
ਅਕਾਲੀ ਦਲ ਦੇ ਪ੍ਰਧਾਨ ਹਰਪਾਲ ਜੁਨੇਜਾ ਨੇ ਕੀਤਾ ਵਾਰਡ ਨੰ:47 ਦਾ ਦੌਰਾ
ਪਟਿਆਲਾ 20 ਫਰਵਰੀ (ਰੁਪਿੰਦਰ ਸਿੰਘ) : ਸ਼੍ਰੋਮਣੀ ਅਕਾਲੀ ਦਲ ਪਟਿਆਲਾ ਸ਼ਹਿਰੀ ਦੇ ਪ੍ਰਧਾਨ ਹਰਪਾਲ ਜੁਨੇਜਾ ਨੇ ਅੱਜ ਸ਼ਹਿਰ ਦੇ ਵਾਰਡ ਨੰ: 47 ਦਾ ਦੌਰਾ ਕੀਤਾ ਅਤੇ ਇਥੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ। ਇਸ ਮੌਕੇ ਲੋਕਾਂ ਨੇ ਦੱਸਿਆ ਕਿ ਇਸ ਇਲਾਕੇ ਦੀਆਂ ਗਲੀਆਂ ਦਾ ਬੁਰਾ ਹਾਲ ਹੈ ਅਤੇ ਪਾਰਕ ਦੀ ਕੋਈ ਸਾਰ ਨਹੀਂ ਲੈ ਰਿਹਾ। ਇਥੇ ਕਈ ਥਾਵਾਂ ‘ਤੇ ਅਕਸਰ ਸਵੀਰੇਜ਼ ਓਵਰ ਫਲੋ ਰਹਿੰਦਾ ਹੈ ਸੀਵਰੇਜ ਦਾ ਪਾਣੀ ਅਕਸਰ ਗਲੀ ਵਿਚ ਘੁੰਮਦਾ ਰਹਿੰਦਾ ਹੈ ਅਤੇ ਕਈ ਵਾਰ ਤਾਂ ਲੋਕਾਂ ਦੇ ਘਰਾਂ ਵਿਚ ਵੀ ਵੜ ਜਾਂਦਾ ਹੈ। ਇਸ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਹਰਪਾਲ ਜੁਨੇਜਾ ਨੇ ਦੱਸਿਆ ਕਿ ਲੋਕਾਂ ਨੇ ਸ਼ਿਕਾਇਤ ਕੀਤੀ ਗਲੀઠ ਦੀ ਹਾਲਤ ਬੜੀ ਖਸਤਾ ਹੈ ਅਤੇ ਜਦੋਂ ਸ਼ਿਕਾਇਤ ਲੈ ਕੇ ਜਾਂਦੇ ਹਾਂ ਤਾਂ ਕਿਹਾ ਜਾਂਦਾ ਹੈ ਕਿ ਗਲੀ ਸਰਕਾਰੀ ਨਹੀਂ ਹੈ, ਇਸ ਲਈ ਉਹ ਨਗਰ ਨਿਗਮ ਕੁਝ ਨਹੀਂ ਕਰ ਸਕਦਾ। ਪ੍ਰਧਾਨ ਜੁਨੇਜਾ ਨੇ ਕਿਹਾ ਕਿ ਮੁਹੱਲੇઠ ਦੇ ਪਾਰਕ ਦੀ ਹਾਲਤ ਖਰਾਬ ਹੈ ਪਰ ਨਗਰ ਨਿਗਮ ਵੱਲੋਂ ਸੁਧਾਰ ਲਈ ਕੋਈ ਕਦਮ ਨਹੀਂ ਚੁੱਕਿਆ ਜਾ ਰਿਹਾ। ਜਿਸ ਦੇ ਕਾਰਨ ਇਸ ਇਲਾਕੇ ਵਿਚ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪ੍ਰਧਾਨ ਜੁਨੇਜਾ ਨੇ ਕਿਹਾ ਕਿ ਮੁੱਖ ਮੰਤਰੀ ਦੇ ਸ਼ਹਿਰ ਦਾ ਵਿਕਾਸ ਬੋਰਡਾਂ ਅਤੇ ਫਲੈਕਸਾਂ ਤੱਕ ਹੀ ਸੀਮਤ ਹੈ। ਜਿੰਨੇ ਪੈਸੇ ਲੋਕਾਂ ਨੂੰ ਇਹ ਝੂਠਾ ਪ੍ਰਚਾਰ ਕਰਨ ਲਈ ਖਰਚ ਕੀਤੇ ਜਾ ਰਹੇ ਹਨ ਕਿ ਇੰਨੇ ਕਰੋੜ ਦਾ ਵਿਕਾਸ ਹੋ ਚੁੱਕਿਆ ਹੈ, ਜੇਕਰ ਉਹ ਅਜਿਹੇ ਇਲਾਕਿਆਂ ਵਿਚ ਖਰਚ ਕਰ ਦਿੱਤੇ ਜਾਣ ਤਾਂ ਇਲਾਕੇ ਦੇ ਲੋਕਾਂ ਨੂੰ ਘੱਟੋ ਘੱਟ ਮੁਢਲੀਆਂ ਸਹੂਲਤਾਂ ਤਾਂ ਮੁਹੱਈਆ ਕਰਵਾਈਆਂ ਜਾ ਸਕਦੀਆਂ ਹਨ। ਇਸ ਮੌਕੇ ਨਵਨੀਤ ਵਾਲੀਆ, ਗੋਬਿੰਦ ਬਡੂੰਗਰ, ਚਰਨਜੀਤ ਵਾਲੀਆ, ਅਨਿਲ ਸ਼ਰਮਾ,ਲਖਵੀਰ ਸਿੰਘ ਭੱਟੀ, ਮਹੀਪਾਲ ਸਿੰਘ, ਰਾਮ ਅਵਧ ਰਾਜੂ, ਸ਼ਸ਼ੀਲ, ਜੋਨੀ, ਵਿੱਕੀ, ਮਦਨ ਲਾਲ, ਸੁਰੇਸ਼, ਮਹਿੰਦਰ, ਭਗਤ ਰਾਮ ਅਤੇ ਹੋਰ ਆਗੂ ਵੀ ਹਾਜ਼ਰ ਸਨ।
Please Share This News By Pressing Whatsapp Button