਗਤਾਰ ਸਿੰਘ ਸੰਘੇੜਾ, ਨਾਜਰ ਸਿੰਘ ਥਿੰਦ, ਚਮਕੌਰ ਸਿੰਘ ਸੰਘੇੜਾ ਆਦਿ ਹਾਜ਼ਰ ਸਨ।
Please Share This News By Pressing Whatsapp Button