
400 ਗ੍ਰਾਮ ਗਾਂਜਾ ਸਮੇਤ ਔਰਤ ਗ੍ਰਿਫਤਾਰ
ਪਟਿਆਲਾ, 26 ਫਰਵਰੀ (ਰੁਪਿੰਦਰ ਸਿੰਘ) : ਥਾਣਾ ਕੋਤਵਾਲੀ ਪਟਿਆਲਾ ਦੀ ਪੁਲਸ ਨੇ 400 ਗ੍ਰਾਮ ਗਾਂਜਾ ਸਮੇਤ ਇਕ ਔਰਤ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਕੀਤੀ ਔਰਤ ਦੀ ਪਹਿਚਾਣ ਨਿੰਮੋ ਪਤਨੀ ਰੁਲੀਆ ਵਾਸੀ ਰੋੜੀ ਕੁੱਟ ਮੁਹੱਲਾ ਪਟਿਆਲਾ ਵਜੋਂ ਹੋਈ ਹੈ। ਸਹਾਇਕ ਥਾਣੇਦਾਰ ਮੁਖਤਿਆਰ ਸਿੰਘ ਅਨੁਸਾਰ ਉਹ ਪੁਲਸ ਪਾਰਟੀ ਸਮੇਤ ਰੋੜੀ ਕੁੱਟ ਮੁਹੱਲਾ ਪਾਸ ਮੌਜੂਦ ਸੀ, ਜਿਸ ਨੇ ਸ਼ੱਕ ਦੇ ਆਧਾਰ ‘ਤੇ ਉਕਤ ਔਰਤ ਨੂੰ ਜਦੋਂ ਰੋਕ ਕੇ ਜਦੋਂ ਉਸਦੇ ਹੱਥੀ ਫੜਿਆ ਸਮਾਨ ਚੈੱਕ ਕੀਤਾ ਤਾਂ ਉਸ ਪਾਸੋਂ 400 ਗ੍ਰਾਮ ਗਾਂਜਾ ਬ੍ਰਾਮਦ ਕੀਤਾ ਗਿਆ। ਪੁਲਸ ਨੇ ਉਕਤ ਦੋਸ਼ੀ ਔਰਤ ਦੇ ਖਿਲਾਫ ਐਨ.ਡੀ.ਪੀ.ਐਸ. ਐਕਟ ਤਹਿਤ ਮਾਮਲਾ ਦਰਜ਼ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Please Share This News By Pressing Whatsapp Button