
ਆਈ.ਟੀ.ਆਈ ਇੰਪਲਾਈਜ਼ ਐਸੋਸੀਏਸ਼ਨ ਦੇ ਸੰਪਾਦਕੀ ਬੋਰਡ ਦਾ ਗਠਨ : ਸ਼ੇਰਗਿੱਲ
ਪਟਿਆਲਾ, 25 ਫਰਵਰੀ (ਰੁਪਿੰਦਰ ਸਿੰਘ) : ਪਾਵਰਕਾਮ ਦੀ ਪ੍ਰਮੁੱਖ ਜਥੇਬੰਦੀ ਆਈ.ਟੀ.ਆਈ ਇੰਪਲਾਈਜ਼ ਐਸੋਸੀਏਸ਼ਨ ਪੰਜਾਬ ਦੀ ਇੱਕ ਅਹਿਮ ਮੀਟਿੰਗ ਸੂਬਾ ਪ੍ਰਧਾਨ ਇੰਜੀਨੀਅਰ ਅਵਤਾਰ ਸਿੰਘ ਸ਼ੇਰਗਿੱਲ ਦੀ ਪ੍ਰਧਾਨਗੀ ਹੇਠ ਮਾਡਲ ਟਾਊਨ ਪਟਿਆਲਾ ਵਿਖੇ ਹੋਈ। ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾ ਵਿੱਤ ਸਕੱਤਰ ਇੰਜੀਨੀਅਰ ਗਰੀਸ ਮਹਾਜਨ ਨੇ ਸੰਬੋਧਨ ਕਰਦਿਆਂ ਆਈ.ਟੀ.ਆਈ ਹੋਲਡਰਜ ਸਮੇਤ ਪਾਵਰਕਾਮ ਦੇ ਸਮੁੱਚੇ ਮੁਲਾਜਮਾਂ ਦੀਆਂ ਮੰਗਾਂ ਮੁਸ਼ਕਲਾਂ ਲਈ ਸਾਰੀਆਂ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਹੋ ਸਾਂਝੇ ਸੰਘਰਸ਼ ਕਰਨ ਦਾ ਸੱਦਾ ਦਿੱਤਾ। ਜਥੇਬੰਦੀ ਦੀਆਂ ਗਤੀਵਿਧੀਆਂ ਦੇ ਪ੍ਰਸਾਰ ਤੇ ਪ੍ਰਚਾਰ ਲਈ ਜਥੇਬੰਦੀ ਦਾ ਬੁਲਾਰਾ ਬੁਲੇਟਿਨ ਆਫ ਆਈ ਟੀ ਆਈ ਹੋਲਡਰਜ ਲਈ 7 ਮੈਂਬਰੀ ਸੰਪਾਦਕੀ ਬੋਰਡ ਦੀ ਟੀਮ ਦਾ ਗਠਨ ਕੀਤਾ ਗਿਆ, ਜਿਸ ਵਿੱਚ ਮੁੱਖ ਸੰਪਾਦਕ ਇੰਜਨੀਅਰ ਕਰਮਜੀਤ ਸਿੰਘ ਪਟਿਆਲਾ, ਚਰਨਜੀਤ ਸਿੰਘ ਬਾਵਾ ਨਾਭਾ, ਗੁਰਪ੍ਰੀਤ ਸਿੰਘ ਮੱਲਣ ਮੁਕਤਸਰ, ਭਾਨ ਸਿੰਘ ਜੱਸੀ ਧੂਰੀ, ਮਨਦੀਪ ਸਿੰਘ ਮਾਜਰੀ ਸੋਢੀਆਂ ਖੰਨਾ, ਹਾਕਮ ਸਿੰਘ ਰੂੜੇਕੇ ਬਰਨਾਲਾ ਅਤੇ ਰਵਿੰਦਰ ਕੁਮਾਰ ਸਰਹਿੰਦ ਨੂੰ ਸਰਬਸੰਮਤੀ ਨਾਲ ਚੁਣਿਆ ਗਿਆ। ਪਾਵਰਕਾਮ ਮੈਨਜਮੈਂਟ ਤੋਂ ਤਰੱਕੀਆਂ ਚ ਆਈ ਖੜੋਤ ਦੂਰ ਕਰਨ, ਪ੍ਰਬੋਸਨ ਪੀਰੀਅਡ ਖਤਮ ਕਰਨ, ਸਹਾਇਕ ਲਾਈਨਮੈਨ ਨੂੰ ਤੁਰੰਤ ਲਾਈਨਮੈਨ ਬਣਾਉਣ, ਪੀਰੀਅਡ ਨੂੰ ਸਰਵਿਸ ਵਿੱਚ ਗਿਣਨ ਅਤੇ ਜੇਈ ਤੋਂ ਏਏਈ ਸੀਨੀਆਰਤਾ ਮੁਤਾਬਕ ਬਣਾਉਣ ਸਬੰਧੀ ਮੰਗ ਕੀਤੀ ਗਈ।
Please Share This News By Pressing Whatsapp Button