ਆਮ ਅਦਮੀ ਪਾਰਟੀ ਕਿਸਾਨਾਂ ਨਾਲ ਡਟ ਕੇ ਖੜ੍ਹੇਗੀ : ਚੀਮਾ
ਪਟਿਆਲਾ/ਦੇਵੀਗੜ੍ਹ, 20 ਫਰਵਰੀ (ਰੁਪਿੰਦਰ ਸਿੰਘ) : ਆਮ ਆਦਮੀ ਪਾਰਟੀ ਹਲਕਾ ਸਨੌਰ ਟੀਮ ਵਲੋਂ ਕਿਸਾਨ ਅੰਦੋਲਨ ਨੂੰ ਸਮਰਪਤ ਖੂਨਦਾਨ ਕੈਂਪ ਅਨਾਜ ਮੰਡੀ ਦੇਵਿਗੜ੍ਹ ਵਿਖੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਰਣਜੋਧ ਸਿੰਘ ਹਡਾਣਾ ਦੀ ਅਗਵਾਈ ‘ਚ ਲਗਵਾਇਆ ਗਿਆ, ਜਿਸ ਵਿਚ ਮੁੱਖ ਮਹਿਮਾਨ ਵਜੋਂ ਪੰਜਾਬ ਵਿਧਾਨ ਸਭਾ ਦੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਸ਼ਿਰਕਤ ਕੀਤੀ। ਇਸ ਮੌਕੇ ਉਨਾਂ ਨਾਲ ਵਿਸ਼ੇਸ਼ ਮਹਿਮਾਨ ਮਾਸਟਰ ਬਲਦੇਵ ਸਿੰਘ ਜੈਤੋਂ ਨੇ ਵੀ ਹਾਜਰੀ ਲਗਵਾਈ। ਇਸ ਕੈਂਪ ਵਿਚ 113 ਯੂਨਿਟ ਖੂਨਦਾਨੀ ਸੱਜਣਾਂ ਵਲੋਂ ਖੂਨਦਾਨ ਕੀਤਾ ਗਿਆ। ਇਸ ਮੌਕੇ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਤੇ ਦੇਸ਼ ਦਾ ਕਿਸਾਨ ਆਪਣੀ ਹੋਂਦ, ਜਮੀਨ ਤੇ ਰੋਜੀ ਰੋਟੀ ਦੀ ਲੜਾਈ ਪਿਛਲੇ ਕਈ ਮਹੀ૪ਨਿਆਂ ਤੋਂ ਦਿੱਲੀ ਵਿਖੇ ਲੜ ਰਿਹਾ, ਪਰ ਹੰਕਾਰੀ ਮੋਦੀ ਸਰਕਾਰ ਦੇ ਕੰਨਾਂ ਤੇ ਜੂੰਅ ਨਹੀਂ ਸਰਕ ਰਹੀ। ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਤਾਨਾਸ਼ਾਹੀ ਢੰਗ ਨਾਲ ਦੇਸ਼ ਤੇ ਹਕੂਮਤ ਚਲਾ ਰਹੀ ਹੈ, ਜੋ ਕਿ ਦੇਸ਼ ਦੇ ਲੋਕਤੰਤਰ ਲਈ ਖਤਰਾ ਹੈ, ਪਰ ਪੂਰੇ ਦੇਸ਼ ਵਿਚ ਕਿਸਾਨ ਆਪਣੇ ਹੱਕਾਂ ਲਈ ਜਾਗਰੂਕ ਹੋ ਚੁੱਕਿਆ ਹੈ, ਹੁਣ ਭਾਜਪਾ ਤੇ ਮੋਦੀ ਦੀ ਪੁੱਠੀ ਗਿਣਤੀ ਸ਼ੁਰੂ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਸਾਡੇ ਕਿਸਾਨਾ ਤੇ ਮਾਣ ਹੈ ਅਸੀਂ ਆਸ ਉਮੀਦ ਤੇ ਅਰਦਾਸ ਕਰਦੇ ਹਾਂ ਕਿ ਜਿੱਤ ਕਿਸਾਨਾਂ ਦੀ ਜਰੂਰ ਹੋਵੇਗੀ ਅਤੇ ਕਾਲੇ ਕਨੂੰਨ ਵਾਪਸ ਹੋਣਗੇ, ਕਿਊਂ ਕਿ ਪੂਰੇ ਪੰਜਾਬ ਤੋਂ ਅਰਦਾਸਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਆਪ ਸਨੌਰ ਟੀਮ ਨੇ ਖੂਨਦਾਨ ਕੈਂਪ ਕਿਸਾਨੀ ਅੰਦੋਲਨ ਨੂੰ ਸਮਰਪਤ ਲਗਾਇਆ ਇਕ ਮਹਾਨ ਸੇਵਾ ਹੈ ਇਕ ਮਹਾਨ ਸੋਚ ਤੇ ਸਮਰਪਣ ਦੀ ਭਾਵਨਾ ਹੈ ਉਨ੍ਹਾ ਆਮ ਆਦਮੀ ਪਾਰਟੀ ਵਲੋਂ ਵਿਸਵਾਸ ਦਵਾਇਆ ਕਿ ਉਹ ਕਿਸਾਨਾਂ ਦਾ ਡਟ ਕੇ ਸਾਥ ਦੇਣਗੇ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕਿਸਾਨਾਂ ਦੇ ਹੱਕ ਵਿਚ ਹਨ ਅਤੇ ਪੂਰੀ ਪਾਰਟੀ ਕਿਸਾਨੀ ਸੰਘਰਸ਼ ਦੇ ਸਾਥ ਲਈ ਵਚਨਬੱਧ ਹੈ। ਉਨ੍ਹਾਂ ਰਣਜੋਧ ਸਿੰਘ ਹਡਾਣਾ ਤੇ ਸਾਰੇ ਸਨੌਰ ਟੀਮ ਦੇ ਵਲੰਟੀਅਰ ਨੂੰ ਪ੍ਰਰੋਗਰਾਮ ਨੂੰ ਸਫਲ ਬਨਾ?ਣ ਦੀ ਵਧਾਈ ਤੇ ਸ਼ੁੱਭਕਾਮਨਾਵਾਂ ਦਿੱਤੀਆਂ। ਇਸ ਮੌਕੇ ਰਣਜੋਧ ਸਿੰਘ ਹਡਾਣਾ ਨੇ ਕੈਂਪ ਚ ਪਹੁੰਚੀ ਸਾਰੀ ਆਮ ਆਦਮੀ ਲੀਡਰਸਿਪ ਤੇ ਸਾਰੇ ਹਲਕੇ ਵਾਸੀਆਂ ਦਾ ਧੰਨਵਾਦ ਕੀਤਾ ਤੇ ਵਿਸਵਾਸ਼ ਦਵਾਇਆ ਕਿ ਉਹ ਰਾਜਨੀਤੀ ਦੇ ਨਾਲ ਸਮਾਜ ਸੇਵਾ ਨੂੰ ਸਮਾਂ ਤੇ ਪਹਿਲ ਦੇਣਗੇ। ਇਸ ਮੌਕੇ ਉੱਘੀ ਸਮਾਜ ਸੇਵਕਾ ਸਤਿੰਦਰ ਕੌਰ ਵਾਲੀਆ, ਸ਼ੇਰ ਸਿੰਘ ਪ੍ਰਧਾਨ, ਬਲਦੇਵ ਸਿੰਘ ਦੇਵੀਗੜ੍ਹ, ਇੰਦਰਜੀਤ ਸਿੰਘ ਸੰਧੂ, ਗੁਰਮੁੱਖ ਗੁਰੂ, ਜਸਪਾਲ ਜੋਸਨ, ਯਸ਼ ਪੰਵਾਰ, ਬੰਤ ਸਿੰਘ ਬਲਬੇੜਾ, ਹੈਪੀ ਪਹਾੜੀਪੁਰ, ਕ੍ਰਿਸ਼ਨ ਬਹਿਰੂ, ਬੰਟੀ ਬਿੰਜਲ, ਹਰਜਸ਼ਨ ਪਠਾਨਮਾਜਰਾ, ਬੱਗਾ ਸ਼ਮਸਪੁਰ, ਰਾਜਬੰਸ ਸਿੰਘ, ਬਲਕਾਰ ਦੁੱਧਣ ਗੁੱਜਰਾਂ, ਸਿਮਰਨਜੀਤ ਦੇਵੀਗੜ੍ਹ, ਮੋਹਨ ਸਿੰਘ ਢੰਗੜੋਲੀ, ਮਾਸਟਰ ਗੁਰਨਾਮ ਸਿੰਘ, ਮਦਨ ਜੂਲਕਾਂ, ਦਰਸ਼ਨ ਦੇਵੀਗੜ੍ਹ, ਮਾਸਟਰ ਕਸ਼ਮੀਰ ਸਿੰਘ, ਬਲਜੀਤ ਹਾਂਡਾ, ਹਨੀ ਮਾਹਲਾ, ਲਾਲੀ ਰਹਿਲ, ਕੁਲਦੀਪ ਗੁੱਜਰ ਬੱਲਾਂ, ਗੁਰੀ ਛੰਨਾ, ਸੋਨੂ ਸਰਪੰਚ ਖੇੜੀ ਗੁੱਜਰਾਂ, ਮਨਦੀਪ ਸਨੌਰ, ਲਾਡੀ ਬਹਾਦਰਗੜ੍ਹ, ਮਨਦੀਪ ਜੋਲਾ, ਸੁਖਵਿੰਦਰ ਬਲਮਗੜ੍ਹ ਆਦਿ ਵੀ ਹਾਜ਼ਰ ਸਨ।
Please Share This News By Pressing Whatsapp Button