ਸਰਬੱਤ ਸਿਹਤ ਬੀਮਾ ਯੋਜਨਾ ਤਹਿਤ 100 ਫ਼ੀ ਸਦੀ ਈ ਕਾਰਡ ਬਣਾਉਣ ਵਾਲੇ ਪਿੰਡ ਦੀ ਪੰਚਾਇਤ ਦੀ ਕੀਤੀ ਜਾਵੇਗੀ ਸ਼ਲਾਘਾ- ਐਸ.ਡੀ.ਐਮ
ਅਹਿਮਦਗੜ/ਸੰਗਰੂਰ, 26 ਫ਼ਰਵਰੀ:(ਸਿਟੀ ਨਿਊਜ਼ )
ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਬ ਡਵੀਜਨ ਅਹਿਮਦਗੜ ਦੇ ਵੱਖ ਵੱਖ ਪਿੰਡਾਂ ਵਿਚ 28 ਫ਼ਰਵੀ ਤੱਕ ਸਪੈਸ਼ਲ ਕੈਂਪ ਲਗਾ ਕੇ ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਬੀਮਾ ਕਾਰਡ ਬਣਾਏ ਜਾ ਰਹੇ ਹਨ। ਜਿਸ ਵਿਚ ਕਾਰਡ ਧਾਰਕ ਨੂੰ ਸਰਕਾਰ ਵੱਲੋਂ 5 ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਦੀ ਸਹੂਲਤ ਦਿੱਤੀ ਜਾ ਰਹੀ ਹੈ। ਇਹ ਜਾਣਕਾਰੀ ਐੋਸ.ਡੀ.ਐਮ. ਅਹਿਮਦਗੜ ਵਿਕਰਮਜੀਤ ਪਾਂਥੇ ਨੇ ਦਿੱਤੀ।
ਐਸ.ਡੀ.ਐਮ੍ਰ ਸ੍ਰੀ ਵਿਕਰਮਜੀਤ ਸਿੰਘ ਪਾਂਥੇ ਵੱਲੋਂ ਸਬ ਡਵੀਜਨ ਅਹਿਮਦਗੜ ਦੇ ਸਾਰੇ ਵਸਨੀਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਾਰੇ ਯੋਗ ਲਾਭਪਾਤਰੀ ਇਹਨਾਂ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਅਤੇ ਇਸ ਸਕੀਮ ਤਹਿਤ ਆਪਣੇ ਬੀਮਾ ਕਾਰਡ ਬਨਵਾਉਣ। ਉਨਾਂ ਕਿਹਾ ਕਿ ਸਬ ਡਵੀਜਨ ਅਹਿਮਦਗੜ ਅਧੀਨ ਆਉਂਦੀਆਂ ਸਮੂਹ ਨਗਰ ਪੰਚਾਇਤਾਂ ਦੇ ਸਰਪੰਚਾਂ ਨੂੰ ਵੀ ਅਪੀਲ ਕੀਤੀ ਹੈ ਕਿ ਯੋਗ ਲਾਭਪਾਤਰੀਆਂ ਦੇ ਕਾਰਡ ਬਨਵਾਉਣ ਲਈ ਵੱਧ ਤੋਂ ਵੱਧ ਯੋਗਦਾਨ ਦਿੱਤਾ ਜਾਵੇ, ਤਾਂ ਜੋ ਕੋਈ ਵੀ ਲੋੜਵੰਦ ਵਿਅਕਤੀ ਸਰਕਾਰ ਦੀ ਇਸ ਸਕੀਮ ਦਾ ਲਾਭ ਉਠਾਉਣ ਤੋਂ ਬਾਕੀ ਨਾ ਰਹੇ।
ਉਨਾਂ ਕਿਹਾ ਕਿ ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ 100 ਫ਼ੀ ਸਦੀ ਈ ਕਾਰਡ ਬਣਾਉਣ ਵਾਲੇ ਪਿੰਡ ਦੀ ਪੰਚਾਇਤ ਦੀ ਸ਼ਲਾਘਾ ਵੀ ਕੀਤੀ ਜਾਵੇਗੀ। ਉਨਾ ਕਿਹਾ ਕਿ ਇਸ ਸਕੀਮ ਤਹਿਤ ਸਾਰੇ ਸਮਾਰਟ ਰਾਸ਼ਨ ਕਾਰਡ ਧਾਰਕ ਪਰਿਵਾਰ, ਜੇ-ਫਾਰਮ ਧਾਰਕ ਕਿਸਾਨ ਪਰਿਵਾਰ, ਉਸਾਰੀ ਕਿਰਤੀ ਭਲਾਈ ਬੋਰਡ ਨਾਲ ਪੰਜੀਕਿ੍ਰਤ ਮਜਦੂਰ, ਛੋਟੇ ਵਪਾਰੀ, ਪ੍ਰਵਾਨਿਤ ਅਤੇ ਪੀਲੇ ਕਾਰਡ ਧਾਰਕ ਪੱਤਰਕਾਰ, ਐਸ.ਈ.ਆਈ.ਸੀ. ਡਾਟਾ 2011 ਵਿਚ ਸ਼ਾਮਿਲ ਪਰਿਵਾਰ ਰਜਿਸਟਰੇਸ਼ਨ ਕਰਵਾਉਣ ਲਈ ਯੋਗ ਹਨ। ਉਨਾਂ ਕਿਹਾ ਕਿ ਇਸ ਕਾਰਡ ਦੀ ਫ਼ੀਸ 30 ਰੁਪਏ ਹੈ। ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਕਾਰਡਾਂ ਦੀ ਰਜਿਸਟਰੇਸ਼ਨ ਕਰਨ ਲਈ ਸਬ ਡਵੀਜਨ ਅਹਿਮਦਗੜ ਦੇ ਵੱਖ ਵੱਖ ਪਿੰਡਾਂ, ਸੇਵਾ ਕੇਂਦਰਾਂ, ਮਾਰਕਿਟ ਕਮੇਟੀ ਅਹਿਮਦਗੜ/ਸੰਦੌੜ ਅਤੇ ਨਗਰ ਕੌਂਸਲ ਦਫਤਰ ਅਹਿਮਦਗੜ ਵਿਚ 22 ਫ਼ਰਵਰੀ ਤੋਂ ਲੈ ਕੇ ਰੋਜਾਨਾ ਕੈਂਪ ਲਗਾਏ ਜਾ ਰਹੇ ਹਨ, ਜੋ ਕਿ 28 ਫ਼ਰਵਰੀ ਤੱਕ ਲੱਗਣਗੇ। ਐਸ.ਡੀ.ਐਮ. ਅਹਿਮਦਗੜ ਨੇ ਇਹਨਾਂ ਕੈਂਪਾਂ ਵਿਚ ਸਹਿਯੋਗ ਦੇ ਰਹੇ ਪਿੰਡਾਂ ਦੇ ਸਰਪੰਚਾਂ, ਨੰਬਰਦਾਰਾਂ, ਪਟਵਾਰੀਆਂ, ਕੰਪਿਊਟਰ ਆਪਰੇਟਰਾਂ, ਪੰਚਾਇਤ ਸਕੱਤਰ, ਜੀ.ਓ.ਜੀ, ਅਤੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀ ਸ਼ਲਾਘਾ ਵੀ ਕੀਤੀ।
Please Share This News By Pressing Whatsapp Button