
ਪੀ ਡਬਲਿਯੂ ਡੀ ਫੀਲਡ ਐਡ ਵਰਕਸ਼ਾਪ ਵਰਕਰਜ਼ ਯੂਨੀਅਨ ਦਾ ਗਿਆਰਵਾਂ ਡੇਲੀਗੇਟ ਇਜਲਾਸ ਭਲਕੇ
ਪਟਿਆਲਾ, 22 ਫਰਵਰੀ (ਰੁਪਿੰਦਰ ਸਿੰਘ) : ਜਥੇਬੰਦੀ ਪੀ. ਡਬਲਿਯੂ. ਡੀ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਜ਼ੋਨ ਪਟਿਆਲਾ ਦਾ ਇੱਕ ਦਿਨਾਂ 11ਵਾਂ ਡੇਲੀਗੇਟ ਇਜਲਾਸ ਤਕਰਸ਼ੀਲ ਹਾਲ ਨੇੜੇ (ਦੁਖਨਿਵਾਰਨ ਸਾਹਿਬ) ਪਟਿਆਲਾ ਵਿਖੇ ਅੱਜ 23 ਫਰਬਰੀ 2021 ਨੂੰ ਹੋ ਰਿਹਾ ਹੈ। ਇਸ ਡੇਲੀਗੇਟ ਇਜਲਾਸ ਵਿੱਚ ਵੱਖ-ਵੱਖ ਬ੍ਰਾਂਚਾਂ ਲਈ ਕੋਟੇ ਮੁਤਾਬਿਕ ਡੇਲੀਗੇਟਾਂ ਤੋਂ ਇਲਾਵਾ ਜ਼ੋਨ ਆਗੂ, ਸੁਬਾਈ ਆਗੂ, ਪ.ਸ.ਸ.ਫ. ਆਗੂ ਅਤੇ ਭਰਾਤਰੀ ਜਥੇਬੰਦੀਆਂ ਦੇ ਆਗੂ ਸ਼ਾਮਿਲ ਹੋਣਗੇ।
ਇਸ ਇਜਲਾਸ ਵਿੱਚ ਜਿਲਾ ਜਨਰਲ ਸਕੱਤਰ ਛੱਜੂ ਰਾਮ ਵਲੋਂ 3 ਸਾਲ 5 ਮਹੀਨੇ ਦੀ ਲੇਖਾ ਜ਼ੋਖਾ ਕਰਦੀ ਰਿਪੋਰਟ ਪੇਸ਼ ਕੀਤੀ ਜਾਵੇਗੀ। ਰਿਪੋਰਟ ਵਿੱਚ ਵੱਖਔਵੱਖ ਬ੍ਰਾਂਚਾਂ ਦੇ ਡੇਲੀਗੇਟ ਵਲੋਂ ਭਖਵੀ ਬਹਿਸ ਕੀਤੀ ਜਾਵੇਗੀ। ਇਜਲਾਸ ਵਿੱਚ ਜ਼ੋਨ, ਸੁਬਾਈ, ਪ.ਸ.ਸ.ਫ. ਤੇ ਭਰਾਤਰੀ ਜਥੇਬੰਦੀਆਂ ਦੇ ਆਗੂਆਂ ਵਲੋਂ ਮੁਲਾਜਮ ਮੰਗਾਂ ਤੇ ਆਉਣ ਵਾਲੀਆਂ ਚਣੋਤੀਆਂ ਤੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਜੋਨ ਪ੍ਰਧਾਨ ਜਸਵੀਰ ਖੋਖਰ ਵੱਲੋਂ ਰਿਪੋਰਟ ਤੇ ਬਹਿਸ ਦੌਰਾਨ ਕੀਤੇ ਸਵਾਲਾ ਦੇ ਜਵਾਬ ਦਿੱਤੇ ਜਾਣਗੇ। ਪੁਰਾਣੀ ਟੀਮ ਭੰਗ ਕੀਤੀ ਜਾਵੇਗੀ ਅਤੇ ਸੁਬਾਈ ਆਗੂਆਂ ਦੀ ਅਗਵਾਈ ਵਿੱਚ ਅਗਲੇ ਤਿੰਲ ਸਾਲ ਜ਼ੋਨ ਆਗੂਆਂ ਦੀ ਚੋਣ ਕੀਤੀ ਜਾਵੇਗੀ। ਇਹ ਜਾਣਕਾਰੀ ਜਿਲਾ ਪ੍ਰਧਾਨ ਜ਼ਸਬੀਰ ਸਿੰਘ ਖੋਖਰ ਤੇ ਜਨਰਲ ਸਕੱਤਰ ਛੱਜੂ ਰਾਮ ਨੇ ਸਾਂਝੇ ਤੌਰ ਤੇ ਦਿੱਤੀ।
Please Share This News By Pressing Whatsapp Button