
ਵਿਆਹ ਦੇ ਝਾਂਸੇ ਵਿੱਚ ਆਈ ਨਬਾਲਿਗਾ ਦੇ ਪਿਤਾ ਦੀ ਸ਼ਿਕਾਇਤ ਤੇ ਮਾਮਲਾ ਦਰਜ

ਪਾਤੜਾਂ 27 ਫਰਵਰੀ (ਰਮਨ ਜੋਸ਼ੀ ): ਥਾਣਾ ਅਧੀਨ ਪੈਂਦੇ ਪਿੰਡ ਦੇਧਨਾ ਦੇ ਇਕ ਨੌਜਵਾਨ ਖਿਲਾਫ ਪੁਲਿਸ ਨੇ ਵਰਗਲਾਉਣ, ਵਿਆਹ ਦਾ ਝਾਂਸਾ ਦੇਣ, ਬਲਾਤਕਾਰ ਅਤੇ ਪੌਕਸੋ ਐਕਟ ਵਰਗੀਆਂ ਸੰਗੀਨ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ।
ਇਸ ਸਬੰਧੀ ਥਾਣਾ ਮੁਖੀ ਘੱਗਾ ਸੁਖਦੇਵ ਸਿੰਘ ਨੇ ਦੱਸਿਆ ਕਿ ਇਕ ਪਿਤਾ ਵੱਲੋਂ ਪਿੰਡ ਦੇਧਨਾ ਦੇ ਇਕ ਨੌਜਵਾਨ ਪੱਪੂ ਰਾਮ ਪੁੱਤਰ ਸ਼੍ਰੀ ਰੋਸ਼ਨ ਰਾਮ ਖਿਲਾਫ ਮਾਮਲਾ ਦਰਜ ਕਰਵਾਇਆ ਹੈ ਕਿ ਉਸਦੀ ਨਾਬਾਲਿਗ ਲੜਕੀ ਉਮਰ ਪੰਦਰਾਂ ਸਾਲ ਜ਼ੋ ਛੱਬੀ ਫਰਵਰੀ ਨੂੰ ਸਵੇਰੇ ਸਵੇਰੇ ਇਕ ਵਜੇ ਘਰ ਨਹੀਂ ਸੀ ਅਤੇ ਬਾਅਦ ਦੁਪਹਿਰ ਉਹ ਵਾਪਸ ਮੁੜ ਆਈ ਪਰ ਉਸਦੀ ਲੜਕੀ ਨੂੰ ਕਥਿਤ ਦੋਸ਼ੀ ਪੱਪੂ ਰਾਮ ਵਿਆਹ ਦਾ ਝਾਂਸਾ ਦੇ ਕੇ ਵਰਗਲਾ ਕੇ ਲੈ ਗਿਆ ਸੀ ਅਤੇ ਉਸਨੇ ਉਸ ਨਾਲ ਬਦਫ਼ੈਲੀ ਕਰਦਿਆਂ ਬਲਾਤਕਾਰ ਵੀ ਕੀਤਾ ਹੈ। ਪੁਲਿਸ ਨੇ ਮੁਦਈ ਦੇ ਬਿਆਨਾਂ ਦੇ ਆਧਾਰ ਤੇ 363,366ਏ,376 ਆਈ ਪੀ ਸੀ ਅਤੇ ਜ਼ੁਰਮ ਨੂੰ ਸਖ਼ਤਾਈ ਨਾਲ ਰੋਕਣ ਲਈ ਇਕ ਹੋਰ ਕਨੂੰਨ ਪੌਕਸੋ ਤਹਿਤ ਮੁਕੱਦਮਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Please Share This News By Pressing Whatsapp Button