
ਮਲਟੀਪਰਪਜ਼ ਸਕੂਲ ਦੇ ਤੀਰਅੰਦਾਜ਼ ਵਿਨਾਇਕ ਵਰਮਾਂ ਨੇ ਜਿੱਤੇ ਦੋ ਸੋਨ ਤਗਮੇ
ਪਟਿਆਲਾ, 21 ਫਰਵਰੀ (ਰੁਪਿੰਦਰ ਸਿੰਘ) : ਸਰਕਾਰੀ ਕੋ-ਐਡ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਪਾਸੀ ਰੋਡ ਦੇ ਵਿਦਿਆਰਥੀ ਵਿਨਾਇਕ ਵਰਮਾਂ ਨੇ ਇੱਥੇ ਪੰਜਾਬੀ ਯੂਨੀਵਰਸਿਟੀ ਵਿਖੇ ਕਰਵਾਈ ਗਈ ਪੰਜਾਬ ਜੂਨੀਅਰ ਤੀਰਅੰਦਾਜ਼ੀ ਚੈਪੀਅਨਸ਼ਿਪ ‘ਚੋਂ ਦੋ ਸੋਨ ਤਗਮੇ ਜਿੱਤਣ ਦਾ ਮਾਣ ਪ੍ਰਾਪਤ ਕੀਤਾ ਹੈ। ਵਰਮਾਂ ਨੇ 662 ਅੰਕਾਂ ਨਾਲ ਉਕਤ ਦੋਹਰੀ ਸਫਲਤਾ ਹਾਸਿਲ ਕੀਤੀ। ਵਰਮਾਂ 13 ਤੋਂ 16 ਮਾਰਚ ਤੱਕ ਦੇਹਰਾਦੂਨ (ਉੱਤਰਾਖੰਡ) ਵਿਖੇ ਹੋਣ ਵਾਲੀ ਕੌਮੀ ਜੂਨੀਅਰ ਤੀਰਅੰਦਾਜ਼ੀ ਚੈਪੀਅਨਸ਼ਿਪ ‘ਚ ਖੇਡਣ ਦਾ ਹੱਕਦਾਰ ਵੀ ਬਣ ਗਿਆ ਹੈ। ਮਲਟੀਪਰਪਜ਼ ਸਕੂਲ ਦੇ ਪ੍ਰਿੰ. ਤੋਤਾ ਸਿੰਘ ਚਹਿਲ ਨੈਸ਼ਨਲ ਐਵਾਰਡੀ ਨੇ ਵਿਨਾਇਕ ਵਰਮਾਂ ਤੇ ਉਸ ਦੇ ਮਾਪਿਆਂ ਨੂੰ ਮੁਬਾਰਕਬਾਦ ਦਿੱਤੀ ਹੈ ਅਤੇ ਸਕੂਲ ਪੁੱਜਣ ‘ਤੇ ਵਿਸ਼ੇਸ਼ ਸਨਮਾਨ ਕਰਨ ਦਾ ਐਲਾਨ ਕੀਤਾ ਹੈ।
Please Share This News By Pressing Whatsapp Button