ਸੜਕ ਹਾਦਸੇ ਵਿੱਚ ਔਰਤ ਦੀ ਮੌਤ ਚਾਰ ਜ਼ਖ਼ਮੀ
ਪਾਤੜਾਂ, 21 ਫਰਵਰੀ (ਬਲਬੀਰ ਸ਼ੁਤਰਾਣਾ/ਰਮਨ ਜੋਸ਼ੀ) : ਪਿੰਡ ਸੇਲਵਾਲਾ ਨਜ਼ਦੀਕ ਟਰਾਲੇ ਤੇ ਕਾਰ ਦਰਮਿਆਨ ਹੋਈ ਟੱਕਰ ਦੌਰਾਨ ਕਾਰ ਸਵਾਰ ਇਕ ਔਰਤ ਦੀ ਮੌਤ ਹੋ ਗਈ ਹੈ ਤੇ ਚਾਰ ਵਿਅਕਤੀ ਜ਼ਖ਼ਮੀ ਹੋਏ ਹਨ। ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਮੌਕੇ ‘ਤੇ ਪਹੁੰਚੀ ਪੁਲੀਸ ਪਾਰਟੀ ਨੇ ਕੇਸ ਦਰਜ ਕਰਕੇ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।
ਥਾਣਾ ਪਾਤੜਾਂ ਦੇ ਇੰਚਾਰਜ ਰਣਬੀਰ ਸਿੰਘ ਨੇ ਦੱਸਿਆ ਹੈ ਕਿ ਬਲਿਹਾਰ ਸਿੰਘ ਵਾਸੀ ਪਿੰਡ ਗੁਰਦਿਆਲਪੁਰਾ ਨੇ ਸਿਕਾਇਤ ਦਰਜ ਕਰਵਾਈ ਹੈ ਕਿ ਉਸ ਦਾ ਲੜਕਾ ਹਰਦੀਪ ਸਿੰਘ, ਨੂੰਹ ਸੰਦੀਪ ਕੌਰ ਅਤੇ ਤਿੰਨ ਬੱਚੇ ਕਾਰ ਵਿੱਚ ਮੂਨਕ ਵੱਲ ਜਾ ਰਹੇ ਸਨ। ਪਿੰਡ ਸੇਲਵਾਲਾ ਕੋਲ ਇੱਕ ਟਰਾਲੇ ਦੇ ਡਰਾਈਵਰ ਨੇ ਬੜੀ ਲਾਪਰਵਾਹੀ ਨਾਲ ਉਸ ਦੇ ਲੜਕੇ ਦੀ ਗੱਡੀ ਨੂੰ ਟੱਕਰ ਮਾਰੀ। ਹਾਦਸੇ ਵਿੱਚ ਨੂੰਹ ਸੰਦੀਪ ਕੌਰ ਦੀ ਮੌਤ ਹੋ ਗਈ। ਜਦ ਕਿ ਉਸ ਦੇ ਲੜਕੇ ਅਤੇ ਤਿੰਨੋਂ ਬੱਚਿਆਂ ਦੇ ਗੰਭੀਰ ਸੱਟਾਂ ਲੱਗੀਆਂ ਹਨ। ਉਨ੍ਹਾਂ ਦੱਸਿਆ ਕਿ ਪੀੜਤ ਦੇ ਪਿਤਾ ਦੇ ਬਿਆਨਾਂ ਦੇ ਆਧਾਰਤ ਟਰਾਲਾ ਡਰਾਈਵਰ ਸੁਰਜੀਤ ਸਿੰਘ ਵਾਸੀ ਪਿੰਡ ਕਰਤਾਰਪੁਰ ਮੋਮੀਆਂ ਹਾਲ ਆਬਾਦ ਪਿੰਡ ਦਫ਼ਤਰੀਵਾਲਾ ਖਿਲਾਫ ਕੇਸ ਕਰ ਲਿਆ ਹੈ।
Please Share This News By Pressing Whatsapp Button