
ਲੋਕਲ ਬਾਡੀ ਮੰਤਰੀ ਬ੍ਰਹਮ ਮਹਿੰਦਰਾ ਵੱਲੋਂ 10-10 ਲੱਖ ਰੁਪਏ ਗ੍ਰਾਂਟ ਦੇ ਚੈੱਕ ਕੀਤੇ ਤਕਸੀਮ
– ਤ੍ਰਿਪੜੀ ਦੇ ਵਿਕਾਸ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਾਂਗੇਂ : ਬ੍ਰਹਮ ਮਹਿੰਦਰਾ
ਪਟਿਆਲਾ, 21 ਫਰਵਰੀ (ਰੁਪਿੰਦਰ ਸਿੰਘ) : ਲੋਕਲ ਬਾਡੀ ਮੰਤਰੀ ਬ੍ਰਹਮ ਮਹਿੰਦਰਾ ਵੱਲੋਂ ਤ੍ਰਿਪੜੀ ਸੱਤ ਨਰਾਇਣ ਮੰਦਰ ਹਾਲ ਵਿਖੇ ਪਹੁੰਚ ਕੇ ਮੰਦਰ ਕਮੇਟੀ ਦੇ ਹਾਲ ਵਿਸਥਾਰ ਨਿਰਮਾਣ ਅਤੇ ਤ੍ਰਿਪੜੀ ਸਵਰਗਧਾਮ ਸੁਸਾਇਟੀ ਹਾਲ ਈ ਏਅਰ ਕੰਡੀਸ਼ਨਰ ਤੇ ਨਵੀਨੀਕਰਨ ਲਈ 10-10 ਲੱਖ ਰੁਪਏ ਦੇ ਚੈੱਕ ਸਬੰਧਿਤ ਸੁਸਾਇਟੀ ਕਮੇਟੀ ਨੂੰ ਤਕਸੀਮ ਕੀਤੇ ਗਏ।
ਇਸ ਮੌਕੇ ਆਪਣੇ ਸੰਬੋਧਨ ਵਿੱਚ ਬੋਲਦਿਆਂ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਉਨ੍ਹਾਂ ਵੱਲੋਂ ਅੱਜ ਜਿਨ੍ਹਾਂ ਸੁਸਾਇਟੀਆਂ ਨੂੰ ਚੈੱਕ ਤਕਸੀਮ ਕੀਤੇ ਗਏ ਹਨ, ਉਨ੍ਹਾਂ ਵਿੱਚ ਸਵਰਗ ਧਾਮ ਸੁਸਾਇਟੀ ਜਿਸ ਦੀ ਲੰਮੇ ਸਮੇਂ ਤੋਂ ਸੇਵਾ ਨਿਭਾ ਰਹੇ 95 ਸਾਲਾਂ ਧੰਨੂੰ ਰਾਮ ਨਾਸਰਾ ਉਨ੍ਹਾਂ ਲਈ ਪ੍ਰੇਰਣਾ ਸ੍ਰੋਤ ਹਨ ਜੋ ਨਿਸਵਾਰਥ ਸੇਵਾ ਵਿੱਚ ਕਾਰਜਸ਼ੀਲ ਹਨ। ਉਨ੍ਹਾਂ ਦੱਸਿਆ ਕਿ ਸਵਰਗਧਾਮ ਸੁਸਾਇਟੀ ਵਿਖੇ ਹਰ ਸਾਲ ਸ਼ਿਵਰਾਤਰੀ ਤੇ ਉਹ ਖੁੱਦ ਪਹੁੰਚ ਕੇ ਲੰਗਰ ਸੇਵਾ ਨਿਭਾਉਣ ਦੀ ਉਡੀਕ ਵਿੱਚ ਰਹਿੰਦੇ ਹਨ। ਇਸੇ ਤਰ੍ਹਾਂ ਸੱਤ ਨਰਾਇਣ ਮੰਦਰ ਕਮੇਟੀ ਵੱਲੋਂ ਵੀ ਉਨ੍ਹਾਂ ਨੂੰ ਹਾਲ ਵਿਸਤਾਰ ਨਿਰਮਾਣ ਲਈ ਫੰਡ ਦੇਣ ਲਈ ਕਿਹਾ ਗਿਆ ਸੀ ਜੋ ਕਿ ਕਮੇਟੀ ਨੂੰ ਸੌਂਪ ਦਿੱਤਾ ਗਿਆ ਹੈ, ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਤ੍ਰਿਪੜੀ ਪਟਿਆਲਾ ਦਿਹਾਤੀ ਦਾ ਪ੍ਰਮੁੱਖ ਖੇਤਰ ਹੈ। ਤ੍ਰਿਪੜੀ ਦੇ ਵਿਕਾਸ ਵਿੱਚ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕਸਰ ਬਾਕੀ ਨਹੀਂ ਛੱਡੀ ਜਾਵੇਗੀ।
ਇਸ ਮੌਕੇ ਵਾਰਡ ਨੰ: 6 ਦੇ ਕੌਂਸਲਰ ਰਾਕੇਸ਼ ਨਾਸਰਾ ਵੱਲੋਂ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਤੇ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਸੰਤ ਬਾਂਗਾ ਦਾ ਤ੍ਰਿਪੜੀ ਕਮੇਟੀਆਂ ਨੂੰ ਦਿੱਤੇ ਗਈ ਗ੍ਰਾਂਟ ਤੋਂ ਬਾਅਦ ਧੰਨਵਾਦ ਕੀਤਾ ਗਿਆ।
ਇਸ ਮੌਕੇ ਹੋਰਨਾਂ ਤੋਂ ਇਲਡਾਵਾ ਕੌਂਸਲਰ ਰਾਕੇਸ਼ ਨਾਸਰਾ ਤ੍ਰਿਪੜੀ ਮੇਨ ਬਜ਼ਾਰ ਵੈਲਫੇਅਰ ਐਸੋਸੀਏਸ਼ਨ ਪ੍ਰਧਾਨ ਚਿੰਟੂ ਨਾਸਰਾ ਤੇ ਉਨ੍ਹਾਂ ਦੀ ਟੀਮ ਤ੍ਰਿਪੜੀ ਮੇਨ ਰੋਡ ਵੈਲਫੇਅਰ ਐਸੋਸੀਏਸ਼ਨ ਪ੍ਰਧਾਨ ਦੇਵ ਪ੍ਰਕਾਸ਼ ਕਾਲੜਾ ਤੇ ਉਨ੍ਹਾਂ ਦੀ ਟੀਮ ਪੰਜਾਬ ਵਾਟਰ ਸੀਵਰੇਜ ਸਪਲਾਈ ਬੋਰਡ ਦੇ ਵਾਈਸ ਚੇਅਰਮੈਨ ਵੇਦ ਕਪੂਰ, ਸ਼੍ਰੀ ਸਵਰਗ ਧਾਮ ਸੁਸਾਇਟੀ ਮੈਂਬਰ, ਸ਼੍ਰੀ ਸੱਤ ਨਰਾਇਣ ਮੰਦਰ ਕਮੇਟੀ ਮੈਂਬਰ ਸ਼੍ਰੀ ਝੂਲੇ ਲਾਲ ਮੰਦਰ ਕਮੇਟੀ ਮੇਂਬਰ ਬਲਾਕ ਪ੍ਰਧਾਨ ਨੰਦ ਲਾਲ ਗੁਰਾਬਾ, ਵਾਤਾਵਰਣ ਕੇਅਰ ਸੁਸਾਇਟੀ ਭੀਮ ਸੇਨ ਗੇਗ ਅਤੇ ਸੰਨੀ ਬਾਂਗਾ, ਸਤਪਾਲ ਨਾਸਰਾ, ਅਤੇ ਭਾਰੀ ਗਿਣਤੀ ਵਿੱਚ ਇਲਾਕਾ ਨਿਵਾਸੀ ਮੌਜੂਦ ਸਨ।
Please Share This News By Pressing Whatsapp Button