
ਸ਼ਹਿਰ ‘ਚ ਵਿਕਾਸ ਦੇ ਨਾਂ ਤੇ ਕਰੋੜਾਂ ਰੁਪਏ ਲਗਾਏ ਗਏ ਹਨ, ਸਰਕਾਰੀ ਖਜਾਨੇ ਦਾ ਹੋ ਰਿਹਾ ਦੁਰਉਪਯੋਗ ਜਾਂਚ ਕਰਵਾਵੇ ਕੈਪਟਨ ਸਰਕਾਰ ਕਾਕਾ
ਨਕਾਰਾ ਹੋ ਚੁੱਕੀਆਂ ਟਾਇਲੇਟ ਵੈਨਾਂ ਦੀ ਥਾਂ ਵਧੀਆ ਕੁਆਲਟੀ ਦੀਆਂ ਨਵੀਆਂ ਟਾਇਲੇਟ ਵੈਨਾਂ ਲਗਾਏ ਨਗਰ ਨਿਗਮ ਪ੍ਰਸ਼ਾਸ਼ਨ
ਪਟਿਆਲਾ, 19 ਫਰਵਰੀ (ਰੁਪਿੰਦਰ ਮੋਨੂੰ) : ਨਿਊ ਪਟਿਆਲਾ ਵੈਲਫੇਅਰ ਕਲੱਬ ਦੇ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਕਿਹਾ ਕਿ ਰਾਜਪੁਰਾ ਕਾਲੋਨੀ ਅਤੇ ਤਫੱਜਲਪੁਰਾ ਦੇ ਝੁੱਗੀ ਝੌਪੜੀਆਂ *ਚ ਰਹਿਣ ਵਾਲੇ ਗਰੀਬ ਪਰਿਵਾਰਾਂ ਲਈ ਕੁੱਝ ਸਮੇਂ ਪਹਿਲਾਂ ਮੋਬਾਇਲ ਟਾਇਲੇਟ ਵੈਨਾਂ ਲਗਾਈਆਂ ਗਈਆਂ ਸਨ ਇਨ੍ਹਾਂ ਵੈਨਾਂ ਤੇ ਘਟੀਆ ਕੁਆਲਟੀ ਦਾ ਮਟੀਰੀਅਲ ਹੋਣ ਕਾਰਨ ਜਲਦ ਹੀ ਗੱਲ ਕੇ ਨਕਾਰਾ ਹੋ ਚੁੱਕੀਆਂ ਹਨ, ਇਨ੍ਹਾਂ ਵੈਨਾਂ ਦੇ ਦਰਵਾਜਿਆਂ ਤੇ ਪਾਣੀ ਟੈਂਕੀ *ਚ ਵੱਡੇਔਵੱਡੇ ਮੋਰੇ ਹੋ ਗਏ ਹਨ। ਟੈਂਕੀ *ਚ ਪਾਣੀ ਬਾਹਰ ਜਮੀਨ ਤੇ ਡਿਗਦਾ ਹੈ, ਟਾਇਲੇਟ ਦੀਆਂ ਸੀਟਾਂ ਬਾਹਰੋਂ ਦਿਸਦੀਆਂ ਹਨ ਤੇ ਅੰਦਰੋਂ ਵੀ ਗੱਲ ਕੇ ਖਸਤਾ ਹਾਲਤ ਹੋ ਚੁੱਕੀਆਂ ਹਨ। ਹੁਣ ਇਹ ਟਾਇਲੇਟ ਵੈਨਾ ਵਰਤਨ ਯੋਗ ਨਹੀਂ ਰਹੀਆਂ। ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਅੱਗੇ ਦੱਸਿਆ ਕਿ ਟਾਇਲੇਟ ਵੈਨਾਂ ਤੇ ਘਟੀਆ ਮਟੀਰੀਅਲ ਲਾ ਕੇ ਸਰਕਾਰੀ ਖਜਾਨੇ ਦਾ ਦੁਰਉਪਯੋਗ ਹੋ ਰਿਹਾ ਹੈ। ਅੱਜ ਗਰੀਬ ਪਰਿਵਾਰ ਬੇ ਹੱਦ ਦੁੱਖੀ ਹਨ ਜਿਨ੍ਹਾਂ ਨੂੰ ਰੋਜਾਨਾ ਮਜਬੂਰੀ ਵਸ ਖੁੱਲੇ *ਚ ਸੋਚ ਲਈ ਜਾਣਾ ਪੈਂਦਾ ਹੈ। ਜਿੱਥੇ ਪੁਰਸ਼ ਅਤੇ ਬੱਚਿਆਂ ਨੂੰ ਰੋਜਾਨਾ ਸੋਚ ਲਈ ਪ੍ਰਸ਼ਾਨੀਆਂ ਝੱਲਣੀਆਂ ਪੈ ਰਹੀਆਂ ਹਨ। ਉੱਥੇ ਹੀ ਮਹਿਲਾਵਾਂ ਨੂੰ ਸੋਚ ਵੇਲੇ ਸ਼ਰਮਸਾਰ ਹੋਣਾ ਪੈ ਰਿਹਾ ਹੈ। ਇਨ੍ਹਾਂ ਝੁੱਗੀਆਂ ਝੌਪੜੀਆਂ ਵਿੱਚ ਤਿੰਨ ਸੋ ਤੋਂ ਵੱਧ ਪਰਿਵਾਰਿਕ ਮੈਂਬਰ ਰਹਿੰਦੇ ਹਨ ਜਿਨ੍ਹਾਂ ਵੱਲੋਂ ਨਿੱਤ ਦਿਨ ਖੁੱਲੇ *ਚ ਸੋਚ ਨਾਲ ਗੰਦਗੀ ਫੈਲ ਰਹੀ ਹੈ ਅਤੇ ਇਲਾਕੇ ਦੇ ਆਲੇ ਦੁਆਲੇ ਰਹਿਣ ਵਾਲੇ ਲੋਕਾਂ ਨੂੰ ਬਦਬੂ ਕਾਰਨ ਪ੍ਰੇਸ਼ਾਨੀਆਂ ਝੱਲਣੀਆਂ ਪੈ ਰਹੀਆਂ ਹਨ ਤੇ ਬਿਮਾਰੀ ਫੈਲ ਰਹੀਆਂ ਹਨ। ਨਗਰ ਨਿਗਮ ਪ੍ਰਸ਼ਾਸ਼ਨ ਨੂੰ ਜਲਦ ਨਕਾਰਾ ਹੋ ਚੁੱਕੀਆਂ ਟਾਇਲੇਟ ਵੈਨਾਂ ਦੀ ਥਾਂ ਵਧੀਆ ਕੁਆਲਟੀ ਦੀਆਂ ਮੋਬਾਇਲ ਟਾਇਲੇਟ ਵੈਨਾਂ ਲਗਾਕੇ ਅਮਲੀਜਾਮਾ ਪਹਿਨਾਇਆ ਜਾਵੇ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਕਿਹਾ ਕਿ ਸ਼ਹਿਰ ਚੋਂ ਵਿਕਾਸ ਦੇ ਨਾਂ ਤੇ ਕਰੋੜਾਂ ਰੁਪਏ ਲਗਾਏ ਗਏ ਹਨ। ਕੈਪਟਨ ਸਰਕਾਰ ਨੂੰ ਇਸ ਦੀ ਜਾਂਚ ਕਰਵਾਕੇ ਇਸ ਦਾ ਹਿਸਾਬ ਲਿਆ ਜਾਵੇ। ਜਿਨ੍ਹਾਂ ਵਲੋਂ ਸਰਕਾਰੀ ਖਜਾਨੇ ਦਾ ਦੁਰਉਪਯੋਗ ਕੀਤਾ ਜਾ ਰਿਹਾ ਹੈ। ਉਨ੍ਹਾਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਨਿਊ ਪਟਿਆਲਾ ਵੈਲਫੇਅਰ ਕਲੱਬ ਦੇ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਕਿਹਾ ਕਿ ਜਦੋਂ ਤੱਕ ਇਨ੍ਹਾਂ ਤੇ ਕਾਰਵਾਈ ਨਹੀਂ ਹੁੰਦੀ ਉਦੋ ਤੱਕ ਚੁੱਪ ਨਹੀਂ ਰਹਾਂਗੇ। ਭ੍ਰਿਸ਼ਟਾਚਾਰ, ਰਿਸ਼ਵਤ ਖੋਰੀ ਵਿਰੁੱਧ ਸੰਘਰਸ਼ ਨਿਰੰਤਰ ਜਾਰੀ ਰਹੇਗਾ। ਇਸ ਮੌਕੇ ਰੂਪਾਲੀ, ਸੋਫਤੀ, ਕਵੀਤਾ ਵਡੇਰਾ, ਅਭਿਨਾਸ਼ ਸ਼ਰਮਾ, ਹਿਮਾਂਸ਼ੂ ਵਡੇਰਾ, ਪਰਮਜੀਤ ਸਿੰਘ ਪਰਮਾ, ਰਾਜ ਕੌਰ, ਸਨਦੀਪ ਆਦਿ ਹਾਜਰ ਸਨ।
Please Share This News By Pressing Whatsapp Button