32ਵਾਂ ਕੌਮੀ ਸੜਕ ਸੁਰੱਖਿਆ ਮਹੀਨਾ ਆਵਾਜਾਈ ਨੇਮਾਂ ਦੀ ਪਾਲਣਾ ਕਰਨ ਦਾ ਹੋਕਾ ਦੇ ਕੇ ਹੋਇਆ ਸਮਾਪਤ
-ਆਵਾਜਾਈ ਨੇਮਾਂ ਦੀ ਪਾਲਣਾ ਕਰਕੇ ਹਾਦਸਿਆਂ ਤੋਂ ਹੋਵੇਗਾ ਬਚਾਅ-ਡੀ.ਐਸ.ਪੀ.
ਪਟਿਆਲਾ, 17 ਫਰਵਰੀ (ਗਗਨ ਦੀਪ ਸਿੰਘ ਦੀਪ)
ਪਟਿਆਲਾ ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਵਿਕਰਮ ਜੀਤ ਦੁੱਗਲ ਦੀ ਅਗਵਾਈ ਹੇਠ ਮਨਾਇਆ ਗਿਆ 32ਵਾਂ ਕੌਮੀ ਸੜਕ ਸੁਰੱਖਿਆ ਮਹੀਨਾ ਆਵਾਜਾਈ ਨਿਯਮਾਂ ਦੀ ਪਾਲਣਾ ਸਖ਼ਤੀ ਨਾਲ ਕਰਨ ਦਾ ਹੋਕਾ ਦੇ ਕੇ ਸਮਾਪਤ ਹੋ ਗਿਆ। 18 ਜਨਵਰੀ ਤੋਂ 17 ਫਰਵਰੀ ਤੱਕ ਮਨਾਏ ਗਏ ਸੜਕ ਸੁਰੱਖਿਆ ਮਹੀਨੇ ਦਾ ਸਮਾਪਤੀ ਸਮਾਰੋਹ ਐਸ.ਪੀ. ਟਰੈਫ਼ਿਕ ਪਲਵਿੰਦਰ ਸਿੰਘ ਚੀਮਾ ਅਤੇ ਡੀ.ਐਸ.ਪੀ. ਟਰੈਫ਼ਿਕ ਏ.ਆਰ. ਸ਼ਰਮਾ ਦੀ ਸਰਪ੍ਰਸਤੀ ਹੇਠ ਸਰਕਾਰੀ ਬਿਕਰਮ ਕਾਲਜ ਆਫ ਕਮਰਸ ਪਟਿਆਲਾ ਵਿਖੇ ਅਯੋਜਿਤ ਕੀਤਾ ਗਿਆ।
ਇਸ ਮੌਕੇ ਡੀ.ਐਸ.ਪੀ. ਟਰੈਫ਼ਿਕ ਏ.ਆਰ. ਸ਼ਰਮਾ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਸੜਕਾਂ ‘ਤੇ ਵਾਹਨ ਚਲਾਉਂਦੇ ਹੋਏ ਛੋਟੀ ਜਿਹੀ ਲਾਪਰਵਾਹੀ ਵੱਡੀ ਦੁਰਘਟਨਾ ਦਾ ਕਾਰਨ ਬਣ ਸਕਦੀ ਹੈ, ਇਸ ਲਈ ਵਾਹਨ ਚਲਾਉਂਦੇ ਸਮੇਂ ਸੜਕੀ ਨਿਯਮਾਂ ਦੀ ਸਖਤੀ ਨਾਲ ਪਾਲਣਾ ਕਰਕੇ ਹੀ ਦੁਰਘਟਨਾਵਾਂ ‘ਚ ਕਮੀ ਲਿਆਂਦੀ ਜਾ ਸਕਦੀ ਹੈ। ਇੰਸਪੈਕਟਰ ਪੁਸਪਾ ਦੇਵੀ ਇੰਚਾਰਜ ਟਰੈਫ਼ਿਕ ਐਜੂਕੇਸ਼ਨ ਸੈਲ ਪਟਿਆਲਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੜਕ ਤੇ ਵਾਹਨ ਚਲਾਉਂਦੇ ਸਮੇਂ ਬਿਨਾਂ ਹੈਲਮਟ, ਸੇਫਟੀ ਬੈਲਟ, ਓਵਰ ਸਪੀਡ ਅਤੇ ਡਰਾਈਵਿੰਗ ਕਰਦੇ ਸਮੇਂ ਮੋਬਾਇਲ ਫੋਨ ਦੀ ਵਰਤੋਂ ਨਾ ਕਰਨ।
ਇਸ ਤੋਂ ਇਲਾਵਾ ਇੰਚਾਰਜ ਟ੍ਰੈਫਿਕ ਸਿਟੀ-1 ਐਸ ਆਈ ਜੁਗਰਾਜ ਸਿੰਘ, ਇੰਚਾਰਜ ਸਿਟੀ-2 ਐਸ ਆਈ ਭਗਵਾਨ ਸਿੰਘ, ਮੈਡਮ ਸਤਿੰਦਰ ਕੌਰ ਵਾਲੀਆ, ਸ੍ਰੀ ਕਾਕਾ ਰਾਮ ਵਰਮਾ ਸਮਾਜ ਸੇਵੀ ਨੇ ਆਪਣੇ ਵਿਚਾਰ ਸਾਝੇਂ ਕੀਤੇ। ਸੈਮੀਨਾਰ ‘ਚ ਆਏ ਮਹਿਮਾਨਾਂ ਦਾ ਕਾਲਜ ਦੇ ਪ੍ਰਿੰਸੀਪਲ ਡਾ. ਕੁਸਮ ਬਾਂਸਲ ਵੱਲੋਂ ਜੀ ਆਇਆ ਕਹਿੰਦੇ ਹੋਏ ਸਵਾਗਤ ਕੀਤਾ ਗਿਆ।
ਇਸ ਮੌਕੇ ਮੁੱਖ ਮਹਿਮਾਨ ਦੇ ਤੌਰ ‘ਤੇ ਪਹੁੰਚੇ ਡੀ.ਐਸ.ਪੀ. ਸਥਾਨਕ ਗੁਰਦੇਵ ਸਿੰਘ ਧਾਲੀਵਾਲ ਨੇ ਵਿਚਾਰ ਸਾਝੇਂ ਕਰਦੇ ਹੋਏ ਕਿਹਾ ਕਿ ਟ੍ਰੈਫ਼ਿਕ ਪੁਲਿਸ ਦੇ ਕਰਮਚਾਰੀ ਜਿਥੇ ਆਮ ਲੋਕਾਂ ਨੂੰ ਸੜਕਾਂ ਤੇ ਸੁਰੱਖਿਅਤ ਰੱਖਣ ਵਾਸਤੇ ਡਿਊਟੀ ਕਰਦੇ ਹਨ ਉਥੇ ਉਲੰਘਣਾਕਾਰ ਦਾ ਚਲਾਣ ਕਰਕੇ ਉਸ ਵਾਹਨ ਚਾਲਕ ਵਿਰੁੱਧ ਬਣਦੀ ਕਾਰਵਾਈ ਕਰਕੇ ਅਦਾਲਤਾਂ ਵਿੱਚ ਭੇਜਦੇ ਹਨ।
ਸਮਾਪਤੀ ਸਮਾਗਮ ਦੌਰਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਲਟੀਪਰਪਜ ਪਾਸੀ ਰੋਡ ਪਟਿਆਲਾ ਦੇ ਵਿਦਿਆਰਥੀਆਂ ਨੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਾ ਕਰਨ ਬਾਰੇ ਪ੍ਰੋ: ਗੁਰਦਸਰਨ ਸਿੰਘ ਚਹਿਲ ਦੀ ਰਹਿਨੁਮਾਈ ਵਿੱਚ ਸਕਿਟ ਪੇਸ ਕੀਤੀ ਜੋ ਖਿੱਚ ਦਾ ਕੇਦਰ ਬਣੀ । ਸਟੇਜ ਦੀ ਭੁਮਿਕਾ ਸੋਸਲ ਵਰਕਰ ਸ੍ਰੀ ਜਤਵਿੰਦਰ ਗਰੇਵਾਲ ਨੇ ਬਾਖੁਬੀ ਨਿਭਾਈ। ਏ.ਐਸ.ਆਈ ਗੁਰਜਾਪ ਸਿੰਘ ਨੇ ਪ੍ਰੋਗਰਾਮ ਵਿੱਚ ਸਾਮਲ ਵਿੱਚ ਸਾਰੇ ਪਤਵੰਤੇ ਸੱਜਣ ਅਤੇ ਵਿਦਿਆਰਥੀਆਂ ਨੂੰ ਟ੍ਰੈਫ਼ਿਕ ਨਿਯਮਾਂ ਦੀ ਪਾਲਣਾ ਕਰਨ ਦੀ ਸਹੁੰ ਵੀ ਚੁਕਾਈ।
Please Share This News By Pressing Whatsapp Button