
ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਖੂਨਦਾਨ ਕੈਂਪ ਦਾ ਆਯੋਜਨ
ਪਟਿਆਲਾ: 19 ਫਰਵਰੀ (ਰੁਪਿੰਦਰ ਸਿੰਘ) : ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਵਿੱਖੇ ‘ਖੂਨਦਾਨ-ਮਹਾਂਦਾਨ’ ਦੇ ਸੰਕਲਪ ਨੂੰ ਸਮਰਪਿਤ ਕਾਲਜ ਦੇ ਐਨ.ਐਸ.ਐਸ. ਅਤੇ ਐਨ.ਸੀ.ਸੀ. ਵਿੰਗ ਵੱਲੋਂ ਰੈੱਡ ਰਿਬਨ ਕਲੱਬ ਦੇ ਸਹਿਯੋਗ ਨਾਲ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਦੀ ਸੁਚੱਜੀ ਅਗਵਾਈ ਹੇਠ ਅਤੇ ਸਰਕਾਰੀ ਰਜਿੰਦਰਾ ਹਸਪਤਾਲ, ਪਟਿਆਲਾ ਤੋਂ ਪਹੁੰਚੀ ਮੈਡੀਕਲ ਟੀਮ ਦੀ ਨਿਗਰਾਨੀ ਹੇਠ ਇੱਕ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਦਾ ਰਸਮੀ ਉਦਘਾਟਨ ਕਰਦਿਆਂ ਕਾਲਜ ਦੇ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਨੇ ਕਿਹਾ ਕਿ ਅਜਿਹੇ ਖੂਨਦਾਨ ਕੈਂਪਾਂ ਦਾ ਉਦੇਸ਼ ਜਿੱਥੇ ਸਥਾਨਕ ਬਲੱਡ ਬੈਂਕਾਂ ਵਿੱਚ ਡੇਂਗੂ ਦੇ ਮਰੀਜ਼ਾਂ ਦੀ ਵੱਧ ਰਹੀ ਗਿਣਤੀ ਦੇ ਮੱਦੇ ਨਜ਼ਰ ਘੱਟ ਰਹੀ ਬਲੱਡ ਸਪਲਾਈ ਨੂੰ ਪੂਰਾ ਕਰਨ ਦਾ ਯਤਨ ਕਰਨਾ ਹੈ, ਉਥੇ ਵਿਦਿਆਰਥੀਆਂ ਨੂੰ ਖੂਨਦਾਨ ਵਰਗੇ ਮਹਾਂ-ਦਾਨ ਦੀ ਸਾਰਥਕਤਾ ਤੋਂ ਜਾਣੂ ਕਰਵਾਉਣਾ ਵੀ ਹੈ। ਸਰਕਾਰੀ ਰਾਜਿੰਦਰਾ ਹਸਪਤਾਲ, ਪਟਿਆਲਾ ਤੋਂ ਡਾ. ਰਮਨੀਕ ਕੌਰ ਦੀ ਅਗੁਵਾਈ ਹੇਠ ਪਹੁੰਚੀ ਮੈਡੀਕਲ ਟੀਮ ਦੇ ਮੈਂਬਰਾਂ ਸ੍ਰੀ ਸੁਖਵਿੰਦਰ ਸਿੰਘ ਅਤੇ ਜਸਪ੍ਰੀਤ ਕੌਰ ਨੇ ਇਸ ਮੌਕੇ ਖੂਨਦਾਨੀਆਂ ਲਈ ਕੀਤੇ ਗਏ ਸਮੂਚੇ ਪ੍ਰਬੰਧ ਦੀ ਦੇਖ-ਰੇਖ ਕੀਤੀ। ਇਸ ਕੈਂਪ ਵਿੱਚ 52 ਵਲੰਟੀਅਰਜ਼ ਨੇ ਖੂਨਦਾਨ ਕਰਕੇ ਕਾਲਜ ਦੀ ਵੱਡਮੁੱਲੀ ਦਾਨੀ ਪ੍ਰੰਪਰਾ ਨੂੰ ਕਾਇਮ ਰੱਖਿਆ। ਅਧਿਆਪਕ ਵਰਗ ਵਿੱਚੋਂ ਡਾ. ਰਾਜੀਵ ਸ਼ਰਮਾ, ਡਾ. ਸੁਮੀਤ ਕੁਮਾਰ ਡਾ. ਰੋਹਿਤ ਸਚਦੇਵਾ, ਡਾ. ਹਰਨੀਤ ਸਿੰਘ ਅਤੇ ਪ੍ਰੋ. ਮੋਹਿਤ ਤਨੇਜਾ ਨੇ ਖੂਨਦਾਨ ਕਰਦਿਆਂ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ।
ਇਸ ਕੈਂਪ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ਵਿੱਚ ਐਨ.ਐਸ.ਐਸ. ਦੇ ਪ੍ਰੋਗਰਾਮ ਅਫ਼ਸਰ ਡਾ. ਰਾਜੀਵ ਸ਼ਰਮਾ, ਡਾ. ਹਰਮੋਹਨ ਸ਼ਰਮਾ ਅਤੇ ਪ੍ਰੋ. ਜਗਦੀਪ ਕੌਰ ਦਾ ਖਾਸ ਯੋਗਦਾਨ ਰਿਹਾ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਦਿਆਂ ਕਿਹਾ ਕਿ ਬਹੁਤ ਵਾਰੀ ਖੂਨਦਾਨ ਕਿਸੇ ਬਿਮਾਰ ਲਈ ਦੂਜਾ ਜਨਮ ਮਿਲਣ ਵਰਗਾ ਹੁੰਦਾ ਹੈ। ਉਨ੍ਹਾਂ ਭਵਿੱਖ ਵਿੱਚ ਵੀ ਅਜਿਹੇ ਕੈਂਪ ਲਗਾਉਣ ਦਾ ਭਰੋਸਾ ਦਵਾਇਆ। ਐਨ.ਐਸ.ਐਸ. ਵਲੰਟੀਅਰਾਂ ਅਭਿਨੰਦਨ ਮਿੱਤਲ, ਭਾਵਨਾ ਮਹਾਜਨ, ਪਲਕ ਗੁਪਤਾ, ਨੀਤੀਕਾ ਨਾਗਪਾਲ, ਜਤਿਨ ਸਿੰਗਲਾ, ਜਸਕੀਰਤ ਓਬਰਾਏ, ਪਾਰਸ, ਮਹਿਕ ਜਿੰਦਲ, ਹਿਤੇਸ਼ ਨਿਰੋਲਾ ਅਤੇ ਤਨਵੀਰ ਸਿੰਘ ਸੋਢੀ ਨੇ ਇਸ ਖੂਨਦਾਨ ਕੈਂਪ ਨੂੰ ਸਫ਼ਲਤਾਪੂਰਵਕ ਚਲਾਉਣ ਵਿੱਚ ਭਰਪੂਰ ਯੋਗਦਾਨ ਦਿੱਤਾ। ਖੂਨਦਾਨ ਕਰਨ ਵਾਲੇ ਵਲੰਟੀਅਰਾਂ ਨੂੰ ਸਰਟੀਫਿਕੇਟ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ।
Please Share This News By Pressing Whatsapp Button