
ਪਨਸਪ ਦੀ ਤਰੱਕੀ ਲਈ ਵਚਨਬੱਧ ਹਾਂ-ਨਰਿੰਦਰ ਲਾਲੀ

ਸ਼ੇਰਾ ਵਾਲਾਂ ਗੇਟ ਮਾਰਕਿਟ ਐਸੋਸੀਏਸ਼ਨ ਨੇ ਸੀਨੀਅਰ ਵਾਇਸ ਚੇਅਰਮੈਨ ਨਰਿੰਦਰ ਲਾਲੀ ਨੂੰ ਕੀਤਾ ਸਨਮਾਨਿਤ
ਪਟਿਆਲਾ, 17 ਫਰਵਰੀ(ਬਲਵਿੰਦਰ ਪਾਲ)
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪਨਸਪ ਦੇ ਨਵ ਨਿਯੁਕਤ ਸੀਨੀਅਰ ਵਾਇਸ ਚੇਅਰਮੈਨ ਨਰਿੰਦਰ ਲਾਲੀ ਨੇ ਬੋਲਦਿਆ ਕਿਹਾ ਕਿ ਪੰਜਾਬ ਸਰਕਾਰ ਨਵੀਆਂ ਯੋਜਨਾਵਾ ਨਾਲ ਪੰਜਾਬ ਸਟੇਟ ਨੂੰ ਇਕ ਮਾਡਲ ਸੂਬੇ ਦੇ ਰੂਪ ਵਿਚ ਵਿਕਸਤ ਕਰ ਰਹੀ ਹੈ।ਇਸਦੇ ਨਾਲ ਹੀ ਪਨਸਪ ਵਿਭਾਗ ਵਲੋ ਵੀ ਪੰਜਾਬ ਸਰਕਾਰ ਦੀ ਇਸ ਯੋਜਨਾ ਵਿਚ ਅਹਿਮ ਯੋਗਦਾਨ ਪਾਇਆ ਜਾ ਰਿਹਾ ਹੈ।ਅੱਜ ਇਸ ਮੌਕੇ ਸ਼ੇਰਾ ਵਾਲਾਂ ਗੇਟ ਮਾਰਕਿਟ ਐਸੋਸੀਏਸ਼ਨ ਸਿੰਗਲਾ ਪਰਿਵਾਰ ਅਤੇ ਸ਼ਿਵਾ ਲੱਸੀ ਵਲੋਂ ਵਾਇਸ ਚੇਅਰਮੈਨ ਨਰਿੰਦਰ ਲਾਲੀ ਨੂੰ ਫੂਲਾ ਦੇ ਹਾਰ ਪਾ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਲਾਲੀ ਨੇ ਸਮੂਹ ਮੈਂਬਰਾ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਸਦਾ ਹੀ ਪਨਸੱਪ ਦੀ ਤਰੱਕੀ ਲਈ ਵਚਨਬੱਧ ਹਨ।ਇਸ ਮੌਕੇ ਹਰਿੰਦਰ ਸਿੰਗਲਾ, ਸੁਰਿੰਦਰ ਸਿੰਗਲਾ, ਮੀਨੂੰ ਸਿੰਗਲਾ ,ਐਡਵੋਕੇਟ ਐਚ.ਪੀ.ਐਸ ਵਰਮਾ, ਡਾਬੀ ਸੋਢੀ, ਗੁਰਮੀਤ ਸਿੰਘ ਹੈਪੀ , ਕਰਨ ਸਿੰਗਲਾ, ਅਕਸ਼ੇ ਸਿੰਗਲਾ, ਅਨਿਲ ਬੱਬੀ, ਸੁੱਖਮ ਅਹੂਜਾ ਆਦਿ ਹਾਜ਼ਰ ਸਨ।
Please Share This News By Pressing Whatsapp Button