ਦੋ ਰੀਪਰਾਂ ਸਣੇ ਬਲੈਰੋ ਪਿਕ-ਅੱਪ ਚੋਰੀ, ਮੁਕਦਮਾ ਦਰਜ
ਪਾਤੜਾਂ 21 ਫਰਵਰੀ (ਰਮਨ ਜੋਸ਼ੀ ਬਲਬੀਰ ਸ਼ੁਤਰਾਣਾ) ਪਾਤੜਾਂ ਸ਼ਹਿਰ ਵਿੱਚ ਚੋਰਾਂ ਵੱਲੋਂ ਰੀਪਰਾਂ ਸਣੇ ਇਕ ਗੱਡੀ ਚੋਰੀ ਹੋਣ ਦੀ ਖਬਰ ਪ੍ਰਾਪਤ ਹੋਈ ਹੈ। ਪੁਲਿਸ ਥਾਣਾ ਪਾਤੜਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਰਾਜ ਸਿੰਘ ਪੁੱਤਰ ਗੁਰਪ੍ਰੀਤ ਸਿੰਘ ਵਾਸੀ ਚੁਨਾਗਰਾ ਰੋਡ ਪਾਤੜਾਂ ਨੇ ਬਿਆਨ ਦਰਜ ਕਰਵਾਏ ਹਨ ਕਿ ਉਸ ਵੱਲੋਂ ਇਕ ਪਿਕ ਅੱਪ ਗੱਡੀ ਨੰਬਰ ਪੀ ਬੀ 7 ਏ ਐਫ 5746 ਨੂੰ ਉਸ ਪਿਛੇ ਪਾਏ ਦੋ ਰੀਪਰ ਸਮਾ ਤਕਰੀਬਨ ਨੌ ਵਜੇ ਵਿਕਟੋਰੀਆ ਸਕੂਲ ਪਾਤੜਾਂ ਕੋਲ ਖੜੇ ਕਰ ਦਿਤੇ ਜਦੋਂ ਸਵੇਰ ਸਮੇਂ ਆਕੇ ਵੇਖਿਆ ਤਾਂ ਦੋਵੇਂ ਰੀਪਰ ਸਣੇ ਪਿਕ ਅੱਪ ਗੱਡੀ ਦੇ ਕਿਸੇ ਨੇ ਚੋਰੀ ਕਰ ਲਏ ਸਨ। ਪੁਲਿਸ ਨੇ ਰਾਜ ਸਿੰਘ ਦੇ ਬਿਆਨਾਂ ਦੇ ਅਧਾਰ ਤੇ ਮੁਕੱਦਮਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Please Share This News By Pressing Whatsapp Button