
ਲੜਕੀਆਂ ਨੂੰ ਟ੍ਰੇਨਿੰਗ ਕੋਰਸ ਉਪਰੰਤ ਸਰਟੀਫਿਕੇਟ ਵੰਡੇ

ਪਾਤੜਾਂ 26 ਫ਼ਰਵਰੀ (ਸੰਜੇ ਗਰਗ)
ਤੇਜ਼ ਰਫਤਾਰੀ ਯੁੱਗ ਵਿੱਚ ਜਦੋਂ ਬੇਰੁਜ਼ਗਾਰੀ ਦਾ ਆਲਮ ਹਰ ਪਾਸੇ ਵਧਦਾ ਜਾ ਰਿਹਾ ਹੈ ਉਸ ਵਿਚ ਰੁਜ਼ਗਾਰ ਦੇ ਖੇਤਰ ਵਿੱਚ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਸਮਾਜ ਸੇਵੀ ਸੰਸਥਾ ਕਰੀਮੀ ਕੇਕਸ ਅਤੇ ਬੇਕਸ ਵੱਲੋਂ ਨੌਜਵਾਨ ਲੜਕੀਆਂ ਨੂੰ ਬੇਕਰੀ ਦਾ ਸਮਾਨ ਤਿਆਰ ਕਰਕੇ ਆਤਮ ਨਿਰਭਰ ਬਣਾਉਣ ਦੇ ਮਕਸਦ ਨਾਲ ਟ੍ਰੇਨਿੰਗ ਦੇਣ ਉਪਰੰਤ ਸਰਟੀਫਿਕੇਟ ਵੰਡ ਸਮਾਰੋਹ ਕਰਵਾਇਆ ਗਿਆ। ਇਸ ਦੌਰਾਨ ਕੇਕ ਬਣਾਉਣ ਦੇ ਕਰਵਾਏ ਗਏ ਮੁਕਾਬਲਿਆਂ ਦੌਰਾਨ ਜੇਤੂ ਰਹਿਣ ਵਾਲੀਆਂ ਵਿਦਿਆਰਥਣਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਤ ਕੀਤਾ ਗਿਆ। ਕਰੀਮੀ ਕੇਕਸ ਦੇ ਮੈਨੇਜਿੰਗ ਡਾਇਰੈਕਟਰ ਅਮਿਤਾ ਗਰਗ ਨੇ ਦੱਸਿਆ ਕਿ ਅੱਜ ਦੇ ਯੁੱਗ ਵਿੱਚ ਜਦੋਂ ਪੱਛਮੀ ਸੱਭਿਅਤਾ ਦੇ ਪ੍ਰਭਾਵ ਹੇਠ ਅੱਜ ਦੇ ਯੁੱਗ ਵਿੱਚ ਜਦੋਂ ਬਾਜ਼ਾਰ ਦੇ ਖਾਣੇ ਦੀ ਅਹਿਮੀਅਤ ਹਰ ਪਾਸੇ ਵਧਦੀ ਜਾ ਰਹੀ ਹੈ ਉਸ ਸਮੇਂ ਘਰ ਬਣਾਏ ਪਕਵਾਨ ਅਤੇ ਆਤਮ ਨਿਰਭਰ ਬਣਾਉਣ ਦੇ ਮਕਸਦ ਨਾਲ ਸੰਸਥਾ ਵੱਲੋਂ ਲੜਕੀਆਂ ਨੂੰ ਵਿਸ਼ੇਸ਼ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਬੇਕਰੀ ਦੇ ਖੇਤਰ ਵਿੱਚ ਵਿਦੇਸ਼ਾਂ ਵਿੱਚ ਜਾਣ ਦੀਆਂ ਚਾਹਵਾਨ ਲੜਕੀਆਂ ਲਈ ਬਹੁਤ ਵੱਡੇ ਮੌਕੇ ਹਨ । ਮੁਕਾਬਲੇ ਵਿੱਚ ਪੂਜਾ ਨੇ ਪਹਿਲਾ, ਪ੍ਰੀਤੀ ਸਿੰਗਲਾ ਨੇ ਦੂਜਾ ਅਤੇ ਤੀਜਾ ਸਥਾਨ ਹਾਸਲ ਕਰਨ ਵਾਲੀ ਨਿਸ਼ਾ ਨੂੰ ਵਿਸ਼ੇਸ਼ ਤੌਰ ਉੱਤੇ ਸਨਮਾਨਿਤ ਕੀਤਾ ਗਿਆ ਹੈ । ਇਸ ਮੌਕੇ ਹੋਰਨਾਂ ਤੋਂ ਇਲਾਵਾ ਨੀਨੂ ਬਾਂਸਲ, ਸ਼ਿਵਾਨੀ , ਹਰਸ਼ਾ, ਸਿਮਰਨ ਅਤੇ ਮਹਿਕ ਆਦਿ ਹਾਜ਼ਰ ਸਨ।
Please Share This News By Pressing Whatsapp Button