
ਬ੍ਰਹਮ ਮਹਿੰਦਰਾ ਵੱਲੋਂ ਕਾਂਗਰਸ ਪਾਰਟੀ ਦੇ ਹੱਕ ‘ਚ ਦਿੱਤੇ ਫ਼ਤਵੇ ਲਈ ਵੋਟਰਾਂ ਦਾ ਕੀਤਾ ਧੰਨਵਾਦ

ਪਟਿਆਲਾ, 21 ਫਰਵਰੀ (ਰਾਜੇਸ਼)-ਪਟਿਆਲਾ ਦਿਹਾਤੀ ਤੋ ਵਿਧਾਇਕ ਤੇ ਸਥਾਨਕ ਸਰਕਾਰਾਂ ਮੰਤਰੀ ਬ੍ਰਹਮ ਮਹਿੰਦਰਾ ਨੇ ਸੂਬਾ ਭਰ ‘ਚ ਨਗਰ ਕੌਂਸਲਾਂ ਤੇ ਨਗਰ ਨਿਗਮਾਂ ਦੀਆਂ ਚੋਣਾਂ ‘ਚ ਕਾਂਗਰਸ ਪਾਰਟੀ ਦੇ ਜੇਤੂ ਰਹਿਣ ਵਾਲੇ ਉਮੀਦਵਾਰਾਂ ਨੂੰ ਵਧਾਈ ਦਿੰਦਿਆਂ ਇਸ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ ਦੇ ਹੱਕ ‘ਚ ਦਿੱਤਾ ਫ਼ਤਵਾ ਕਰਾਰ ਦਿੱਤਾ । ਬ੍ਰਹਮ ਮਹਿੰਦਰਾ ਵੱਲੋਂ ਹਲਕੇ ਦੇ ਵੱਖ-ਵੱਖ ਪਿੰਡਾਂ ਦਾ ਦੋਰਾ ਕੀਤਾ ਪਿੰਡ ਸਿੱਧੂਵਾਲ ਨੇੜੇ ਇੱਕ ਸਮਾਗਮ ਚ ਸ਼ਿਰਕਤ ਕਰਨ ਉਪਰੰਤ ਗਲਬਾਤ ਕਰਦੇ ਹੋਏ। ਬ੍ਰਹਮ ਮਹਿੰਦਰਾ ਨੇ ਕਿਹਾ ਕਿ ਸੂਬੇ ਦੇ ਲੋਕ ਵਿਰੋਧੀ ਪਾਰਟੀਆ ਨੂੰ ਬੁਰੀ ਤਰ੍ਹਾਂ ਨਕਾਰ ਚੁੱਕੇ ਹਨ, ਲੋਕਾਂ ਨੇ ਵਿਰੋਧੀ ਧਿਰਾਂ ਦੇ ਕੂੜ ਪ੍ਰਚਾਰ ਨੂੰ ਨਕਾਰਕੇ ਸੂਬੇ ਦੇ ਵਿਕਾਸ ‘ਤੇ ਮੋਹਰ ਲਗਾਈ ਹੈ।
ਉਨ੍ਹਾਂ ਕਿਹਾ ਕਿ ਇਹ ਲੋਕ ਫ਼ਤਵਾ ਅਜਿਹੇ ਸਮੇਂ ਆਇਆ ਹੈ, ਜਦੋਂ ਕੇਂਦਰ ਦੀ ਮੋਦੀ ਸਰਕਾਰ ਆਪਣੇ ਦੇਸ਼ ਦੇ ਕਿਸਾਨਾਂ ਦੀਆਂ ਹੱਕੀ ਮੰਗਾਂ ਨਾ ਮੰਨ ਕੇ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਚ ਲੱਗੀ ਹੋਈ ਹੈ।ਕਿਸਾਨੀ ਅੰਦੋਲਨ ਨੂੰ ਫੇਲ੍ਹ ਕਰਨ ਲਈ ਕਈ ਤਰ੍ਹਾਂ ਦੇ ਹਥਕੰਡੇ ਅਪਣਾਏ ਜਾ ਰਹੇ ਹਨ। ਪਰ ਕਿਸਾਨਾਂ ਦੀ ਅਵਾਜ਼ ਨੂੰ ਦਬਾਇਆ ਨਹੀਂ ਜਾ ਸਕਦਾ।
ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਹਰਭਜਨ ਸਿੰਘ ਮਾਜਰੀ, ਮਦਨ ਭਾਰਦਵਾਜ, ਰੋਮੀ ਸਿੰਭੜੌ, ਬਲਾਕ ਸੰਮਤੀ ਦੇ ਉਪ ਚੇਅਰਮੈਨ ਲਖਵਿੰਦਰ ਲੱਖਾ ਕਾਲਵਾਂ, ਭੁਪਿੰਦਰ ਸਿੰਘ ਮੰਗਾ ਸਰਪੰਚ ਮਾਜਰੀ ਅਕਾਲੀਆਂ,ਅਮਨ ਵਿਰਕ ਸਰਪੰਚ ਮਿਰਜ਼ਾਪੁਰ, ਸੁਖਵਿੰਦਰ ਸਿੰਘ ਸੁੱਖਾ ਸਰਪੰਚ ਫੱਗਣਮਾਜਰਾ,ਰਾਮ ਸਿੰਘ ਚਲੈਲਾ,ਗੁਰਦੀਪ ਸਿੰਘ ਲੰਗ, ਜਸਪਾਲ ਸਿੰਘ ਸਰਪੰਚ ਫ਼ਰੀਦ ਪਰ, ਜੰਗੀਰ ਸਿੰਘ ਸਰਪੰਚ ਕਾਲਵਾ, ਰਾਮ ਸਿੰਘ ਸਰਪੰਚ ਨਵਾਂ ਬਾਰਨ,ਰਾਜ ਮਾਜਰੀ, ਅਮਨਦੀਪ ਅਮਨਾ, ਇੰਦਰਜੀਤ ਸਿੰਘ ਖਰੌੜ , ਗੁਲਜ਼ਾਰ ਸਿੰਘ ਆਦਿ ਹਾਜ਼ਰ ਸਨ
Please Share This News By Pressing Whatsapp Button