ਮੇਰਾ ਮੁੱਖ ਮਕਸਦ ਇਲਾਕ਼ੇ ਨੂੰ ਸਾਫ਼ ਸੁਥਰਾ ਪ੍ਰਸ਼ਾਸਨ ਦੇਣਾ : ਸੁਖਦੇਵ ਸਿੰਘ

ਪਾਤੜਾਂ 26 ਫਰਵਰੀ (ਰਮਨ ਜੋਸ਼ੀ ): ਥਾਣਾ ਮੁਖੀ ਘੱਗਾ ਆਪਣੀ ਵਧੀਆ ਕਾਰਗੁਜ਼ਾਰੀ ਸਦਕਾ ਇਲਾਕਾ ਨਿਵਾਸੀਆਂ ਲਈ ਸਾਨ ਬਣੇ ਹੋਏ ਹਨ ਅਤੇ ਇਲਾਕੇ ਵਿੱਚ ਨਸ਼ਾ ਸਮਗਲਰ, ਚੋਰਾਂ ਅਤੇ ਸਮਾਜ ਵਿਰੋਧੀ ਤੱਤਾਂ ਖਿਲਾਫ ਹਮੇਸ਼ਾ ਸਖ਼ਤਾਈ ਵਰਤ ਕੇ ਉਨ੍ਹਾਂ ਨੂੰ ਜੇਲ੍ਹਾਂ ਵਿੱਚ ਡੱਕਣ ਲਈ ਮਜਬੂਰ ਹਨ।
ਇਕ ਵਿਸ਼ੇਸ਼ ਪ੍ਰੈਸ ਮਿਲਣੀ ਦੌਰਾਨ ਥਾਣਾ ਮੁਖੀ ਸੁਖਦੇਵ ਸਿੰਘ ਨੇ ਕਿਹਾ ਕਿ ਉਹਨਾਂ ਦਾ ਬਤੌਰ ਥਾਣਾ ਮੁਖੀ ਇਲਾਕੇ ਵਿਚੋਂ ਨਸ਼ੇ, ਸਮਗਲਿੰਗ,ਚੋਰੀ, ਧੋਖਾਧੜੀ ਅਤੇ ਜੂਏ ਆਦਿ ਨੂੰ ਨੱਥ ਪਾਉਣਾ ਹਮੇਸ਼ਾ ਹੀ ਮੁੱਖ ਮਕਸਦ ਰਿਹਾ ਹੈ ਅਤੇ ਮੈਂ ਹੁਣ ਵੀ ਉਨ੍ਹਾਂ ਮੁਦਿਆਂ ਨੂੰ ਰੱਖ ਕੇ ਆਪਣੇ ਫਰਜ਼ ਨਿਭਾ ਰਿਹਾ ਹਾਂ। ਉਨ੍ਹਾਂ ਨੌਜਵਾਨਾਂ ਨੂੰ ਸੜਕਾਂ ਤੇ ਹੁਲੜਬਾਜ਼ੀ ਜਾ ਬੁਲੇਟ ਮੋਟਰਸਾਈਕਲ ਆਦਿ ਦੇ ਪਟਾਕੇ ਪਾਉਣ ਤੋਂ ਬਾਜ਼ ਆਉਣ ਕਿਉਂਕਿ ਅਚਨਚੇਤ ਕਿਸੇ ਕੋਲ ਧਮਾਕਾ ਕਰਨ ਨਾਲ ਕਿਸੇ ਦਾ ਵੀ ਭਾਰੀ ਨੁਕਸਾਨ ਹੋ ਸਕਦਾ ਹੈ ਇਸ ਲਈ ਸ਼ਹਿਰ ਦੇ ਨਾਲ ਨਾਲ ਪਿੰਡਾਂ ਦੇ ਨੌਜਵਾਨ ਬੁਲੇਟ ਦੇ ਪਟਾਕੇ ਪਵਾਉਣ ਤੋਂ ਬਾਜ਼ ਆਉਣ।
Please Share This News By Pressing Whatsapp Button