
ਰੋਜ਼ਗਾਰ ਤੇ ਕਾਰੋਬਾਰ ਬਿਊਰੋ ਨੇ ਪਾਤੜਾਂ ਵਿਖੇ ਲਗਾਇਆ ਰੋਜ਼ਗਾਰ ਮੇਲਾ

ਪਾਤੜਾਂ, 23 ਫਰਵਰੀ:(ਸੰਜੇ ਗਰਗ )
ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਯੂਨੀਵਰਸਲ ਆਈ.ਟੀ.ਆਈ. ਕਾਲਜ ਪਾਤੜਾਂ ਵਿਖੇ ਰੋਜ਼ਗਾਰ ਮੇਲਾ ਲਗਾਇਆ ਗਿਆ, ਜਿਸ ‘ਚ 151 ਨੌਜਵਾਨਾਂ ਨੇ ਰੋਜ਼ਗਾਰ ਹਾਸਲ ਕੀਤਾ।
ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਯੂਨੀਵਰਸਲ ਆਈ.ਟੀ.ਆਈ. ਕਾਲਜ ਪਾਤੜਾਂ ਵਿਖੇ ਰੋਜ਼ਗਾਰ ਮੇਲਾ ਲਗਾਇਆ ਗਿਆ, ਜਿਸ ‘ਚ 151 ਨੌਜਵਾਨਾਂ ਨੇ ਰੋਜ਼ਗਾਰ ਹਾਸਲ ਕੀਤਾ।
ਜ਼ਿਲ੍ਹਾ ਰੋਜ਼ਗਾਰ ਅਫ਼ਸਰ ਸਿੰਪੀ ਸਿੰਗਲਾ ਨੇ ਦੱਸਿਆ ਕਿ ਨੌਜਵਾਨਾਂ ਨੂੰ ਰੋਜ਼ਗਾਰ ਅਤੇ ਸਵੈ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਉਪਰਾਲੇ ਤਹਿਤ ਬਿਊਰੋ ਵੱਲੋਂ ਲਗਾਤਾਰ ਰੋਜ਼ਗਾਰ ਮੇਲੇ ਲਗਾਕੇ ਨੌਜਵਾਨਾਂ ਨੂੰ ਰੋਜ਼ਗਾਰ ਤੇ ਸਵੈ ਰੋਜ਼ਗਾਰ ਦੇ ਮੌਕੇ ਪ੍ਰਦਾਨ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਯੂਨੀਵਰਸਲ ਆਈ.ਟੀ.ਆਈ. ਕਾਲਜ, ਪਾਤੜਾਂ ਵਿਖੇ ਲੱਗੇ ਰੋਜ਼ਗਾਰ ਮੇਲੇ ‘ਚ ਜ਼ਿਲ੍ਹੇ ਦੀਆਂ ਉੱਘੀਆਂ ਕੰਪਨੀਆਂ ਜਿਸ ‘ਚ ਗਿੱਲ ਪ੍ਰੀਤ ਕੰਬਾਈਨਜ਼, ਬਖ਼ਸ਼ੀਸ਼ 930 ਕੰਬਾਈਨਜ਼, ਪ੍ਰੀਤ ਐਗਰੋ ਇੰਡਸਟਰੀ, ਨਿਊ ਵਿਸ਼ਵਕਰਮਾ ਐਗਰੋ ਵਰਕਸ, ਮਹਿੰਦਰਾ ਐਂਡ ਸਵਰਾਜ, ਜੋਤੀ ਕੋਟਸਪੇਨ ਪ੍ਰਾਈਵੇਟ, ਗੁਰੂ ਨਾਨਕ ਐਗਰੋ ਵਰਕਸ, ਐਨ.ਵੀ.ਟੀ. ਪ੍ਰਾਈਵੇਟ ਲਿਮ:, ਐਫ.ਐਮ.ਈ. ਪ੍ਰਾਈਵੇਟ ਲਿਮ:, ਮੈਗਨੈਟਿਕਮਾਸ ਪ੍ਰਾਈਵੇਟ, ਫੈਡਰਲ ਮੋਗਲ ਲਿਮ: ਕੰਪਨੀਆਂ ਨੇ ਸ਼ਿਰਕਤ ਕੀਤੀ। ਉਨ੍ਹਾਂ ਦੱਸਿਆ ਹੈ ਕਿ ਰੋਜ਼ਗਾਰ ਮੇਲੇ ‘ਚ 10ਵੀਂ, ਬਾਰਵੀ, ਆਈ.ਟੀ.ਆਈ., ਡਿਪਲੋਮਾ ਅਤੇ ਗ੍ਰੈਜੂਏਸ਼ਨ ਪਾਸ ਲਗਭਗ 265 ਨੌਜਵਾਨਾਂ ਨੇ ਹਿੱਸਾ ਲਿਆ, ਜਿਸ ਵਿਚੋਂ 151 ਨੌਜਵਾਨਾਂ ਨੇ ਨੌਕਰੀ ਪ੍ਰਾਪਤ ਕੀਤੀ ਆਉਣ ਵਾਲੇ ਸਮੇਂ ਵਿਚ ਵੱਧ ਤੋਂ ਵੱਧ ਨੌਜਵਾਨਾਂ ਨੂੰ ਰੋਜ਼ਗਾਰ ਅਤੇ ਸਵੈ ਰੋਜ਼ਗਾਰ ਦੇਣ ਦੇ ਉਪਰਾਲੇ ਜਾਰੀ ਰਹਿਣਗੇ। ਉਨ੍ਹਾਂ ਅੱਗੇ ਇਹ ਵੀ ਦੱਸਿਆ ਕਿ ਨੌਕਰੀ ਕਰਨ ਦੇ ਇੱਛੁਕ ਨੌਜਵਾਨ www.pgrkam.com ‘ਤੇ ਆਪਣਾ ਨਾਮ ਰਜਿਸਟਰ ਕਰਵਾਉਣ ਤਾਂ ਜੋ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਜਾਣਕਾਰੀ ਉਨ੍ਹਾਂ ਨੂੰ ਸਮੇਂ ਸਿਰ ਮਿਲ ਸਕੇ।
Please Share This News By Pressing Whatsapp Button