ਸ਼ਹੀਦ ਜਰਨੈਲ ਸਿੰਘ ਜੈਲੀ ਦੀ ਬਰਸੀ ਮਨਾਉਣ ਦਾ ਐਲਾਨ
ਪਾਤੜਾਂ 25 ਫ਼ਰਵਰੀ ( ਸੰਜੇ ਗਰਗ )
ਲੋਕ ਸੰਘਰਸ਼ ਕਮੇਟੀ ਦੀ ਮੀਟਿੰਗ ਵਿੱਚ ਕਮੇਟੀ ਆਗੂ ਅਮਨਦੀਪ ਦਿਓਲ ਦੀ ਪ੍ਰਧਾਨਗੀ ਵਿੱਚ ਕੀਤੀ ਗਈ ਜਿਸ ਵਿੱਚ ਵੱਖ -ਵੱਖ ਜਥੇਬੰਦੀਆਂ ਦੇ ਆਗੂ ਸ਼ਾਮਿਲ ਹੋਏ। ਮੀਟਿੰਗ ਵਿੱਚ ਸ਼ਹੀਦ ਵਿਦਿਆਰਥੀ ਆਗੂ ਜਰਨੈਲ ਸਿੰਘ ਜੈਲੀ ਦੀ ਬਰਸੀ ਮਨਾਉਣ ਦਾ ਫ਼ੈਸਲਾ ਕੀਤਾ ਗਿਆ । ਕਮੇਟੀ ਦੇ ਆਗੂ ਦਵਿੰਦਰ ਸਿੰਘ ਪੂਨੀਆ ਅਤੇ ਅਮਨਦੀਪ ਸਿੰਘ ਨੇ ਦੱਸਿਆ ਕਿ ਸ਼ਹੀਦ ਜਰਨੈਲ ਸਿੰਘ ਜੈਲੀ ਵਿਦਿਆਰਥੀ ਲਹਿਰ ਦੇ ਪ੍ਰਸਿੱਧ ਆਗੂ ਸਨ ਅਤੇ ਵਿਦਿਆਰਥੀ ਲਹਿਰ ਲਈ ਉਨ੍ਹਾਂ ਨਾ ਭੁੱਲਣਯੋਗ ਕਾਰਜ ਕੀਤੇ ਜਿਸ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਲੋਕ ਸੰਘਰਸ਼ ਕਮੇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 28 ਫਰਵਰੀ ਨੂੰ ਬਰਸੀ ਮਨਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਬਰਸੀ ਸਮਾਗਮ ਦੌਰਾਨ ਕਿਸਾਨ ਘੋਲ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਦੇ ਨਾਲ ਨਾਲ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਦੁਆਰਾ ਪਾਸ ਕੀਤੇ ਖੇਤੀ ਕਾਨੂੰਨਾਂ ਅਤੇ ਕਿਰਤ ਕਾਨੂੰਨਾਂ ਵਿੱਚ ਕੀਤੀਆਂ ਮਜ਼ਦੂਰ ਵਿਰੋਧੀ ਅਤੇ ਕਾਰਪੋਰੇਟ ਪੱਖੀ ਸੋਧਾਂ ਖਿਲਾਫ਼ ਵੀ ਆਵਾਜ਼ ਉਠਾਈ ਜਾਵੇਗੀ।
ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਲੋਕ ਸੰਘਰਸ਼ ਕਮੇਟੀ ਦੇ ਆਗੂ ਗੁਰਚਰਨ ਸਿੰਘ ਟੌਹੜਾ, ਹਰਦੀਪ ਟੋਡਰਪੁਰ,ਅਤਿੰਦਰ ਘੱਗਾ, ਵਿਕਰਮਦੇਵ ਸਿੰਘ, ਖੁਸ਼ਵੰਤ ਸਿੰਘ, ਸ੍ਰੀਨਾਥ, ਲਖਵਿੰਦਰ ਸਿੰਘ, ਗੁਰਜੀਤ ਘੱਗਾ, ਗੁਰਸੇਵਕ ਤੂਰ, ਰਵੀ ਰਸੂਲਪੁਰ, ਗੁਰਧਿਆਨ ਸਿੰਘ, ਗੁਰਵਿੰਦਰ ਬੌਡ਼ਾਂ, ਹਰਵਿੰਦਰ ਰੱਖਡ਼ਾ, ਲਖਵਿੰਦਰ ਸਿੰਘ ਆਦਿ ਹਾਜ਼ਰ ਸਨ।
Please Share This News By Pressing Whatsapp Button