
ਸਰਬੱਤ ਸਿਹਤ ਬੀਮਾ ਯੋਜਨਾਂ ਤਹਿਤ ਵੱਧ ਤੋਂ ਵੱਧ ਲੋਕਾਂ ਦੇ ਕਾਰਡ ਬਣਾਉਣ ਲਈ ਚਲਾਈ ਜਾ ਰਹੀ ਹੈ ਹਫਤਾ ਭਰ ਵਿਸ਼ੇਸ਼ ਮੁਹਿੰਮ
– ਜਾਗਰੂਕਤਾ ਵੈਨ ਰਾਹੀ ਵੱਧ ਤੋਂ ਵੱਧ ਲੋਕਾਂ ਨੂੰ ਯੋਜਨਾਂ ਸਬੰਧੀ ਦਿੱਤੀ ਜਾ ਰਹੀ ਹੈ ਜਾਣਕਾਰੀ
ਪਟਿਆਲਾ, 21 ਫਰਵਰੀ (ਰੁਪਿੰਦਰ ਸਿੰਘ) : ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਅਤੇ ਸਿਹਤ ਤੇਂ ਪਰਿਵਾਰ ਭਲਾਈ ਮੰਤਰੀ ਪੰਜਾਬ ਬਲਬੀਰ ਸਿੰਘ ਸਿੱਧੁ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸਰਬੱਤ ਸਿਹਤ ਬੀਮਾ ਯੋਜਨਾਂ ਤਹਿਤ ਵੱਧ ਤੋਂ ਲੋਕਾਂ ਦੇ ਈ ਕਾਰਡ ਬਣਾਉਣ ਸਬੰਧੀ ਮਿਤੀ 22 ਤੋਂ 28 ਫਰਵਰੀ ਤੱਕ ਹਫਤਾ ਭਰ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਜਾਣਕਾਰੀ ਦਿੰਦੇ ਸਿਵਲ ਸਰਜਨ ਡਾ. ਸਤਿੰਦਰ ਸਿੰਘ ਨੇ ਦੱਸਿਆ ਕਿ ਇਸ ਹਫਤਾ ਭਰ ਦੀ ਮੁਹਿੰਮ ਦੋਰਾਣ ਵੱਧ ਤੋਂ ਵੱਧ ਯੋਗ ਲਾਭਪਾਤਰੀਆਂ ਦੇ ਕਾਰਡ ਬਣਾਉਣ ਲਈ ਵਿਸ਼ੇਸ਼ ਕੈਂਪ ਲਗਾਏ ਜਾਣਗੇ ਤਾਂ ਜੋਂ ਵੱਧ ਵੱਧ ਲਾਭਪਾਤਰੀ ਇਸ ਯੋਜਨਾ ਦਾ ਲਾਭ ਲੈ ਸਕਣ। ਉਹਨਾਂ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜਿਲੇ ਦੇ ਰਜਿਸ਼ਟਰਡ ਪਰਿਵਾਰ ਜਿਹਨਾਂ ਵਿੱਚ ਸਮਾਰਟ ਰਾਸ਼ਨ ਕਾਰਡ ਪਰਿਵਾਰ, ਰਜਿਸ਼ਟਰਡ ਉਸਾਰੀ ਮਜਦੂਰ, ਛੋਟੇ ਵਪਾਰੀ, ਐਕਰੀਡੇਟਡ ਅਤੇ ਪੀਲੇ ਕਾਰਡ ਧਾਰਕ ਪੱਤਰਕਾਰ ਅਤੇ ਜੇ ਫਾਰਮ ਅਤੇ ਗੰਨਾ ਤੋਲ ਪਰਚੀ ਧਾਰਕ ਕਿਸਾਨ ਆਦਿ ਸ਼ਾਮਲ ਹਨ, ਆਪਣੇ ਨਜਦੀਕੀ ਲੱਗੇ ਕੈਂਪ, ਕਾਮਨ ਸਰਵਿਸ ਸੈਂਟਰ ਜਾ ਸੇਵਾ ਕੇਂਦਰਾ ਵਿੱਚ ਜਾ ਕੇ ਕਾਰਡ ਬਣਵਾ ਸਕਦੇ। ਉਹਨਾਂ ਕਿਹਾ ਕਿ ਰਜਿਸ਼ਟਰਡ ਪਰਿਵਾਰ ਆਪਣੇ ਸਾਰੇ ਪਰਿਵਾਰਕ ਮੈਂਬਰਾਂ ਦੇ ਕਾਰਡ ਬਣਾਉਣੇ ਯਕੀਨੀ ਬਣਾਉਣ। ੳਹਨਾਂ ਕਿਹਾ ਕਿ ਇੱਕ ਕਾਰਡ ਦੀ ਕੀਮਤ ਕੰਪਨੀ ਵੱਲੋ 30/-ਰੁਪਏ ਹੀ ਵਸੂਲੀ ਜਾਵੇਗੀ। ਉਹਨਾਂ ਲੋਕਾਂ ਨੁੰ ਅਪੀਲ ਕੀਤੀ ਕਿ ਉਹ ਕਾਰਡ ਬਣਾਉਣ ਲਈ ਆਪਣੇ ਏਰੀਏ ਦੇ ਮਿਉਂਸੀਪਲ ਕਾਂਉਂਸਲਰ/ ਸਰਪੰਚ ਜਾਂ ਆਸ਼ਾ ਵਰਕਰ ਨਾਲ ਤਾਲਮੇਲ ਕਰਨ।
ਨੋਡਲ ਅਫਸਰ ਡਾ. ਸਜੀਲਾ ਖਾਨ ਨੇਂ ਦੱਸਿਆਂ ਕਿ ਲੋਕਾਂ ਨੂੰ ਯੋਜਨਾ ਤਹਿਤ ਪੰਜ ਲੱਖ ਦੇ ਮੁਫਤ ਇਲਾਜ ਸਬੰਧੀ ਜਾਗਰੂਕ ਕਰਨ ਲਈ ਸਟੇਟ ਹੈਲਥ ਏਜੰਸੀ ਵੱਲੋ ਭੇਜੀ ਜਾਗਰੂਕਤਾ ਵੈਨ ਵੱਲੋ ਅੱਜ ਕਮਿਉਨਿਟੀ ਸਿਹਤ ਕੇਂਦਰ ਅਧੀਨ ਆਉਂਦੇ ਏਰੀਏ ਮਥੂਰਾ ਕਲੋਨੀ, ਕਬਾੜੀ ਮਾਰਕਿਟ, ਗੁਰੂਦੁਆਰਾ ਹੌਤੀ ਮਰਦਾਨ, ਰੋਜ ਕਲੋਨੀ, ਪੁਰਾਨਾ ਬਿਸ਼ਨ ਨਗਰ, ਤੱਫਜਲਪੁਰਾ, ਗੁਰੂ ਨਾਨਕ ਨਗਰ, ਦੀਪ ਨਗਰ, ਜਗਤਾਰ ਕਲੋਨੀ, ਯਾਦਵਿੰਦਰਾ ਕਲੋਨੀ, ਅਨੰਦ ਨਗਰ ਅਤੇ ਬਿੰਦਰਾ ਕਲੋਨੀ ਆਦਿ ਏਰੀਏ ਵਿੱਚ ਜਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਇਸ ਜਾਗਰੂਕਤਾ ਵੈਨ ਨੂੰ ਪ੍ਰਾਪਤ ਰੂਟ ਪਲਾਨ ਅਨੁਸਾਰ ਅੱਗਲੇ ਪੜਾਅ ਵਿੱਚ ਪਿੰਡਾਂ ਪੱਧਰ ਤੱਕ ਦੇ ਲੋਕਾਂ ਨੂੰ ਇਸ ਯੋਜਨਾ ਬਾਰੇ ਜਾਣਕਾਰੀ ਦੇਣ ਲਈ ਬਲਾਕ ਭਾਦਸੌੋਂ ਵਿਖੇ ਰਵਾਨਾ ਕਰ ਦਿੱਤਾ ਹੈ, ਜੋ ਕਿ ਤਿੰਨ ਦਿਨ ਬਲਾਕ ਭਾਦਸੋਂ ਵਿਖੇ ਰਹਿਣ ਤੋਂ ਬਾਦ ਜਿਲੇ ਦੇ ਬਾਕੀ ਬਲਾਕਾ ਅਤੇ ਸ਼ਹਿਰੀ ਏਰੀਏ ਵਿਚ ਜਾਵੇਗੀ।
Please Share This News By Pressing Whatsapp Button