
ਪ੍ਰਾਈਵੇਟ ਕੰਪਨੀ ‘ਚ ਕੰਮ ਕਰਦੇ ਕਰਮਚਾਰੀ ਨੇ 20 ਲੱਖ ਰੁਪਏ ਕੀਤੇ ਗਬਨ, ਮਾਮਲਾ ਦਰਜ਼
ਪਟਿਆਲਾ, 26 ਫਰਵਰੀ (ਰੁਪਿੰਦਰ ਸਿੰਘ) : ਥਾਣਾ ਲਾਹੋਰੀ ਗੇਟ ਪਟਿਆਲਾ ਦੀ ਪੁਲਸ ਨੇ ਕੰਪਨੀ ਵਿੱਚ ਬਤੌਰ ਕਰਮਚਾਰੀ ਕੰਮ ਕਰਦੇ ਇਕ ਵਿਅਕਤੀ ਨੂੰ 20 ਲੱਖ ਰੁਪਏ ਗਬਨ ਕਰਨ ਦੇ ਦੋਸ਼ ਤਹਿਤ ਮਾਮਲਾ ਦਰਜ਼ ਕੀਤਾ ਹੈ। ਗ੍ਰਿਫਤਾਰ ਕੀਤੇ ਗਏ ਵਿਅਕਤੀ ਦੀ ਪਹਿਚਾਣ ਰਾਕੇਸ਼ ਕੁਮਾਰ ਪੁੱਤਰ ਭਗਵਾਨ ਸਰੂਪ ਵਾਸੀ ਗੁਰਮਤ ਕਲੋਨੀ ਸੂਲਰ ਰੋਡ ਪਟਿਆਲਾ ਵਜੋਂ ਹੋਈ ਹੈ। ਇਸ ਮੌਕੇ ਮੁਦਈ ਮੁਹੰਮਦ ਸਮਸ਼ਾਦ ਪੁੱਤਰ ਮੁਹੰਮਦ ਬਸ਼ੀਰ ਵਾਸੀ ਨਾਰਥ ਐਵਨਿਊ ਭਾਦਸੋਂ ਰੋਡ ਪਟਿਆਲਾ ਨੇ ਦੱਸਿਆ ਕਿ ਉਸਦੀ ਐਰੀਜੋਨਾ ਸੀਡਸ਼ ਕੰਪਨੀ ਹੈ, ਜਿਸ ਵਿੱਚ ਉਕਤ ਦੋਸ਼ੀ ਵਿਅਕਤੀ ਕਰਮਚਾਰੀ ਦੇ ਤੌਰ ‘ਤੇ ਕੰਮ ਕਰਦਾ ਸੀ ਤੇ ਬਤੌਰ ਨੈਸ਼ਨਲ ਸੇਲ ਮੈਨੇਜ਼ਰ ਦੇ ਨਾਲ ਅਕਾਊਂਟ ਦਾ ਕੰਮ ਵੀ ਦੇਖਦਾ ਸੀ, ਜਿਸ ਦੀ ਜਿੰਮੇਵਾਰ ਦੁਕਾਨਦਾਰਾਂ ਪਾਸੋਂ ਆਰਡਰ ਲੈ ਕੇ ਮਾਲ ਭੇਜਣਾ ਹੁੰਦਾ ਸੀ ਅਤੇ ਰਿਟਰਨਾ ਦੀ ਜਿੰਮੇਵਾਰੀ ਵੀ ਦੋਸ਼ੀ ਪਾਸ ਹੀ ਸੀ ਅਤੇ ਮੁਦਈ ਵੱਲੋਂ ਸਾਲ 2020 ਵਿੱਚ ਸ਼ੱਕ ਪੈਣ ‘ਤੇ ਰਿਕਾਰਡ ਚੈੱਕ ਕਰਨ ਪਰ ਪਾਇਆ ਕਿ ਉਕਤ ਦੋਸ਼ੀ ਵਿਅਕਤੀ ਨੇ ਕੰਪਨੀ ਦੇ 20 ਲੱਖ ਰੁਪੲੈ ਗਬਨ ਕਰ ਲਏ ਹਨ। ਪੁਲਸ ਨੇ ਮੁਹੰਮਦ ਸ਼ਮਸ਼ਾਦ ਦੀ ਸ਼ਿਕਾਇਤ ‘ਤੇ ਉਕਤ ਦੋਸ਼ੀ ਵਿਅਕਤੀ ਦੇ ਖਿਲਾਫ 408,420 ਆਈ.ਪੀ.ਸੀ. ਤਹਿਤ ਮਾਮਲਾ ਦਰਜ਼ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Please Share This News By Pressing Whatsapp Button