
ਮਾਣਯੋਗ ਅਦਾਲਤ ‘ਚ ਪੇਸ਼ੀ ਨਾ ਭੁਗਤਣ ‘ਤੇ ਮਾਮਲਾ ਦਰਜ਼
ਪਟਿਆਲਾ, 23 ਫਰਵਰੀ (ਰੁਪਿੰਦਰ ਸਿੰਘ) : ਥਾਣਾ ਪਸਿਆਣਾ ਦੀ ਪੁਲਸ ਨੇ ਮਾਣਯੋਗ ਅਦਾਲਤ ਵਿੱਚ ਪਿਛਲੇ 2 ਸਾਲਾਂ ਤੋਂ ਹਾਜ਼ਰ ਨਾ ਹੋਣ ਵਾਲੇ ਵਿਅਕਤੀ ਦੇ ਖਿਲਾਫ ਮਾਮਲਾ ਦਰਜ਼ ਕੀਤਾ ਹੈ। ਦੋਸ਼ੀ ਵਿਅਕਤੀ ਦੀ ਪਹਿਚਾਣ ਸੁਰਜੀਤ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਗੁਰੂ ਤੇਗ ਬਹਾਦਰ ਕਲੋਨੀ ਮੋਤੀ ਬਾਗ ਪਟਿਆਲਾ ਵਜੋਂ ਹੋਈ ਹੈ। ਮੁਦਈ ਰਘਵਿੰਦਰ ਸਿੰਘ ਪੁੱਤਰ ਹਰਮੇਸ਼ ਸਿੰਘ ਵਾਸੀ ਕਰਹਾਲੀ ਅਨੁਸਾਰ ਉਸਦਾ ਉਕਤ ਦੋਸ਼ੀ ਨਾਲ ਮਾਣਯੋਗ ਅਦਾਲਤ ਜੱਜ ਮਿਸ. ਇੰਦੂ ਬਾਲਾ ਜੇ.ਐਮ.ਆਈ.ਸੀ. ਪਟਿਆਲਾ ਵਿਖੇ ਕੇਸਤ ਚੱਲ ਰਿਹਾ ਸੀ, ਜੋ ਕਿ ਮਿਤੀ 3 ਨਵੰਬਰ 2018 ਨੂੰ ਉਕਤ ਦੋਸ਼ੀ ਨੂੰ ਕੇਸ ਵਿੱਚ ਦੋਸ਼ੀ ਕਰਾਰ ਦੇ ਦਿੱਤਾ ਸੀ, ਜੋ ਹੁਣ ਤੱਕ ਮਾਣਯੋਗ ਅਦਾਲਤ ਵਿੱਚ ਹਾਜ਼ਰ ਨਹੀਂ ਹੋਇਆ। ਪੁਲਸ ਨੇ ਰਘਵਿੰਦਰ ਸਿੰਘ ਦੀ ਸ਼ਿਕਾਇਤ ‘ਤੇ ਉਕਤ ਦੋਸ਼ੀ ਦੇ ਖਿਲਾਫ 174ਏ ਆਈ.ਪੀ.ਸੀ. ਤਹਿਤ ਮਾਮਲਾ ਦਰਜ਼ ਕਰਕੇ ਭਾਲ ਸ਼ੁਰੂ ਕਰ ਦਿੱਤੀ ਹੈ।
Please Share This News By Pressing Whatsapp Button