ਤੇਜ਼ ਰਫਤਾਰ ਕਾਰ ਨੇ ਸਾਈਕਲ ਸਵਾਰ ਦਰੜਿਆ
ਬਨੂੜ, 23 ਫਰਵਰੀ (ਰੁਪਿੰਦਰ ਸਿੰਘ) : ਥਾਣਾ ਬਨੂੜ ਦੀ ਪੁਲਸ ਨੇ ਤੇਜ਼ ਰਫਤਾਰ ਅਤੇ ਲਾਪਰਵਾਹੀ ਨਾਲ ਗੱਡੀ ਚਲਾ ਕੇ ਇਕ ਵਿਅਕਤੀ ਨੂੰ ਮੌਤ ਦੇ ਘਾਟ ਉਤਾਰਨ ਵਾਲੇ ਇਕ ਵਿਅਕਤੀ ਦੇ ਖਿਲਾਫ ਮਾਮਲਾ ਦਰਜ਼ ਕੀਤਾ ਹੈ। ਮ੍ਰਿਤਕ ਵਿਅਕਤੀ ਦੇ ਦੋਸਤ ਸਮੀਰ ਅਹਿਮਦ ਪੁੱਤਰ ਸਕੀਲ ਅਹਿਮਦ ਵਾਸੀ ਝੁੱਗੀ ਝੋਪੜੀ ਨੇੜੇ ਬਿਜਲੀ ਬੋਰਡ ਲਾਲੜੂ ਜਿਲ੍ਹਾ ਮੋਹਾਲੀ ਨੇ ਦਸਿਆ ਕਿ ਬੀਤੀ 21 ਫਰਵਰੀ ਨੂੰ ਉਹ ਅਤੇ ਉਸਦਾ ਦੋਸਤ ਸੰਜੀਵ ਪਿੰਡ ਸੂਰਤ ਮਨੋਲੀ ਤੋਂ ਦਿਹਾੜੀ ਕਰਕੇ ਆਪਣੇ ਪਿੰਡ ਆਪੋ ਆਪਣੇ ਸਾਈਕਲ ‘ਤੇ ਜਾ ਰਹੇ ਸਨ, ਜਦੋਂ ਉਹ ਦੋਵੇਂ ਸੈਂਟ ਜੋਸਫ ਸਕੂਲ ਪਿੰਡ ਸੂਰਤ ਮਨੋਲੀ ਕੋਲ ਪੁੱਜੇ ਤਾਂ ਉਕਤ ਕਾਰ ਦੇ ਡਰਾਇਵਰ ਨੇ ਕਾਰ ਬੜੀ ਤੇਜ਼ ਅਤੇ ਲਾਪਰਵਾਹੀ ਨਾਲ ਲਿਆ ਕਿੇ ਉਸਦੇ ਦੋਸਤ ਦੇ ਸਾਈਕਲ ਵਿੱਚ ਮਾਰੀ, ਜਿਥੇ ਉਸਦੇ ਦੋਸਤ ਦੀ ਮੌਕੇ ਪਰ ਹੀ ਮੌਤ ਹੋ ਗਈ। ਪੁਲਸ ਨੇ ਉਕਤ ਦੋਸ਼ੀ ਡਰਾਇਵਰ ਦੇ ਖਿਲਾਫ 279,427,304ਏ ਆਈ.ਪੀ.ਸੀ. ਤਹਿਤ ਮਾਮਲਾ ਦਰਜ਼ ਕਰਕੇ ਭਾਲ ਸ਼ੁਰੂ ਕਰ ਦਿੱਤੀ ਹੈ।
Please Share This News By Pressing Whatsapp Button