
ਇਲੀਟ ਕਲੱਬ ਵੱਲੋਂ ਇਲੀਟ ਫੇਸ ਆਫ ਈਅਰ ਵੈਲਨਟਾਈਨ ਡੇ ਸਪੈਸ਼ਨ ਮਨਾਇਆ
ਪਟਿਆਲਾ, 22 ਫਰਵਰੀ (ਰੁਪਿੰਦਰ ਸਿੰਘ) : ਹਰ ਸਾਲ ਇਲੀਟ ਕਲੱਬ ਵੱਲੋਂ ਇਲੀਟ ਫੇਸ ਆਫ ਈਅਰ, ਵੈਲਨਟਾਈਨ ਡੇ ਸਪੈਸ਼ਲ ਮਨਾਇਆ ਜਾਂਦਾ ਹੈ। ਇਸੇ ਤਰ੍ਹਾਂ ਇਸ ਸਾਲ ਵੀ ਇਲੀਟ ਫੇਸ ਆਫ ਈਅਰ 2021 ਦਾ ਈਵੈਂਟ ਪਟਿਆਲਾ ਵਿਖੇ ਕਰਵਾਇਆ ਗਿਆ, ਜਿਸ ਵਿੱਚ 25 ਦੇ ਕਰੀਬ ਔਰਤਾਂ ਨੇ ਸ਼ਮੂਲੀਅਤ ਕੀਤੀ। ਜਿਨ੍ਹਾਂ ਵਿਚੋਂ ਮਿਸਿਜ਼ ਗੁਰਪ੍ਰੀਤ ਸਿੱਧੂ, ਮਿਸਜ਼ ਵੈਲੇਨਟਾਈਟ 2021 ਬਣੀ। ਇਸ ਦੇ ਨਾਲ ਸਿੰਪਲ ਰੈਂਪ ਵਾਕ ਕੀਤੀ ਗਈ। ਮੇਕਅੱਪ ਆਰਟਿਸਟ ਵੱਲੋਂ ਸਾਰੀਆਂ ਮਾਡਲਜ਼ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਮੇਕਅੱਪ ਦਿੱਤਾ ਗਿਆ। ਇਸ ਪ੍ਰੋਗਰਾਮ ਡਾ. ਗੁਨਪ੍ਰੀਤ ਕਾਹਲੋਂ ਕੋਹਲੀ ਦੀ ਅਗਵਾਈ ਵਿੱਚ ਕਰਵਾਇਆ ਗਿਆ, ਜੋ ਕਿ ਵਧੀਆ ਤਰੀਕੇ ਨਾਲ ਉਲੀਕਿਆ ਗਿਆ। ਇਸ ਮੌਕੇ ਮੁੱਖ ਮਹਿਮਾਨ ਮੈਡਮ ਸੁਨੀਤਾ ਪੀਰ ਵੀ ਪਹੁੰਚੇ। ਇਸ ਮੌਕੇ ਕਲੱਬ ਦੇ ਸਾਰੇ ਮੈਂਬਰ ਗੁਰਬਲ ਕੌਰ, ਰੁਚੀ ਨਰੂਲਾ, ਮੇਘਨਾ ਚੋਪੜਾ, ਦੀਕਸ਼ਾ, ਮਿਲੀ, ਸੁਖਵਿੰਦਰ, ਸੁਰਿੰਦਰ ਆਹਲੂਵਾਲੀਆ, ਪ੍ਰਿਆ, ਦੀਪਿਕਾ, ਨੀਲ ਕਮਲ, ਜ਼ੋਤੀ, ਮਨਦੀਪ ਕੌਰ, ਨਿਸ਼ਾ ਆਦਿ ਸ਼ਾਮਿਲ ਸਨ।
Please Share This News By Pressing Whatsapp Button