ਨਸ਼ਾ ਤਸਕਰ ਦੇ ਘਰ ਤੋਂ 80 ਗ੍ਰਾਮ ਹੈਰੋਇਨ ਸਮੇਤ 12 ਲੱਖ 50 ਹਜਾਰ ਰੁਪਏ ( ਡਰੱਗ ਮਨੀ ) ਬਰਾਮਦ
ਪਟਿਆਲਾ 21 ਫਰਵਰੀ(ਗਗਨ ਦੀਪ ਸਿੰਘ ਦੀਪ )
ਸ੍ਰੀ ਵਿਕਰਮ ਜੀਤ ਦੁੱਗਲ ਆਈ.ਪੀ.ਐਸ , ਸੀਨੀਅਰ ਕਪਤਾਨ ਪੁਲਿਸ ਪਟਿਆਲਾ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਨਸ਼ੀਲੇ ਪਦਾਰਥਾਂ ਦਾ ਧੰਦਾ ਕਰਨ ਵਾਲੇ ਵਿਅਕਤੀਆਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਨੂੰ ਉਸ ਵਕਤ ਕਾਮਯਾਬੀ ਮਿਲੀ ਜਦੋ ਸ੍ਰੀ ਹਰਮੀਤ ਸਿੰਘ ਹੁੰਦਲ ਕਪਤਾਨ ਪੁਲਿਸ ਇੰਨਵੈਸਟੀਗੇਸਨ ਪਟਿਆਲਾ ਅਤੇ ਸ੍ਰੀ ਕ੍ਰਿਸ਼ਨ ਕੁਮਾਰ ਪਾਂਥੇ , ਉਪ ਕਪਤਾਨ ਪੁਲਿਸ ( ਡੀ ) ਪਟਿਆਲਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਇੰਸਪੈਕਟਰ ਰਾਹੁਲ ਕੌਸ਼ਲ ਇੰਚਾਰਜ ਸੀ.ਆਈ.ਏ .ਸਟਾਫ ਪਟਿਆਲਾ ਦੀ ਅਗਵਾਈ ਹੇਠ ਸੀ ਆਈ ਏ ਪਟਿਆਲਾ ਅਤੇ ਐਂਟੀ ਨਾਰਕੋਟਿਕ ਸੈਲ ਪਟਿਆਲਾ ਦੀ ਟੀਮ ਵੱਲੋਂ ਗੁਪਤ ਸੂਚਨਾਂ ਦੇ ਅਧਾਰ ਪਰ ਸ਼ੇਰ ਸਿੰਘ ਉਰਫ ਸ਼ੇਰਾ ਪੁੱਤਰ ਰਾਏ ਸਿੰਘ ਵਾਸੀ ਪਿੰਡ ਗਾਜੀਪੁਰ ਥਾਣਾ ਸਦਰ ਸਮਾਣਾ , ਜੋ ਵੱਖ ਵੱਖ ਇਲਾਕਿਆਂ ਵਿੱਚ ਮਕਾਨ ਕਿਰਾਏ ਪਰ ਲੈ ਕੇ ਰਹਿ ਰਿਹਾ ਸੀ , ਦੇ ਕਿਰਾਏ ਵਾਲੇ ਮਕਾਨ ਨੰਬਰ 62 ਮਜੀਠੀਆ ਇੰਨਕਲੈਵ ਪਟਿਆਲਾ ਦੀ ਤਲਾਸ਼ੀ ਦੌਰਾਨ 80 ਗ੍ਰਾਮ ਹੈਰੋਇਨ ਅਤੇ 12 ਲੱਖ 50 ਹਜਾਰ ਰੁਪਏ ( ਡਰੱਗ ਮਨੀ ) ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ ਹੈ । ਸ੍ਰੀ ਦੁੱਗਲ ਨੇ ਵਿਸਥਾਰ ਵਿੱਚ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 20/02/2021 ਨੂੰ ਸੀ.ਆਈ.ਏ.ਸਟਾਫ ਪਟਿਆਲਾ ਅਤੇ ਐਟੀ – ਨਾਰਕੋਟਿਕ ਸੈਲ ਪਟਿਆਲਾ ਦੀ ਟੀਮ ਨੂੰ ਗੁਪਤ ਸੂਚਨਾ ਮਿਲੀ ਕਿ ਸੇਰ ਸਿੰਘ ਉਰਫ ਸੇਰਾ ਪੁੱਤਰ ਰਾਏ ਸਿੰਘ ਵਾਸੀ ਪਿੰਡ ਗਾਜੀਪੁਰ ਥਾਣਾ ਸਦਰ ਸਮਾਣਾ , ਜੋ ਮਕਾਨ ਨੰਬਰ 260 – ਸੀ ਗਲੀ ਨੰਬਰ 35 ਨੇੜੇ ਗੁਰਦੁਆਰਾ ਅਜ਼ਾਦ ਨਗਰ ਪਟਿਆਲਾ ਅਤੇ ਮਕਾਨ ਨੰਬਰ 62 ਮਜੀਠੀਆ ਇਨਕਲੇਵ ਪਟਿਆਲਾ ਕਿਰਾਏ ਪਰ ਲੈ ਕੇ ਰਹਿੰਦਾ ਹੈ ਜਿਥੋਂ ਇਹ ਨਸ਼ੇ ਦਾ ਕਾਰੋਬਾਰ ਕਰਦਾ ਹੈ ਜਿਸ ਨੇ ਇਸ ਧੰਦੇ ਦੀ ਕਮਾਈ ਤੋਂ ਇਕ ਚਿੱਟੇ ਰੰਗ ਦੀ ਸਵਿਫਟ ਕਾਰ ਵੀ ਰੱਖੀ ਹੋਈ ਹੈ । ਜਿਸ ਪਰ ਪੁਲਿਸ ਪਾਰਟੀ ਨੇ ਸ਼ੇਰ ਸਿੰਘ ਉਰਫ ਸ਼ੇਰਾ ਉਕਤ ਦੇ ਕਿਰਾਏ ਵਾਲੇ ਮਕਾਨ ਨੰਬਰ 62 ਮਜੀਠੀਆ ਇੰਨਕਲੇਵ ਪਟਿਆਲਾ ਵਿਖੇ ਰੇਡ ਕੀਤੀ ਤਾਂ ਮਕਾਨ ਦੀ ਤਲਾਸ਼ੀ ਕਰਨ ਪਰ ਮਕਾਨ ਵਿਚੋਂ 80 ਗ੍ਰਾਮ ਹੈਰੋਇਨ ਅਤੇ 12 ਲੱਖ 50 ਹਜਾਰ ਰੁਪਏ ( ਡਰੱਗ ਮਨੀ ) ਬਰਾਮਦ ਹੋਏ ਜਿਸ ਤੇ ਸ਼ੇਰ ਸਿੰਘ ਉਰਫ ਸ਼ੇਰਾ ਦੇ ਖਿਲਾਫ ਮੁਕੱਦਮਾ ਨੰਬਰ 42 ਮਿਤੀ 20/02/2021 ਅ / ਧ 21/61/85 ਐਨ.ਡੀ.ਪੀ.ਐਸ.ਐਕਟ ਥਾਣਾ ਸਿਵਲ ਲਾਇਨ ਪਟਿਆਲਾ ਦਰਜ ਰਜਿਸਟਰ ਕੀਤਾ ਗਿਆ ਹੈ । ਐਸ.ਐਸ.ਪੀ. ਪਟਿਆਲਾ ਨੇ ਅੱਗੇ ਦੱਸਿਆ ਕਿ ਤਫਤੀਸ ਦੌਰਾਨ ਪਾਇਆ ਗਿਆ ਕਿ ਸ਼ੇਰ ਸਿੰਘ ਉਰਫ ਸ਼ੇਰਾ ਉਕਤ ਦੇ ਖਿਲਾਫ ਪਹਿਲਾ ਵੀ ਵੱਖ – ਵੱਖ ਜੁਰਮਾ ਤਹਿਤ 5 ਕੇਸ ਦਰਜ ਹਨ , ਜਿਹਨਾ ਵਿੱਚ ਕਤਲ , ਲੁੱਟਖੋਹ ਲਈ ਗਿਰੋਹਬੰਦੀ , ਹੇਰਾਫੇਰੀ ਅਤੇ ਐਨ.ਡੀ.ਪੀ.ਐਸ ਐਕਟ ਦੇ ਮੁਕੱਦਮੇ ਚੰਡੀਗੜ੍ਹ ਅਤੇ ਜਿਲਾ ਪਟਿਆਲਾ ਵਿਖੇ ਦਰਜ ਹਨ । ਸ਼ੇਰ ਸਿੰਘ ਉਰਫ ਸ਼ੇਰਾ ਉਕਤ ਨੂੰ ਗ੍ਰਿਫਤਾਰ ਕਰਨ ਲਈ ਇਸ ਦੇ ਟਿਕਾਣਿਆਂ ਪਰ ਰੇਡਾਂ ਕੀਤੀਆਂ ਜਾ ਰਹੀਆਂ ਹਨ ਜਿਸਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ ।
Please Share This News By Pressing Whatsapp Button