
ਸ਼੍ਰੋਮਣੀ ਅਕਾਲੀ ਦਲ ਨੂੰ ਮਜਬੂਤ ਕਰਨ ਵਾਸਤੇ ਇਸਤਰੀ ਵਿੰਗ ਨੇ ਕੀਤੀ ਅਹਿਮ ਬੈਠਕ
–
2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਬਣਾਏਗੀ ਸਰਕਾਰ : ਬੀਬੀ ਚੀਮਾ
ਪਟਿਆਲਾ, 23 ਫਰਵਰੀ (ਰੁਪਿੰਦਰ ਸਿੰਘ) : ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਦੀ ਮੀਟਿੰਗ ਗੁਰਦੁਆਰਾ ਦੁਖਨਿਵਾਰਨ ਸਾਹਿਬ ਪਟਿਆਲਾ ਵਿਖੇ ਕੀਤੀ ਗਈ, ਜਿਸ ਵਿੱਚ ਕੁੱਝ ਬੀਬੀਆਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ। ਇਸ ਮੌਕੇ ਬੀਬੀ ਚੀਮਾ ਨੇ ਮੀਟਿੰਗ ਵਿੱਚ ਦੱਸਿਆ ਕਿ 2022 ਵਿੱਚ ਸ਼੍ਰੋਮਣੀ ਅਕਾਲੀ ਦਲ ਕਾਂਗਰਸ ਅਤੇ ਹੋਰ ਪਾਰਟੀਆਂ ਨੂੰ ਪਛਾੜ ਕੇ ਪੰਜਾਬ ਵਿੱਚ ਇਕ ਵਾਰ ਫਿਰ ਤੋਂ ਸਰਕਾਰ ਬਣਾਏਗੀ। ਉਨ੍ਹਾਂ ਕਿਹਾ ਕਿ ਇਸਤਰੀ ਵਿੰਗ ਨੂੰ ਕੰਮ ਕਰਨ ਵਾਸਤੇ ਮੀਟਿੰਗ ਵਿੱਚ ਪ੍ਰੇਰਿਆ ਗਿਆ ਸ਼੍ਰੋਮਣੀ ਅਕਾਲੀ ਦਲ ਨੂੰ ਮਜਬੂਤ ਕਰਨ ਵਾਸਤੇ ਜਥੇਬੰਦੀ ਢਾਂਚੇ ਨੂੰ ਮਜਬੂਤ ਕੀਤਾ ਜਾਵੇ। ਬੀਬੀ ਨੇ ਕਿਹਾ ਕਿ ਸਾਰੀਆਂ ਘਰ-ਘਰ ਜਾ ਕੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਵੱਲੋਂ ਕੀਤੇ ਹੋਏ ਕੰਮਾਂ ਦਾ ਪ੍ਰਚਾਰ ਕਰੋ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਨੇ ਬਹੁਤ ਕੰਮ ਕੀਤੇ ਹਨ, ਕਾਂਗਰਸ ਸਰਕਾਰ ਦੀਆਂ ਮਾੜੀਆਂ ਨੀਤੀਆਂ ਕਰਕੇ ਲੋਕ ਕਾਂਗਰਸ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਦੜਾ ਦੜ ਸ਼ਾਮਲ ਹੋ ਰਹੇ ਹਨ। ਇਸ ਵਿੱਚ 13 ਮੈਂਬਰੀ ਕਮੇਟੀ ਬਣਾਈ ਗਈ। ਜਿਸ ਵਿੱਚ ਬੀਬੀਆਂ ਨੂੰ ਅਲੱਗ-ਅਲੱਗ ਡਿਊਟੀਆਂ ਸੌਂਪੀਆਂ ਗਈਆਂ। ਮੀਟਿੰਗ ਵਿੱਚ ਦਰਜਨਾਂ ਬੀਬੀਆਂ ਹਾਜਰ ਸਨ ਜਿਨ੍ਹਾਂ ਵਿੱਚ ਬੀਬੀ ਹਰਭਜਨ ਕੌਰ, ਬੀਬੀ ਕੌਹਲੀ, ਜ਼ਸਪਾਲ ਕੌਰ, ਸਵਰਨਾ, ਬਬਲੀ, ਅਮਰੀਕ ਕੌਰ, ਕੋਮਲ, ਸੱਤੋ, ਕੁਲਵੰਤ ਕੌਰ ਆਦਿ ਬੀਬੀਆਂ ਸ਼ਾਮਲ ਸਨ।
Please Share This News By Pressing Whatsapp Button