ਸ਼੍ਰੀ ਨਨਕਾਣਾ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਦੇ ਜਥੇ ਨੂੰ ਮਿਲੀ ਪ੍ਰਵਾਨਗੀ ਰੱਦ ਕਰਕੇ ਭਾਰਤ ‘ਚ ਸਿੱਖਾਂ ਨੂੰ ਗੁਲਾਮ ਮਾਨਸਿਕਤਾ ਦਾ ਅਹਿਸਾਸ ਕਰਵਾਇਆ : ਫਤਿਹਮਾਜਰੀ ਆਉਣ ਵਾਲੀਆਂ 2022 ਦੀਆਂ ਵਿਧਾਨ ਸਭਾ ਚੌਣਾ ਦੌਰਾਨ ਲੋਕ ਦੇਸ਼ ‘ਚੋ ਬੀ.ਜੇ.ਪੀ ਸਰਕਾਰ ਦਾ ਰਾਜਨੀਤਿਕ ਸਫ਼ਾ ‘ਚੋ ਪੂਰਨ ਤੌਰ ‘ਤੇ ਸਫਾਇਆਂ ਕਰਨ ਲਈ ਉਤਾਵਲੇ ਹਨ
ਬਲਬੇੜਾ/ਡਕਾਲਾ, 24 ਫ਼ਰਵਰੀ (ਗੁਰਸੇਵਕ ਸਿੰਘ ਕਰਹਾਲੀ ਸਾਹਿਬ) : 900 ਸਾਲ ਦੇ ਗੁਲਾਮੀ ਭਰੇ ਜੀਵਨ ‘ਚੋ ਗੂਜਰ ਕੇ ਰਾਜ ਭਾਗ ਦੇ ਤਾਜ ਤਖ਼ਤ ਤੇ ਕਾਬਜ਼ ਦੇਸ਼ ਦੀ ਸਭ ਤੋਂ ਵੱਡੀ ਮਹਾ ਪੰਚਾਇਤ ਭਾਰਤੀ ਜਨਤਾ ਪਾਰਟੀ ਦੀ ਸਮੁੱਚੀ ਮੁੱਢਲੀ ਮੈਂਬਰ ਸ਼ਿਪ ਵੱਲੋਂ ਲੲੇ ਗੲੇ ਲੋਕ ਵਿਰੋਧੀ ਸਾਂਝੇ ਫੈਸਲਿਆ ਕਾਰਨ ਮੌਜੂਦਾ ਸਮੇਂ ‘ਚ ਭਾਰਤ ਦੇਸ਼ ‘ਚ ਅਤੇ ਦੇਸ਼ ਦੁਨੀਆਂ ਦੇ ਸਭ ਤੋਂ ਅਮੀਰ ਵਿਰਸੇ ਦੇ ਵਾਰਸ ਪੰਜਾਬੀ ਲੋਕਾਂ ਦੀ ਜੋ ਤਰਸਯੋਗ ਹਾਲਤ ਪਿਛਲੇ ਸੱਤਾ ਸਾਲਾਂ ਦੇ ਕਾਰਜਕਾਲ ਦੌਰਾਨ ਦੇਖਣ ‘ਚ ਸਾਹਮਣੇ ਆਈ ਹੈ ਇਸ ਸੱਤਾ ਵਰਿਆਂ ਦੇ ਹਿੰਦੁ ਰਾਸਟਰ ਦੇ ਅਜੰਡੇ ਨੂੰ ਲਾਗੂ ਕਰਨ ਵਾਲੀ ਸੋਚ ਨੇ ਸਨ 47 ਤੋਂ ਬਾਅਦ ਅਤੇ ਪਹਿਲਾਂ ਆਪਣੇ ਜਾਂ ਲੋਕ ਹੱਕਾਂ ਲਈ ਬੁਲੰਦ ਕੀਤੀ ਅਵਾਜ਼ ਬਦਲੇ ਹਮੇਸ਼ਾਂ ਹੀ ਸਿੱਖ ਕੌਮ ਦੇ ਹਿੱਸੇ ‘ਚ ਕੇਂਦਰੀ ਸਰਕਾਰਾਂ ਨੇ ਵੱਖੋ-ਵੱਖਰੇ ਸਮੇਂ ਤੇ ਨਫ਼ਰਤੀ ਸੌਗਾਤਾਂ ਹੀ ਵੰਡੀਆਂ ਹਨ ਜਿਸ ਦੀ ਤਾਜਾ ਮਿਸਾਲ ਸਿੱਖਾਂ ਨੂੰ ਜਨਮ ਅਸਥਾਨ ਸ਼੍ਰੀ ਨਨਕਾਣਾ ਸਾਹਿਬ ਵਿਖੇ 100 ਸਾਲਾ ਸ਼ਤਾਬਦੀ ਮਨਾਉਣ ਲਈ ਪੰਜਾਬ ਤੋਂ ਸ਼੍ਰੀ ਨਨਕਾਣਾ ਸਾਹਿਬ ਜਾਣ ਵਾਲੇ 700 ਦੇ ਕਰੀਬ ਸਿੱਖ ਸ਼ਰਧਾਲੂਆਂ ਦੇ ਜਥੇ ਨੂੰ ਮਿਲੀ ਜਾਣ ਦੀ ਪ੍ਰਵਾਨਗੀ ਨੂੰ ਰੱਦ ਕਰਕੇ ਭਾਰਤ ‘ਚ ਰਹਿ ਰਹੇ ਸਿੱਖਾਂ ਨੂੰ ਬਗਾਨਗੀ ਤੇ ਗੁਲਾਮ ਮਾਨਸਿਕਤਾ ਦਾ ਅਹਿਸਾਸ ਕਰਵਾਇਆ ਗਿਆ ਹੈ। ਇਹ ਵਿਚਾਰ ਸਪੋਕਸਮੈਨ ਨਾਲ ਸਾਂਝੇ ਕਰਦਿਆਂ ਮਹਾਨ ਖੂਨਦਾਨੀ ਨਾਹਰ ਸਿੰਘ ਫਤਿਹਮਾਜਰੀ ਸਾਬਕਾ ਡੀਐੱਸਪੀ ਪੰਜਾਬ ਪੁਲੀਸ ਨੇ ਕਿਹਾ ਕਿ ਅਜਿਹੀ ਲੋਕ ਵਿਰੋਧੀ ਅਤੇ ਧਰਮ ਵਿਰੋਧੀ ਕੱਟੜਪੱਥੀ ਪਾਰਟੀ ਦੇ ਹੱਥਾਂ ‘ਚ ਸੌਪੀ ਪਰਜਾ ਦੇ ਭਵਿੱਖਤ ਜੀਵਨ ਸੋਮੇ ਦੀ ਵਾਗਡੋਰ ਜਲਦ ਤੋਂ ਜਲਦ ਅਜਾਦ ਕਰਾਉਣਾ ਸਮੇਂ ਦੀ ਵੱਡੀ ਭਾਰੀ ਲੋੜ ਹੈ। ਇਸ ਲਈ ਪੰਜਾਬ ਸਮੇਤ ਪੁਰੇ ਭਾਰਤ ਦੇ ਲੋਕ ਆਉਣ ਵਾਲੀਆਂ 2022 ਦੀਆਂ ਵਿਧਾਨ ਸਭਾ ਚੌਣਾ ਦੌਰਾਨ ਦੇਸ਼ ‘ਚੋ ਬੀ.ਜੇ.ਪੀ ਸਰਕਾਰ ਦਾ ਰਾਜਨੀਤਿਕ ਸਫ਼ਾ ‘ਚੋ ਪੂਰਨ ਤੌਰ ‘ਤੇ ਸਫਾਇਆਂ ਕਰਨ ਲਈ ਉਤਾਵਲੇ ਹਨ।
Please Share This News By Pressing Whatsapp Button