
ਥਾਣਾ ਸ਼ੰਭੂ ਪੁਲਿਸ ਵੱਲੋ 310 ਪੇਟੀਆਂ ਨਜ਼ਾਇਜ ਸ਼ਰਾਬ ਸਮੇਤ ਦੋ ਕਾਬੂ
ਪਟਿਆਲਾ, 18 ਫਰਵਰੀ (ਰੁਪਿੰਦਰ ਸਿੰਘ) : ਜਿਲ੍ਹਾ ਪੁਲਸ ਮੁਖੀ ਪਟਿਆਲਾ ਸ਼੍ਰੀ ਵਿਕਰਮ ਜੀਤ ਦੁੱਗਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਜੋ ਨਸ਼ਾ ਤਸਕਰਾਂ ਨੂੰ ਠੱਲ ਪਾਉਣ ਲਈ ਮੁਹਿੰਮ ਸ਼ੁਰੂ ਕੀਤੀ ਹੋਈ ਹੈ ਦੇ ਤਹਿਤ ਅੱਜ ਹਰਮੀਤ ਸਿੰਘ ਹੁੰਦਲ ਪੀ.ਪੀ.ਐਸ ਕਪਤਾਨ ਪੁਲਿਸ (ਇਨਵੈਸਟੀਗੇਸ਼ਨ) ਪਟਿਆਲਾ ਦੀਆਂ ਹਦਾਇਤਾਂ ਅਨੁਸਾਰ ਜਸਵਿੰਦਰ ਸਿੰਘ ਪੀ.ਪੀ.ਐਸ. ਉਪ ਕਪਤਾਨ ਪੁਲਿਸ, ਸਰਕਲ ਘਨੌਰ ਦੀ ਰਹਿਣਨੁਮਾਈ ਹੇਠ ਗੁਰਮੀਤ ਸਿੰਘ ਮੁੱਖ ਅਫਸਰ ਥਾਣਾ ਸ਼ੰਭੂ ਨੇ ਸਮੇਤ ਐਕਸਾਈਜ਼ ਵਿਭਾਗ ਦੀ ਟੀਮ ਦੇ ਦੌਰਾਨੇ ਨਾਕਾਬੰਦੀ ਨਰਿੰਦਰ ਸਿੰਘ ਪੁੱਤਰ ਰਮੇਸ਼ ਕੁਮਾਰ ਵਾਸੀ ਏਕਤਾ ਕਲੋਨੀ ਰਾਜਪੁਰਾ ਥਾਣਾ ਸਿਟੀ ਰਾਜਪੁਰਾ ਅਤੇ ਅਮ੍ਰਿਤਪਾਲ ਸਿੰਘ ਉਰਫ ਭੀਮ ਸਿੱਧੂ ਪੁੱਤਰ ਸੁਖਦੇਵ ਸਿੰਘ ਵਾਸੀ ਖੜਕੇ ਵਾਲੀ ਮਹਿਰਾਜ ਕਲੋਨੀ ਰਾਮਪੁਰਾ ਫੂਲ ਜਿਲਾ ਬਠਿੰਡਾ ਨੂੰ ਸਮੇਤ ਕੈਂਟਰ ਨੰਬਰੀ ਪੀਬੀ- 10ਬੀਆਰ- 6683 ਅਤੇ ਪਾਇਲਟ ਕਰਨ ਵਾਲੀ ਗੱਡੀ ਬਲੈਰੋ ਨੰਬਰੀ ਪੀਬੀ- 20 ਏਜੇ 2324 ਦੇ 310 ਪੇਟੀਆਂ ਸ਼ਰਾਬ ਦੇ ਕਾਬੂ ਕੀਤਾ ਗਿਆ ਹੈ, ਬ੍ਰਾਮਦ ਕੀਤੀ ਸ਼ਰਾਬ ਦੀ ਕੀਮਤ 8 ਲੱਖ ਰੁਪਏ ਹੈ, ਜਿਸ ਸਬੰਧੀ ਮੁੱਕਦਮਾ ਨੰਬਰ 28 ਮਿਤੀ 17/02/2021 ਅ / ਧ 61/1/14 , 78 (2) ਐਕਸਾਈਜ਼ ਐਕਟ ਥਾਣਾ ਸ਼ੰਭੂ ਦਰਜ ਰਜਿਸਟਰ ਕੀਤਾ ਗਿਆ ਹੈ। ਦੋਸ਼ੀਆਨ ਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਦੋਸ਼ੀਆਨ ਤੋਂ ਪੁਛਗਿੱਛ ਕੀਤੀ ਜਾਵੇਗੀ ਕਿ ਦੋਸ਼ੀ ਇਹ ਸ਼ਰਾਬ ਕਿੱਥੋਂ ਲੈ ਕੇ ਆਏ ਹਨ ਅਤੇ ਅੱਗੇ ਉਹਨਾਂ ਨੇ ਇਹ ਨਜ਼ਾਇਜ ਸ਼ਰਾਬ ਕਿਥੇ ਕਿਥੇ ਵੇਚਣੀ ਸੀ।
Please Share This News By Pressing Whatsapp Button