ਹਰਸ਼ ਪੰਧੇਰ ਗੁਰਲੇਜ਼ ਅਖਤਰ ਦੇ ਗਾਣੇ “ਸੰਗਰੂਰ” ਦੀ ਧੁੰਮ
ਪਾਤੜਾਂ 26 ਫਰਵਰੀ (ਰਮਨ ਜੋਸ਼ੀ): ਪੰਜਾਬੀ ਮਾਂ ਬੋਲੀ ਦਾ ਸੁਰੀਲਾ ਗਾਇਕ ਹਰਸ਼ ਪੰਧੇਰ ਹੁਣ ਨਾਮੀ ਗਾਇਕਾਂ ਦੀ ਸੂਚੀ ਵਿਚ ਪਹੁੰਚ ਗਿਆ ਹੈ। ਕੁਝ ਦਿਨ ਪਹਿਲਾਂ 11 ਫਰਵਰੀ ਨੂੰ ਰਿਲੀਜ਼ ਹੋਣ ਉਪਰੰਤ ਇਸ ਗੀਤ “ਸੰਗਰੂਰ” ਨੂੰ ਸਰੋਤਿਆਂ ਵੱਲੋਂ ਖੂਬ ਸਰਾਹਿਆ ਜਾ ਰਿਹਾ ਹੈ ਅਤੇ ਸੋਸ਼ਲ ਮੀਡੀਆ ਦੇ ਨਾਲ ਨਾਲ ਹੋਰ ਸੰਗੀਤਕ ਸਾਈਟਾਂ ਤੇ ਵੀ ਗਾਣੇ ਦੀ ਧੁੰਮ ਪਈ ਹੋਈ ਹੈ। ਸਰੋਤਿਆਂ ਵੱਲੋਂ ਮਿਲ ਰਹੇ ਉਤਸ਼ਾਹ ਅਤੇ ਪਿਆਰ ਸਬੰਧੀ ਪ੍ਰੈਸ ਨਾਲ ਗੱਲਬਾਤ ਕਰਦਿਆਂ ਹਰਸ਼ ਨੇ ਕਿਹਾ ਕਿ ਇਸ ਗੀਤ ਨੂੰ ਪੰਜਾਬ ਦੀ ਮਸ਼ਹੂਰ ਗਾਇਕਾ ਗੁਰਲੇਜ਼ ਅਖਤਰ ਨੇ ਵੀ ਅਵਾਜ਼ ਦਿਤੀ ਹੈ। ਮੈਂ ਹਮੇਸ਼ਾ ਮਾਂ ਬੋਲੀ ਪੰਜਾਬੀ ਨੂੰ ਸਮਰਪਿਤ ਰਿਹਾ ਹਾਂ ਤੇ ਅੱਗੋਂ ਵੀ ਵਿਰਸੇ ਨਾਲ ਜੁੜੇ ਗੀਤ ਹੀ ਗਾਏ ਜਾਣਗੇ ਮੇਰੇ ਇਸ ਗੀਤ ਨੂੰ ਮੱਟ ਸ਼ੇਰੋਂ ਵਾਲੇ ਵੱਲੋਂ ਲਿਖਿਆ ਹੋਇਆ ਹੈ।
Please Share This News By Pressing Whatsapp Button