
ਮਾਮਲਾ : ਲਾਕਡਾਊਨ ਦੌਰਾਨ ਆਨ-ਲਾਈਨ ਕਲਾਸਾਂ ਨਾ ਲਗਾਉਣ ਦੇ ਬਾਵਜੂਦ ਫੀਸਾਂ ਮੰਗਣ ਦਾ
ਗੇਟ ਅੱਗੇ ਧਰਨਾ ਲਗਾਤਾਰ ਜਾਰੀ
-ਧਰਨਾਕਾਰੀਆਂ ‘ਤੇ ਸਕੂਲ ਦੇ ਡਰਾਈਵਰ ਵਲੋਂ ਬੱਸ ਚੜ੍ਹਾਉਣ ਦੀ ਕੀਤੀ ਕੋਸ਼ਿਸ਼
-ਮਾਮਲਾ ਸਨੌਰ ਥਾਣਾ ਪਹੁੰਚਿਆ
ਪਟਿਆਲਾ, 18 ਫਰਵਰੀ (ਰਾਜੇਸ਼)-ਲੌਕਡਾਊਨ ਸਮੇਂ ਦੋਰਾਨ ਪ੍ਰਾਈਵੇਟ ਸਕੂਲਾਂ ਵੱਲੋ ਮੰਗੀਆਂ ਜਾ ਰਹੀਆਂ ਨਜਾਇਜ਼ ਫੀਸਾਂ ਅਤੇ ਧੱਕੇਸਾਹੀ ਦੇ ਖਿਲਾਫ ਸੰਘਰਸ਼ ਕਰਦੇ ਆ ਰਹੇ ਪੇਰੈਂਟਸ ਗਰੁੱਪ ਪਟਿਆਲਾ ਦਾ ਸਨੌਰ ਰੋਡ ਸਥਿਤ ਨਰਾਇਣ ਪਬਲਿਕ ਸਕੂਲ ਅੱਗੇ ਧਰਨਾ ਲਗਾਤਾਰ ਜਾਰੀ ਹੈ। ਧਰਨੇ ਦੀ ਅਗਵਾਈ ਕਰ ਰਹੇ ਪੇਰੇਂਟਸ ਗਰੁੱਪ ਪਟਿਆਲਾ ਦੇ ਐਡਮਿਨ ਅਮਨਦੀਪ ਸਿੰਘ ਅਤੇ ਸਕੂਲ ਵੱਲੋਂ ਫੀਸਾਂ ਦੇਣ ਨੂੰ ਲੈ ਕੇ ਪੀੜਤ ਬੱਚਿਆਂ ਦੇ ਮਾਪੇ ਕਿਸਾਨ ਧਨਵੰਤ ਸਿੰਘ ਨੇ ਦੱਸਿਆ ਕਿ ਜਿੱਥੇ ਸਕੂਲ ਵੱਲੋਂ ਹਿੱਸਾ ਨਾ ਦੇਣ ਦੇ ਮਾਮਲੇ ਤੇ ਉਨ੍ਹਾਂ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਤੰਗ ਕੀਤਾ ਜਾ ਰਿਹਾ ਹੈ ਉਥੇ ਅੱਜ ਸਕੂਲ ਦੇ ਡਰਾਈਵਰ ਵੱਲੋਂ ਧਰਨਾਕਾਰੀਆਂ ਤੇ ਬੱਸ ਚੜ੍ਹਾਉਂਦਾ ਦੀ ਕੋਸ਼ਿਸ਼ ਕੀਤੀ ਗਈ, ਇਸ ਸਬੰਧੀ ਥਾਣਾ ਸਨੌਰ ਪੁਲਿਸ ਨੂੰ ਦੇ ਦਿੱਤੀ ਗਈ ਹੈ। ਉਪਰੋਕਤ ਆਗੂਆਂ ਨੇ ਦੱਸਿਆ ਕਿ ਫੀਸਾਂ ਨੂੰ ਲੈ ਕੇ ਬੱਚਿਆਂ ਨੂੰ ਵੀ ਸਕੂਲ ਪ੍ਰਸ਼ਾਸਨ ਮੈਨੇਜਮੈਂਟ ਵੱਲੋਂ ਕਲਾਸਾਂ ਵਿਚ ਨਹੀਂ ਬੈਠਣ ਦਿੱਤਾ ਜਾ ਰਿਹਾ ਅਤੇ ਨਾ ਹੀ ਆਨ-ਲਾਈਨ ਕਲਾਸਾਂ ਲਗਾਉਣ ਲਈ ਵ੍ਹੱਟਸਐਪ ਗਰੁੱਪ ਵਿੱਚ ਪਾਇਆ ਜਾ ਰਿਹਾ ਹੈ।
ਪੇਰੈਂਟਸ ਗਰੁੱਪ ਪੰਜਾਬ ਦੇ ਐਡਮਿਨ ਅਮਨਦੀਪ ਸਿੰਘ ਬਿਊਟੀ ਨੇ ਕਿਹਾ ਕਿ ਜੇਕਰ ਸਕੂਲ ਪ੍ਰਸ਼ਾਸ਼ਨ ਨੇ ਕਿਸਾਨ ਭਰਾਵਾਂ ਨਾਲ ਧੱਕਾ ਕੀਤਾ ਤਾਂ ਉਸਦਾ ਵਿਰੋਧ ਕੀਤਾ ਜਾਵੇਗਾ। ਪੇਰੈਂਟਸ ਗਰੁੱਪ ਪੰਜਾਬ ਕਿਸਾਨ ਭਰਾਵਾਂ ਨਾਲ ਖੜ੍ਹਾ ਹੈ ਅਤੇ ਸੰਘਰਸ਼ ਕਰਦਾ ਰਹੇਗਾ। ਭਾਰਤੀ ਕਿਸਾਨ ਏਕਤਾ ਮੰਚ ਸ਼ਾਦੀਪੁਰ ਤੋਂ ਰਾਜਿੰਦਰ ਸਿੰਘ ਗਿੱਲ ਇਸ ਧਰਨੇ ਵਿੱਚ ਪਹੁੰਚੇ ਅਤੇ ਮਾਪਿਆਂ ਦੇ ਧਰਨੇ ਦਾ ਪੂਰਨ ਤੌਰ ‘ਤੇ ਸਮਰਥਨ ਦੇਣ ਦਾ ਐਲਾਨ ਕਰਦਿਆਂ ਕਿਹਾ ਕਿ ਜਦੋਂ ਤੱਕ ਇਹਨਾ ਮਾਪਿਆਂ ਨੂੰ ਇਨਸਾਫ ਨਹੀਂ ਮਿਲ ਜਾਂਦਾ ਉਦੋਂ ਤੱਕ ਕਿਸਾਨ ਯੂਨੀਅਨ ਮਾਪਿਆਂ ਦੇ ਨਾਲ ਖੜੀ ਹੈ। ਧਨਵੰਤ ਸਿੰਘ ਨੇ ਕਿਹਾ ਕਿ ਸਕੂਲ ਪ੍ਰਸ਼ਾਸਨ ਉਹਨਾਂ ਨਾਲ ਧੱਕਾ ਕਰ ਰਿਹਾ ਹੈ ਅਤੇ ਜੇਕਰ ਸਾਡੇ ਬੱਚਿਆ ਨੂੰ ਕੋਈ ਮਾਨਸਿਕ ਪ੍ਰੇਸ਼ਾਨੀ ਹੋਈ ਤਾਂ ਉਸਦੀ ਜਿੰਮੇਵਾਰ ਸਕੂਲ ਦੀ ਪ੍ਰਿੰਸੀਪਲ ਅਤੇ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਦੀ ਹੋਵੇਗੀ। ਬੱਚਿਆਂ ਦੇ ਮਾਪਿਆਂ ਅਤੇ ਕਿਸਾਨ ਧਨਵੰਤ ਸਿੰਘ ਨੇ ਕਿਹਾ ਕਿ ਸਕੂਲ ਦੇ ਡਰਾਈਵਰ ਵੱਲੋਂ ਉਨ੍ਹਾਂ ਉਤੇ ਬੱਸ ਚੜ੍ਹਾਉਣ ਦੀ ਵੀ ਕੋਸ਼ਿਸ਼ ਕੀਤੀ ਗਈ, ਜਿਸ ਦੀ ਜਾਣਕਾਰੀ ਥਾਣਾ ਸਨੌਰ ਵਿੱਚ ਦੇ ਦਿੱਤੀ ਗਈ ਹੈ। ਇਸ ਮੌਕੇ ਅਮਨਦੀਪ ਸਿੰਘ ਬਿਊਟੀ (ਐਡਮਿਨ ਪੇਰੈਂਟਸ ਗਰੁੱਪ ਪੰਜਾਬ) ਧਨਵੰਤ ਸਿੰਘ, ਰਾਕੇਸ਼ ਕੁਮਾਰ ਘਈ,ਪਰਮਜੀਤ ਸਿੰਘ,ਸੁਨੀਲ ਕੁਮਾਰ,ਸੁਰਿੰਦਰ ਸਿੰਘ,ਗੁਰਮੀਤ ਸਿੰਘ,ਜੋਗਿੰਦਰ ਸਿੰਘ,ਹਰਦੀਪ ਸਿੰਘ ਅਤੇ ਵੱਡੀ ਗਿਣਤੀ ਵਿੱਚ ਕਿਸਾਨ ਪਹੁੰਚੇ ਹੋਏ ਸਨ।
Please Share This News By Pressing Whatsapp Button