
ਯੂਥ ਕਲੱਬਾਂ ਵੱਲੋਂ ਕਿਸਾਨੀ ਸਟਿੱਕਰ ਲਾ ਕੇ ਲੋਕਾਂ ਨੂੰ ਦਿੱਲੀ ਜਾਣ ਲਈ ਪ੍ਰੇਰਿਤ ਕਰਨਾ ਸ਼ਲਾਘਾਯੋਗ : ਪਰਮਿੰਦਰ ਭਲਵਾਨ
ਪਟਿਆਲਾ, 21 ਫਰਵਰੀ ਰੁਪਿੰਦਰ ਸਿੰਘ) : ਯੂਥ ਫੈਡਰੇਸ਼ਨ ਆਫ ਇੰਡੀਆ, ਵੈਲਫੇਅਰ ਯੂਥ ਕਲੱਬ ਦੀਪ ਨਗਰ, ਪਾਵਰ ਹਾਊਸ ਯੂਥ ਕਲੱਬ, ਸਬੰਧਿਤ ਨਹਿਰੂ ਯੁਵਾ ਕੇਂਦਰ ਵੱਲੋਂ ਯੂਥ ਐਂਡ ਸਪੋਰਟਸ ਕਲੱਬ ਸੈਲ ਪੰਜਾਬ ਦੇ ਚੇਅਰਮੈਨ ਸੰਜੇਇੰਦਰ ਸਿੰਘ ਬੰਨੀ ਚੈਹਿਲ ਦੀ ਸਰਪ੍ਰਸਤੀ ਅਤੇ ਯੂਥ ਫੈਡਰੇਸ਼ਨ ਆਫ ਇੰਡੀਆ ਦੇ ਕੋਮੀ ਪ੍ਰਧਾਨ ਸਟੇਟ ਐਵਰਡੀ ਪਰਮਿੰਦਰ ਭਲਵਾਨ ਦੀ ਅਗਵਾਈ ਹੇਠ ਸਿੰਘੂ ਬੈਰੀਅਰ ਦਿੱਲੀ ਵਿਖੇ ਚੱਲ ਰਹੇ ਕਿਸਾਨ ਮਜ਼ਦੂਰ ਸੰਘਰਸ਼ ਵਿਚ ਪਬਲਿਕ ਨੂੰ ਜਾਣ ਲਈ ਪ੍ਰੇਰਿਤ ਕਰਦਿਆਂ ਭਾਦਸੋਂ ਰੋਡ ਵਿਖੇ ਗੱਡੀਆਂ ਤੇ ਕਿਸਾਨੀ ਸਟਿੱਕਰ ਲਾ ਗਏ। ਇਸ ਮੌਕੇ ਮੱਖਣ ਰੋਗਲਾ, ਜਤਵਿੰਦਰ ਗਰੇਵਾਲ, ਜਸਪਾਲ ਟਿੱਕਾ, ਜੁਝਾਰ ਸਿੰਘ, ਭਿੰਦਰ ਜਲਵੇੜਾ, ਰੁਪਿੰਦਰ ਸੰਧੂ, ਰਾਣਾ ਭੱਦਲਥੂਹਾ ਪ੍ਰੈਸ ਸਕੱਤਰ, ਨਵਜੋਤ ਸਿੰਘ ਦੀਪ ਨਗਰ, ਗੁਰਧਿਆਨ ਬਖਸ਼ੀਵਾਲਾ, ਹਰਮਨ ਸਿੰਘ, ਮਨਿੰਦਰ ਕਾਲਾ, ਗੁਰਸੇਵਕ ਸਿੰਘ, ਸਲੀਮ ਖਾਨ, ਹਰਦੀਪ ਹੈਰੀ ਅਤੇ ਹੋਰ ਮੈਂਬਰਾਂ ਵੱਲੋਂ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ। ਇਸ ਮੌਕੇ ਬੋਲਦਿਆਂ ਪਰਮਿੰਦਰ ਭਲਵਾਨ ਨੇ ਕਿਹਾ ਕਿ ਕਿਸਾਨ ਮਜ਼ਦੂਰ ਸੰਘਰਸ਼ ਸਿਰਫ਼ ਕਿਸਾਨ ਭਰਾਵਾਂ ਦਾ ਨਹੀਂ ਇਹ ਸੰਘਰਸ਼ ਸਾਡਾ ਸਾਰਿਆਂ ਦਾ ਹੈਂ ਪਰਮਿੰਦਰ ਭਲਵਾਨ ਨੇ ਕਿਹਾ ਕਿ ਇਸ ਨਾਲ ਆੜਤੀ, ਲੇਬਰ, ਛੋਟੇ ਵਪਾਰੀ, ਅਤੇ ਆਮ ਵਰਗ ਨੂੰ ਵੀ ਇਸ ਪਾਸ਼ ਕੀਤੇ ਗਏ ਕਾਲੇ ਕਾਨੂੰਨ ਦੀ ਮਾਰ ਝੱਲਣੀ ਪਵੇਗੀ। ਉਨ੍ਹਾਂ ਕਿਹਾ ਕਿ ਸਾਡੀ ਟੀਮ ਚੇਅਰਮੈਨ ਬੰਨੀ ਚੈਹਿਲ ਦੀ ਸਰਪ੍ਰਸਤੀ ਹੇਠ ਸਿੰਘੂ ਬੈਰੀਅਰ ਦਿੱਲੀ ਵਿਖੇ ਸੰਘਰਸ਼ ਸ਼ੁਰੂ ਹੋਣ ਵਾਲੇ ਦਿਨ ਤੋਂ ਹੀ ਵਲੰਟੀਅਰ ਸੇਵਾਵਾਂ ਕਿਸਾਨ ਮਜ਼ਦੂਰ ਭਰਾਵਾਂ ਨੂੰ ਦੇ ਰਹੀ ਹੈ ਹੁਣ ਪੰਜਾਬ ਆ ਕੇ ਸ਼ਹਿਰੀ ਖੇਤਰਾਂ ਦੇ ਲੋਕਾਂ ਨੂੰ ਵੀ ਕਿਸਾਨ ਮਜ਼ਦੂਰ ਸੰਘਰਸ਼ ਵਿਚ ਸ਼ਮੂਲੀਅਤ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਇਸ ਤਹਿਤ ਹੀ ਇੱਕ ਹਜ਼ਾਰ ਤੋਂ ਵੱਧ ਕਿਸਾਨੀ ਸਟਿੱਕਰ ਗੱਡੀਆਂ ਉਪਰ ਲਾਏ ਗਏ ਅਤੇ ਇਹਨਾਂ ਲੋਕਾਂ ਨੂੰ ਕਿਸਾਨ ਸੰਘਰਸ਼ ਵਿਚ ਜਾਣ ਲਈ ਪ੍ਰੇਰਿਤ ਕੀਤਾ।
Please Share This News By Pressing Whatsapp Button