♦इस खबर को आगे शेयर जरूर करें ♦

ਨੌਕਰੀ ਵਿੱਚ ਬ੍ਰੇਕ ਪਾਉਣਾ ਡੇਲੀਵੇਜ ਕਰਮਚਾਰੀਆਂ ਹਿਤਾਂ ਦੇ ਖਿਲਾਫ ਇਕ ਸਾਜਿਸ਼ : ਮੇਜਰ ਮਲਹੋਤਰਾ

ਪਟਿਆਲਾ, 25 ਫਰਵਰੀ (ਰੁਪਿੰਦਰ ਸਿੰਘ) : ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਮੇਜਰ ਆਰਪੀਐਸ ਮਲਹੋਤਰਾ (ਰਿਟਾ) ਅੱਜ ਪੰਜਾਬੀ ਯੂਨੀਵਰਸਿਟੀ ਦੇ ਬਾਹਰ ਪਿਛਲੇ ਕਈ ਦਿਨਾਂ ਤੋਂ ਧਰਨੇ ਤੇ ਬੈਠੇ ਸਫ਼ਾਈ, ਸਕਿਉਰਟੀ ਅਤੇ ਹੋਰ ਡੇਲੀਵੇਜ ਕਰਮਚਾਰੀਆਂ ਦੇ ਧਰਨੇ ਵਿਚ ਪਹੁੰਚੇ ਅਤੇ ਉਨ੍ਹਾਂ ਦੇ ਨਾਲ ਹਮਦਰਦੀ ਪ੍ਰਗਟ ਕੀਤੀ।

ਮੇਜਰ ਮਲਹੋਤਰਾ ਨੇ ਪੰਜਾਬੀ ਯੂਨੀਵਰਸਿਟੀ ਪ੍ਰਸ਼ਾਸਨ ਦੁਆਰਾ ਕਰੀਬ 700 ਡੇਲੀਵੇਜ ਕਰਮਚਾਰੀਆਂ ਦੀ ਨੌਕਰੀ ਵਿਚ ਬ੍ਰੇਕ ਪਾਉਣ ਦੀ ਕਾਰਵਾਈ ਦੀ ਪੁਰਜ਼ੋਰ ਨਿੰਦਾ ਕੀਤੀ ਅਤੇ ਇਸ ਨੂੰ ਗਰੀਬ ਲੋਕਾਂ ਦੇ ਹਿੱਤਾਂ ਦੇ ਖਿਲਾਫ ਇੱਕ ਸਾਜਿਸ਼ ਦੱਸਿਆ ਅਤੇ ਕਿਹਾ ਕਿ ਸਰਕਾਰ ਨਹੀਂ ਚਾਹੁੰਦੀ ਕਿ ਸਮਾਜ ਦੇ ਗਰੀਬ ਗਰੀਬ ਲੋਕਾਂ ਨੂੰ ਉਹਨਾਂ ਦੇ ਹੱਕ ਮਿਲਣ ਅਤੇ ਉਹ ਸਿਰ ਚੁੱਕ ਕੇ ਜੀ ਸਕਣ।

ਮੇਜਰ ਮਲਹੋਤਰਾ ਨੇ ਕਿਹਾ ਕਿ ਪਿਛਲੇ ਸਮੇਂ ਦੀਆਂ ਅਕਾਲੀ ਅਤੇ ਕਾਂਗਰਸ ਸਰਕਾਰਾਂ ਦੁਆਰਾ ਗਰੀਬ ਲੋਕਾਂ ਦੀਆਂ ਦਰਜਾ ਚਾਰ ਦੀਆਂ ਪੱਕੀਆਂ ਨੌਕਰੀਆਂ ਅਤੇ ਪੈਨਸ਼ਨਾਂ ਖਤਮ ਕਰਕੇ ਠੇਕੇਦਾਰੀ ਸਿਸਟਮ ਦਾ ਜਿਹੜਾ ਚਲਨ ਚਲਾਇਆ ਹੈ, ਇਹ ਸਮਾਜ ਦੇ ਗਰੀਬ ਲੋਕਾਂ ਦੇ ਹਿੱਤਾਂ ਦੇ ਖਿਲਾਫ ਇੱਕ ਬਹੁਤ ਵੱਡੀ ਸਾਜਿਸ਼ ਦਾ ਹਿੱਸਾ ਹੈ ਜਿਸ ਦੇ ਤਹਿਤ ਵੱਡੇ ਰਾਜਨੇਤਾ ਨਹੀਂ ਚਾਹੁੰਦੇ ਕੀ ਗਰੀਬ ਲੋਕ ਢਿੱਡ ਭਰ ਕੇ ਰੋਟੀ ਖਾਣ, ਇਜ਼ਤ ਦੀ ਜਿੰਦਗੀ ਜੀਣ ਅਤੇ ਉਹਨਾਂ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਗੱਲ ਕਰ ਸਕਣ।

ਮੇਜਰ ਮਲਹੋਤਰਾ ਨੇ ਇਨ੍ਹਾਂ ਕਰਮਚਾਰੀਆਂ ਦੇ ਨਾਲ ਵਾਅਦਾ ਕੀਤਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੇ ਉਨ੍ਹਾਂ ਦੇ ਹੱਕ ਸੁਰੱਖਿਅਤ ਕੀਤੇ ਜਾਣਗੇ ਅਤੇ ਯੂਨੀਵਰਸਿਟੀ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਹ ਡੇਲੀਵੇਜ ਕਰਮਚਾਰੀਆਂ ਦੀ ਨੌਕਰੀ ਵਿਚ ਬਰੇਕ ਪਾਉਣਾ ਬੰਦ ਕਰੇ ਅਤੇ ਜਿਹੜੇ ਕਰਮਚਾਰੀ ਰੈਗੂਲਰ ਹੋਣ ਦੀਆਂ ਸ਼ਰਤਾਂ ਪੂਰੀਆਂ ਕਰਦੇ ਹਨ ਉਨ੍ਹਾ ਨੂੰ ਰੈਗੂਲਰ ਕੀਤਾ ਜਾਵੇ। ਇਸ ਮੌਕੇ ਤੇ ਮੇਜਰ ਮਲਹੋਤਰਾ ਦੇ ਨਾਲ ਸਰਕਲ ਇੰਚਾਰਜ ਸੁਪਰਡੈਂਟ (ਰਿਟਾ) ਹਰਜੀਤ ਸਿੰਘ, ਬਲਾਕ ਇੰਚਾਰਜ ਅਮਰਜੀਤ ਸਿੰਘ ਭਾਟੀਆ ਅਤੇ ਸਰਕਲ ਇੰਚਾਰਜ ਬਲਜੀਤ ਸ਼ਰਮਾ ਵੀ ਮੌਜੂਦ ਸਨ।

Please Share This News By Pressing Whatsapp Button




स्वतंत्र और सच्ची पत्रकारिता के लिए ज़रूरी है कि वो कॉरपोरेट और राजनैतिक नियंत्रण से मुक्त हो। ऐसा तभी संभव है जब जनता आगे आए और सहयोग करे


जवाब जरूर दे 

आप अपने सहर के वर्तमान बिधायक के कार्यों से कितना संतुष्ट है ?

View Results

Loading ... Loading ...

Related Articles

Close
Close
Website Design By Bootalpha.com +91 84482 65129