80 ਵਿਅਕਤੀਆਂ ਨੇ ਸੜਕ ‘ਤੇ ਸੁੱਟਿਆ ਕੂੜਾ, ਨਿਗਮ ਨੇ ਕੱਟੇ ਚਲਾਨઠઠ
ਪਟਿਆਲਾ 21 ਫਰਵਰੀ ਰੁਪਿੰਦਰ ਸਿੰਘ : ਸ਼ਹਿਰ ਦੀ ਸਫਾਈ ਸੁਧਾਰਨ ਲਈ ਸ਼ਹਿਰ ਦੇ ਲੋਕਾਂ ਨੂੰ ਲਗਾਤਾਰ ਜਾਗਰੂਕ ਕੀਤਾ ਜਾ ਰਿਹਾ ਹੈ।ઠ ਜਿਹੜੇ ਲੋਕ ਸਵੱਛਤਾ ਪ੍ਰਣਾਲੀ ਵਿਚ ਸਹਿਯੋਗ ਨਹੀਂ ਦੇ ਰਹੇ, ਨਿਗਮ ਨੇ ਉਨ੍ਹਾਂ ਦਾ ਚਲਾਨ ਕਰਨਾ ਸ਼ੁਰੂ ਕਰ ਚੁੱਕਾ ਹੈ। ਐਤਵਾਰ ਨੂੰ ਮੇਅਰ ਸੰਜੀਵ ਸ਼ਰਮਾ ਬਿੱਟੂ ਨੇ ਖੁਦ ਨਗਰ ਨਿਗਮ ਦੀ ਸੈਨੇਟਰੀ ਟੀਮ ਦੇ ਨਾਲ ਗੁੱੜ ਮੰਡੀ ਅਤੇ ਸਨੋੌਰੀ ਗੇਟ ਨੇੜੇ ਬਾਜ਼ਾਰ ਵਿੱਚ ਗੰਦਗੀ ਫੈਲਾਉਣ ਵਾਲੇ ਦੁਕਾਨਦਾਰਾਂ ਦੇ ਚਲਾਨ ਕੀਤੇ।ઠ ਦਿਲਚਸਪ ਗੱਲ ਇਹ ਹੈ ਕਿ ਕੌਂਸਲਰ ਅਤੁਲ ਜੋਸ਼ੀ ਦੇ ਇਕ ਕਰੀਬੀ ਰਿਸ਼ਤੇਦਾਰ ਦੁਕਾਨਦਾਰ ਦਾ ਵੀ ਚਲਾਨ ਕੀਤਾ ਗਿਆ।ઠ ਸੰਜੀਵ ਸ਼ਰਮਾ ਬਿੱਟੂ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਨਵੀਂ ਨੋਟੀਫਿਕੇਸ਼ਨ ਅਨੁਸਾਰ ਕਿਸੇ ਦੁਕਾਨ ਜਾਂ ਘਰ ਦੇ ਬਾਹਰ ਕੂੜਾ ਸੁੱਟਣ ਤੇ 1 ਹਜਾਰ ਰੁਪਏ ਅਤੇ ਨਾਲੀ ਜਾਂ ਸੀਵਰੇਜ ਲਾਈਨ ਵਿੱਚ ਕੂੜਾ ਸੁੱਟਣ ਤੇ 5 ਹਜਾਰ ਦਾ ਜ਼ੁਰਮਾਨਾ ਕੀਤਾ ਜਾਵੇਗਾ।ઠ
ઠ…ਚਲਾਨ ਨਾ ਭਰਨ ਵਾਲੇ ਨੂੰ ਅਦਾਲਤ ਦੀ ਕਾਰਵਾਈ ਦਾ ਕਰਨਾ ਪਏਗਾઠਸਾਹਮਣਾ
ਮੇਅਰ ਸੰਜੀਵ ਸ਼ਰਮਾ ਬਿੱਟੂ ਨੇ ਕਿਹਾ ਕਿ ਸ਼ਹਿਰ ਦੀ ਸਵੱਛਤਾ ਪ੍ਰਣਾਲੀ ਵਿਚ ਸੁਧਾਰ ਲਿਆਉਣ ਲਈ ਗੰਦਗੀ ਫੈਲਾਉਣ ਵਾਲਿਆਂ ਨੂੰ ਨੱਥ ਪਾਉਣੀ ਬਹੁਤ ਜ਼ਰੂਰੀ ਹੋ ਗਈ ਹੈ।ઠ ਉਹ ਪਿਛਲੇ 4 ਮਹੀਨਿਆਂ ਤੋਂ ਲਗਾਤਾਰ ਮੇਰਾ ਕੂੜਾ ਮੇਰੀ ਜਿੰਮੇਵਾਰੀ ਅਭਿਆਨ ਦੇ ਤਹਿਤઠ ਸ਼ਹਿਰ ਦੇ ਲੋਕਾਂ ਨੂੰ ਜਾਗਰੂਕ ਕਰਨ ਲਈ ਕੰਮ ਕਰ ਰਹੇ ਹਨ। ਪੰਜਾਬ ਸਰਕਾਰ ਵਲੋਂ ਜਾਰੀ ਕੀਤੇ ਨੋਟੀਫਿਕੇਸ਼ਨਾਂ ਨੂੰ ਨਿਗਮ ਨੇ ਜਾਣਬੁੱਝ ਕੇ ਲਾਗੂ ਨਹੀਂ ਕੀਤਾ ਗਿਆ ਸੀ, ਪਰ ਹੁਣ ਸਵੱਛਤਾ ਪ੍ਰਣਾਲੀ ਨੂੰ ਸੁਧਾਰਨ ਲਈ ਇਸ ਨੋਟੀਫਿਕੇਸ਼ਨ ਨੂੰ ਸਖਤੀ ਨਾਲ ਲਾਗੂ ਕੀਤਾ ਜਾ ਰਿਹਾ ਹੈ।ઠ ਜੋ ਲੋਕ ਨਗਰ ਨਿਗਮ ਨੂੰ ਚਲਾਨ ਦਾ ਭੁਗਤਾਨ ਨਹੀਂ ਕਰਦੇ, ਉਨ੍ਹਾਂ ਦੇ ਚਲਾਨ ਜਿਲ੍ਹਾ ਅਦਾਲਤ ਵਿੱਚ ਭੇਜ ਦਿੱਤੇ ਜਾਣਗੇ। ਜਿਲ੍ਹਾ ਅਦਾਲਤ ਰੋਜ਼ਾਨਾ 35 ਦੇ ਲਗਭਗ ਚੱਲਣ ਦਾ ਨਿਪਟਾਰਾ ਕਰੇਗੀ ਅਤੇ ਜੋ ਲੋਕ ਅਦਾਲਤ ਦੇ ਹੁਕਮਾਂ ਦੀ ਉਲੰਘਣਾ ਕਰਨਗੇ ਉਹਨਾਂઠ ਨੂੰઠ ਅਦਾਲਤ ਆਪਣੇ ਪੱਧਰ ‘ਤੇ ਸਜਾ ਸੁਣਾਵੇਗੀ।ઠ
ઠ… ਸਫਾਈ ਪ੍ਰਣਾਲੀ ਚੰਗੀ ਬਣਾਉਣ ਲਈ ਸਖਤੀ ਜ਼ਰੂਰੀ
ਕੌਂਸਲਰ ਅਤੁਲ ਜੋਸ਼ੀ ਨੇ ਕਿਹਾ ਕਿ ਸ਼ਹਿਰ ਵਿੱਚ ਸਵੱਛਤਾ ਪ੍ਰਬੰਧ ਨੂੰ ਹੋਰ ਬਿਹਤਰ ਬਣਾਉਣ ਲਈ ਨਗਰ ਨਿਗਮ ਵੱਲੋਂ ਸਖਤ ਰਹਿਣਾ ਬਹੁਤ ਜ਼ਰੂਰੀ ਹੈ।ઠ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦਾ ਕੋਈ ਦੁੱਖ ਨਹੀਂ ਹੈ ਕਿ ਉਨ੍ਹਾਂ ਦੇ ਨਜ਼ਦੀਕੀ ਰਿਸ਼ਤੇਦਾਰ ਦਾ ਚਲਾਨ ਗੰਦਗੀ ਫੈਲਾਉਣ ਲਈ ਕੀਤਾ ਗਿਆ ਹੈ, ਪਰ ਇਸ ਚਲਾਨ ਰਾਹੀਂ ਸ਼ਹਿਰ ਦੇ ਹੋਰ ਲੋਕਾਂ ਨੂੰ ਸੁਨੇਹਾ ਦਿੱਤਾ ਗਿਆ ਹੈ ਕਿ ਹੁਣ ਨਗਰ ਨਿਗਮ ਕਿਸੇ ਨਾਲ ਵੀ ਸਫਾਈ ਬਾਰੇ ਸਮਝੌਤਾ ਨਹੀਂ ਕਰੇਗਾ।ઠਇਸ ਮੌਕੇ ਮੌਜੂਦ ਗੁੜ ਮੰਡੀ ਅਤੇ ਸਨੌਰੀ ਗੇਟ ਖੇਤਰ ਦੇ ਦੁਕਾਨਦਾਰਾਂ ਨੇ ਨਗਰ ਨਿਗਮ ਦੀ ਇਸ ਕਾਰਵਾਈ ਦੀ ਸ਼ਲਾਘਾ ਕੀਤੀ ਅਤੇ ਇਸ ਕਾਰਵਾਈ ਨੂੰ ਨਿਰੰਤਰ ਜਾਰੀ ਰੱਖਣ ਦੀ ਮੰਗ ਕੀਤੀ।
Please Share This News By Pressing Whatsapp Button