ਖ਼ਾਲਸਾ ਕਾਲਜ ਪਟਿਆਲਾ ਵਿਖੇ ਆਈ ਸੀ ਟੀ ਇਨੇਬਲਮੈਂਟ ਫਾਰ ਬੈਟਰ ਗਵਰਨੈਂਸ ਵਿਸ਼ੇ ‘ਤੇ ਵਰਕਸ਼ਾਪ ਦਾ ਆਯੋਜਨ
ਪਟਿਆਲਾ, 19 ਫਰਵਰੀ (ਬਲਵਿੰਦਰ ਸਿੰਘ) : ਖ਼ਾਲਸਾ ਕਾਲਜ ਪਟਿਆਲਾ ਦੇ ਆਈ.ਕਿਊ.ਏ.ਸੀ. ਸੈੱਲ ਵੱਲੋਂ ਮਾਸਟਰਸਾਫਟ ਦੀ ਈਆਰਪੀ ਸਲਿਊਲਸ਼ਨਜ਼ ਪ੍ਰਾਈਵੇਟ ਲਿਮਿਟਡ ਦੇ ਸਹਿਯੋਗ ਨਾਲ ਆਈ.ਸੀ.ਟੀ. ਇਨੇਬਲਮੈਂਟ ਫਾਰ ਬੈਟਰ ਗਵਰਨੈਂਸ ਵਿਸ਼ੇ ‘ਤੇ ਆਨਲਾਈਨ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਵਰਕਸ਼ਾਪ ਦਾ ਮੁੱਖ ਮੰਤਵ ਆਨਲਾਈਨ ਕੰਮਾਂ ਦੌਰਾਨ ਆਉਂਦੀਆਂ ਮੁਸ਼ਕਿਲਾਂ ਅਤੇ ਉਨ੍ਹਾਂ ਦੇ ਢੁੱਕਵੇਂ ਹੱਲ ਦੱਸਣਾ ਸੀ।
ਕਾਲਜ ਪ੍ਰਿੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਨੇ ਮਾਸਟਰਸਾਫਟ ਈਆਰਪੀ ਸਲਿਊਸ਼ਨਜ਼ ਪ੍ਰਾਈਵੇਟ ਲਿਮਿਟਡ ਦੀ ਟੀਮ ਨੂੰ ਜੀ ਆਇਆਂ ਆਖਿਆ। ਉਨ੍ਹਾਂ ਕਿਹਾ ਕਿ ਅਜੋਕੇ ਦੌਰ ਵਿਚ ਹਰ ਇਕ ਕੰਮ ਦੀ ਸਫ਼ਲਤਾ ਲਈ ਤਕਨੀਕੀ ਜਾਣਕਾਰੀ ਲੋੜੀਂਦੀ ਹੈ। ਸੰਸਥਾਵਾਂ ਲਈ ਵੱਖ-ਵੱਖ ਖੇਤਰਾਂ ਸਬੰਧੀ ਲੋੜੀਂਦੇ ਡਾਟੇ ਨੂੰ ਇਕੱਠਾ ਕਰਨ, ਸਾਂਭਣ ਅਤੇ ਉਸ ਦੀ ਢੁੱਕਵੀਂ ਵਰਤੋਂ ਲਈ ਜਾਣਕਾਰੀ ਹੋਣਾ ਜ਼ਰੂਰੀ ਹੈ।
ਵਰਕਸ਼ਾਪ ਦੌਰਾਨ ਮਿਸ ਜਾਨਕੀ ਸੋਮਾਨੀ ਨੇ ਸੰਸਥਾਵਾਂ ਵਿੱਚ ਆਨਲਾਈਨ ਕੰਮਾਂ ਦੌਰਾਨ ਡਾਟੇ ਨੂੰ ਸਾਂਭਣ, ਸੁਰੱਖਿਅਤ ਕਰਨ, ਸਾਫਟਵੇਟਰ ਦੀ ਚੋਣ, ਡਾਟੇ ਦੀ ਮਾਨਤਾ ਅਤੇ ਉਸ ਦੀ ਪਾਲਣਾ ਕਰਨ ਸਬੰਧੀ ਪੇਸ਼ ਆਉਂਦੀਆਂ ਦਿੱਕਤਾਂ ਬਾਰੇ ਅਧਿਆਪਕਾਂ ਨੂੰ ਜਾਣਕਾਰੀ ਦਿੱਤੀ। ਮਿੱਸ ਜਾਨਕੀ ਨੇ ਦੱਸਿਆ ਕਿ ਬਹੁਤ ਸਾਰੇ ਕੰਮਾਂ ਨੂੰ ਨਵੀਆਂ ਲੀਹਾਂ ‘ਤੇ ਪਾਉਣ ਲਈ ਮਾਰਕੀਟ ਵਿਚ ਬਹੁਤ ਸਾਰੇ ਵਿਸ਼ਵਾਸਯੋਗ ਤੇ ਪ੍ਰਭਾਵਸ਼ਾਲੀ ਸਾਫਟਵੇਅਰ ਹਨ। ਇਸ ਤਰ੍ਹਾਂ ਦੇ ਸਾਫਟਵੇਅਰ ਸੰਸਥਾਵਾਂ ਨੂੰ ਆਨਲਾਈਨ ਦਾਖਲੇ ਅਤੇ ਫੀਸ ਲੈਣ ਅਤੇ ਡਾਟੇ ਨੂੰ ਸਾਂਭਣ ਸਬੰਧੀ ਬਹੁਤ ਲਾਭਦਾਇਕ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਸੰਸਥਾਵਾਂ ਲਈ ਤਕਨਾਲੋਜੀ ਦੀ ਮਹੱਤਤਾ ਅਤੇ ਡਾਟੇ ਦੀ ਸੁਰੱਖਿਆ ਲਈ ਢੁੱਕਵੇਂ ਹੱਲਾਂ ਬਾਰੇ ਵੀ ਦੱਸਿਆ।
ਡਿਪਟੀ ਪ੍ਰਿੰਸੀਪਲ ਡਾ. ਜਸਲੀਨ ਕੌਰ ਨੇ ਸਾਰਿਆਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਅਜੋਕੇ ਤਕਨਾਲੋਜੀ ਦੇ ਦੌਰ ਵਿਚ ਇਸ ਦੀ ਲੋੜ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਸਾਰੇ ਅਧਿਆਪਕ ਸਾਹਿਬਾਨ ਲਈ ਤਕਨੀਕ ਤੋਂ ਜਾਣੂ ਹੋਣਾ ਜ਼ਰੂਰੀ ਹੈ। ਉਨ੍ਹਾਂ ਨੇ ਆਈ.ਕਿਊ.ਏ.ਸੀ. ਸੈੱਲ ਦੁਆਰਾ ਕਰਵਾਈ ਗਈ ਇਸ ਵਰਕਸ਼ਾਪ ਨੂੰ ਗਿਆਨ ਵਿਚ ਵਾਧਾ ਕਰਨ ਵਾਲੀ ਦੱਸਿਆ। ਉਨ੍ਹਾਂ ਕਿਹਾ ਕਿ ਮੈਨੂੰ ਪੂਰਨ ਉਮੀਦ ਹੈ ਕਿ ਇਸ ਵਰਕਸ਼ਾਪ ਤੋਂ ਪ੍ਰਾਪਤ ਜਾਣਕਾਰੀ ਸਾਰਿਆਂ ਲਈ ਭਵਿੱਖ ਵਿਚ ਲਾਹੇਵੰਦ ਸਾਬਤ ਹੋਵੇਗੀ।
Please Share This News By Pressing Whatsapp Button