
ਪ੍ਰਧਾਨ ਹਰਪਾਲ ਜੁਨੇਜਾ ਨੇ ਪਾਰਟੀ ਨੂੰ ਪਟਿਆਲਾ ਸ਼ਹਿਰ ਵਿਚ ਮਜਬੂਤ ਕਰਨ ਦੇ ਲਈ ਬਣਾਈ ਨਵੀਂ ਵਿਉਂਤਬੰਦੀ -ਬੂਥ ਪੱਧਰ ‘ਤੇ ਬਣਾਈ ਜਾਣੀਆਂ 10-10 ਮੈਂਬਰਾਂ ਦੀਆਂ ਕਮੇਟੀਆਂ:ਹਰਪਾਲ ਜੁਨੇਜਾ
ਪਟਿਆਲਾ, 25 ਫਰਵਰੀ (ਰੁਪਿੰਦਰ ਸਿੰਘ) : ਸ਼੍ਰੋਮਣੀ ਅਕਾਲੀ ਦਲ ਪਟਿਆਲਾ ਸ਼ਹਿਰੀ ਦੇ ਪ੍ਰਧਾਨ ਹਰਪਾਲ ਜੁਨੇਜਾ ਨੇ ਅੱਜ ਸਮੁੱਚੇ ਆਹੁਦੇਦਾਰਾਂ ਦੀ ਹੰਗਾਮੀ ਮੀ૪ਟਿੰਗ ਬੁਲਾਈ ਅਤੇ ਪਟਿਆਲਾ ਸ਼ਹਿਰ ਵਿਚ ਅਗਾਮੀ ਵਿਧਾਨ ਸਭਾ ਚੋਣਾਂ ਨੂੰ ਦੇਖਦੇ ਹੋਏ ਪਾਰਟੀ ਦੀ ਸਥਿਤੀ ਨੂੰ ਮਜਬੂਤ ਕਰਨ ਦੇ ਲਈ ਵਿਉਂਤਬੰਦੀ ਬਣਾਈ ਗਈ। ਇਸ ਮੀਟਿੰਗ ਵਿਚ 32 ਵਾਰਡਾਂ ਦੇ ਨੁਮਾਇੰਦਿਆ ਦੇ ਨਾਲ-ਨਾਲ ਪਾਰਟੀ ਦੇ ਸਮੁੱਚੇ ਆਹੇਦਾਰਾਂ ਨੇ ਭਾਗ ਲਿਆ ਗਿਆ। ਪ੍ਰਧਾਨ ਹਰਪਾਲ ਜੁਨੇਜਾ ਨੇ ਐਲਾਨ ਕੀਤਾ ਕਿ ਪਟਿਆਲਾ ਸਹਿਰੀ ਸੀਟ ਦੇ ਅਧੀਨ ਪੈਂਦੇ 32 ਵਾਰਡਾਂ ਵਿਚ ਹਰੇਕ ਵਾਰਡ ਵਿਚ ਬੂਥ ਪੱਧਰ ‘ਤੇ 10-10 ਮੈਂਬਰਾਂ ਦੀ ਕਮੇਟੀ ਬਣਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਜਿਥੇ ਕਾਂਗਰਸ ਵੱਲੋਂ ਕੀਤੀਆਂ ਜਾ ਰਹੀਆਂ ਵਧੀਕੀਆਂ ਦਾ ਮੁੰਹ ਤੋੜਵਾਂ ਜਵਾਬ ਦਿੱਤਾ ਜਾਵੇਗਾ, ਉਥੇ ਸ੍ਰ. ਪ੍ਰਕਾਸ਼ ਸਿੰਘ ਬਾਦਲ ਅਤੇ ਸ੍ਰ. ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲੀ ਸਰਕਾਰ ਦੀਆਂ ਸਮੁੱਚੀਆਂ ਪ੍ਰਾਪਤੀਆਂ ਨੂੰ ਘਰ ਘਰ ਪਹੁੰਚਾਇਆ ਜਾਵੇਗਾ। ਉਨ੍ਹਾਂ ਕਿਹਾਕਿ ਅਕਾਲੀ ਦਲ ਨੇ ਜਿਥੇ ਲੱਖਾਂ ਨੌਜਵਾਨਾ ਨੂੰ ਨੌਕਰੀਆਂ ਦਿੱਤੀਆਂ, ਕੱਚੇ ਮੁਲਾਜ਼ਮਾਂ ਨੂੰ ਪੱਕੇ ਕੀਤਾ, ਦਰਜਨਾ ਲੋਕ ਭਲਾਈ ਸਕੀਮਾ ਚਲਾਈਆ ਦਲਿਤ ਅਤੇ ਪਛੜੀਆਂ ਸ਼੍ਰੇਣੀਆਂ ਨੂੰ 200 ਯੂਨਿਟ ਬਿਜਲੀ ਮੁਫਤ ਦਿੱਤੀ ਸਮੇਤ ਪੰਜਾਬ ਦੇ ਲੋਕਾਂ ਦੀ ਭਲਾਈ ਦੇ ਲਈ ਦਿਨ ਰਾਤ ਕੰਮ ਕੀਤੇ ਅਤੇ ਦੂਜੇ ਪਾਸੇ ਕੈਪਟਨ ਸਰਕਾਰ ਨੇ ਪੰਜਾਬ ਦੇ ਲੋਕਾਂ ਦੀ ਪਿੱਠ ਵਿਚ ਛੂਰਾ ਮਾਰਿਆ ਅੱਜ ਮੁਲਾਜਮਾ ਤਨਖਾਹਾਂ ਨੂੰ ਤਰਸ ਰਹੇ ਹਨ ਅਤੇ ਨੌਕਰੀਆਂ ਤਾਂ ਕੀ ਦੇਣੀਆਂ ਸਨ, ਸਗੋਂ ਪਹਿਲਾਂ ਹੀ ਨੌਕਰੀ ਲੱਗੇ ਮੂਲਾਜਮਾਂ ਨੂੰ ਘਰ ਬਿਠਾ ਦਿੱਤਾ ਗਿਆ। ਸੈਂਕੜੇ ਸਕੂਲ ਬੰਦ ਕਰ ਦਿੱਤੇ। ਪ੍ਰਧਾਨ ਜੁਨੇਜਾ ਨੇ ਦੱਸਿਆ ਕਿ ਮੀਟਿੰਗ ਵਿਚ ਤਜਰਬੇਕਾਰ ਅਤੇ ਨੌਜਵਾਨ ਵਰਕਰਾਂ ਅਤੇ ਅਹੁਦੇਦਾਰਾਂ ਵਿਚ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਸੀ ਅਤੇ ਖਾਸ ਤੌਰ ‘ਤੇ ਪੰਜਾਬ ਦਾ ਨੌਜਵਾਨ ਅੱਜ ਯੂਥ ਅਕਾਲੀ ਦਲ ਦੇ ਝੰਡੇ ਹੇਠ ਲਾਮਬੰਦ ਹੋ ਕੇ ਕਾਂਗਰਸ ਦੀਆਂ ਵਧੀਕੀਆਂ ਦਾ ਜਵਾਬ ਦੇਣ ਲਈ ਤਿਆਰ ਹੈ। ਇਸ ਮੌਕੇ ਬੀਬੀ ਮੰਜੂ ਕੁਰੈਸ਼ੀ, ਸਕੱਤਰ ਜਨਰਲ ਰਵਿੰਦਰਪਾਲ ਸਿੰਘ ਜੋਨੀ ਕੋਹਲੀ, ਸੁਖਬੀਰ ਸਨੋਰ, ਯੂਥ ਅਕਾਲੀ ਦਲ ਦੇ ਪ੍ਰਧਾਨ ਅਵਤਾਰ ਹੈਪੀ, ਐਸ.ਸੀ. ਵਿੰਗ ਦੇ ਪ੍ਰਧਾਨ ਹੈਪੀ ਲੋਹਟ, ਹਰਬਖਸ਼ ਚਹਿਲ, ਗੋਬਿੰਦ ਬਡੁੰਗਰ, ਰਵਿੰਦਰਪਾਲ ਸਿੰਘ ਪ੍ਰਿੰਸ ਲਾਂਬਾ, ਇੰਦਰਜੀਤ ਖਰੋੜ, ਮਨਜੋਤ ਚਹਿਲ, ਹਰਦੀਪ ਭੰਗੂ, ਪਵਨ ਭੂਮਕ, ਮੁਨੀਸ਼ ਸਿੰਘੀ, ਅਕਾਸ਼ ਸ਼ਰਮਾ ਬੋਕਸਰ, ਰਾਜੇਸ਼ ਕਨੋਜੀਆ, ਗਗਨਦੀਪ ਸਿੰਘ ਪੰਨੂੰ, ਹੈਪੀ ਭਾਰਤ ਨਗਰ, ਪ੍ਰਭਸਿਮਰਨ ਸਿੰਘ ਪਾਰਸ, ਸਰਬਜੀਤ ਸਿੰਘ ਧੀਮਾਨ, ਰਵਿੰਦਰ ਕੁਮਾਰ ਠੁਮਕੀ, ਸਿਮਰਨ ਗਰੇਵਾਲ, ਸ਼ਾਮ ਸਿੰਘ ਅਬਲੋਵਾਲ, ਵਿਜੇ ਚੌਹਾਨ, ਸਾਮ ਲਾਲ ਖੱਤਰੀ, ਮੁਕੱਦਰ, ਪ੍ਰਕਾਸ਼ ਸਹੋਤਾ, ਅੰਗਰੇਜ਼ ਸਿੰਘ, ਹਰਜੀਤ ਸਿੰਘ ਜੀਤੀ, ਯੁਵਰਾਜ ਅਗਰਵਾਲ, ਜਸਵਿੰਦਰ ਸਿੰਘ, ਜੈਦੀਪ ਗੋਇਲ, ਪ੍ਰਭਜੋਤ ਸਿੰਘ ਡਿੱਕੀ, ਮੌਂਟੀ ਗਰੋਵਰ, ਸਿਮਰ ਕੁੱਕਲ, ਜੈ ਪ੍ਰਕਾਸ਼ ਯਾਦਵ, ਰਾਮ ਅਵਧ ਰਾਜੂ, ਮਹੀਪਾਲ ਸਿੰਘ, ਲਖਬੀਰ ਭੱਟੀ, ਜਤਿੰਦਰ ਬੇਦੀ, ਪ੍ਰਿੰਸ ਲੰਗ, ਲੱਕੀ, ਦੀਪ ਰਾਜਪੂਤ, ਅਨਿਲ ਸ਼ਰਮਾ, ਟੌਨੀ ਲਹਿਲ, ਅਨਿਲ ਸ਼ਰਮਾ ਝਿੱਲ ਆਦਿ ਵਿਸ਼ੇਸ ਤੌਰ ਹਾਜ਼ਰ ਸਨ।
Please Share This News By Pressing Whatsapp Button