
ਅਕਾਲੀ ਕਾਂਗਰਸ ਛੱਡ ਕਈ ਪਰਿਵਾਰ ਆਮ ਆਦਮੀ ਪਾਰਟੀ ‘ਚ ਹੋਏ ਸ਼ਾਮਲ
– ਕਾਂਗਰਸ ਅਤੇ ਅਕਾਲੀਆਂ ਨੇ ਪੰਜਾਬ ‘ਚ ਵਿਕਾਸ ਦੀ ਬਜਾਏ ਵਿਨਾਸ਼ ਕੀਤਾ : ਮੇਘ ਚੰਦ ਸ਼ੇਰ ਮਾਜਰਾ
ਪਟਿਆਲਾ, 21 ਫਰਵਰੀ (ਰੁਪਿੰਦਰ ਸਿੰਘ) : ਪਟਿਆਲਾ ਦਿਹਾਤੀ ਦੇ ਘੁੰਮਨ ਨਗਰ ਵਿਖੇ ਮੇਘ ਚੰਦ ਸ਼ੇਰ ਮਾਜਰਾ ਜਿਲਾ ਪ੍ਰਧਾਨ ਪਟਿਆਲਾ ਦਿਹਾਤੀ ਦੀ ਅਗੁਵਾਈ ਵਿੱਚ ਪਰਿਵਾਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ, ਸ਼ਾਮਲ ਹੋਣ ਵਾਲਿਆਂ ਵਿੱਚ ਹਰਪ੍ਰੀਤ ਸਿੰਘ ਚੱਡਾ, ਹਰਪ੍ਰੀਤ ਸਿੰਘ ਸਹਿਗਲ, ਸੁਮਿਤ ਸਿੰਘ, ਸਤਿਨਾਮ ਸਿੰਘ ਆਦਿ ਦੇ ਨਾਮ ਸ਼ਾਮਲ ਸਨ। ਇਸ ਮੋਕੇ ਮੇਘ ਚੰਦ ਸ਼ੇਰ ਮਾਜਰਾ ਨੇ ਕਿਹਾ ਕਿ ਕਾਂਗਰਸੀ ਹੋਣ ਜਾਂ ਅਕਾਲੀ ਉਨ੍ਹਾਂ ਨੇ ਕੇਵਲ ਲੋਕਾਂ ਨੂੰ ਝੂਠੇ ਲਾਅਰੇ ਅਤੇ ਜੁਮਲੇ ਹੀ ਦਿੱਤੇ ਹਨ, ਹਲਕੇ ਦਾ ਵਿਕਾਸ ਨਾਮਾਤਰ ਕੀਤਾ ਹੈ ਤੇ ਵਿਕਾਸ ਦੀ ਬਜਾਏ ਪੰਜਾਬ ਦੇ ਲੋਕਾਂ ਦਾ ਵਿਨਾਸ਼ ਹੀ ਕੀਤਾ ਹੈ। ਜਦੋਂ ਕਿ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੁਆਰਾ ਦਿੱਲੀ ਵਿੱਚ ਕੀਤਾ ਗਿਆ ਵਿਕਾਸ ਮੂੰਹੋਂ ਬੋਲਦਾ ਹੈ, ਜਿਵੇਂ ਕਿ ਸਕੂਲਾਂ ਨੂੰ ਪ੍ਰਾਈਵੇਟ ਸਕੂਲਾਂ ਵਾਂਗ ਅਪਗ੍ਰੇਡ ਕਰਨਾ, ਗਰੀਬਾਂ ਦਾ ਇਲਾਜ ਹਸਪਤਾਲਾਂ ਵਿੱਚ ਫਰੀ, ਘੱਟ ਬਿਜਲੀ ਦੀਆਂ ਕੀਮਤਾਂ, ਬਜ਼ੁਰਗਾਂ ਨੂੰ ਸਮੇਂ ਤੇ ਪੈਨਸ਼ਨ, ਬੱਚੀਆਂ ਲਈ ਸ਼ਗਨ ਸਕੀਮਾਂ, ਫੌਜੀਆਂ ਲਈ ਦਿੱਤੀਆਂ ਗਈਆਂ ਵੱਖ-ਵੱਖ ਯੋਜਨਾਵਾਂ ਆਦਿ ਸ਼ਾਮਲ ਹਨ। ਇਸ ਮੌਕੇ ਕੁੰਦਨ ਗੋਗਿਆ ਸੀਨੀਅਰ ਆਗੂ, ਖੁਸਵੰਤ ਸ਼ਰਮਾ ਯੂਥ ਆਗੂ, ਐਸ.ਪੀ.ਸਿੰਘ, ਰਾਜ ਕੁਮਾਰ ਤੋ ਇਲਾਵਾ ਹੋਰ ਸਾਥੀ ਮਜੂਦ ਸਨ।
Please Share This News By Pressing Whatsapp Button