
ਕਸਬਾ ਘਨੌਰ ‘ਚ 10 ਕਰੋੜ ਰੁਪਏ ਦੀ ਲਾਗਤ ਨਾਲ ਬਣੇਗਾ ਸਿਵਲ ਹਸਪਤਾਲ-ਜਲਾਲਪੁਰ
ਪਟਿਆਲਾ/ਘਨੌਰ, 27 ਫ਼ਰਵਰੀ (ਰੁਪਿੰਦਰ ਸਿੰਘ) : ਕਾਂਗਰਸ ਪਾਰਟੀ ਦੇ ਜਨਰਲ ਸਕੱਤਰ ਅਤੇ ਵਿਧਾਇਕ ਮਦਨ ਲਾਲ ਜਲਾਲਪੁਰ ਦੇ ਯਤਨਾਂ ਸਦਕਾ ਹਲਕਾ ਘਨੌਰ ਨਿਵਾਸੀਆਂ ਦੀ ਚਿਰਾਂ ਤੋਂ ਲਟਕਦੀ ਸਿਵਲ ਹਸਪਤਾਲ ਦੀ ਮੰਗ ਪੂਰੀ ਹੋਣ ਜਾ ਰਹੀ ਹੈ। ਜਿਸ ਤਹਿਤ ਸਿਹਤ ਮੰਤਰੀ ਸ੍ਰੀ ਬਲਬੀਰ ਸਿੰਘ ਸਿੱਧੂ 28 ਫ਼ਰਵਰੀ 2021 ਨੂੰ ਸਿਵਲ ਹਸਪਤਾਲ ਘਨੌਰ ਦਾ ਨੀਂਹ ਪੱਥਰ ਆਪਣੇ ਕਰ ਕਮਲਾਂ ਨਾਲ ਰੱਖਣ ਜਾ ਰਹੇ ਹਨ ।
ਇਸ ਸਬੰਧੀ ਗੱਲਬਾਤ ਕਰਦਿਆਂ ਹਲਕਾ ਘਨੌਰ ਦੇ ਵਿਧਾਇਕ ਮਦਨ ਲਾਲ ਜਲਾਲਪੁਰ ਨੇ ਕਿਹਾ ਕਿ ਮੈਨੂੰ ਇਹ ਦੱਸਦੇ ਹੋਏ ਬਹੁਤ ਖੁਸ਼ੀ ਅਤੇ ਮਾਣ ਮਹਿਸੂਸ ਹੋ ਰਿਹਾ ਹੈ ਕਿ ਮੈਨੂੰ ਇਹ ਦੱਸਦੇ ਹੋਏ ਬਹੁਤ ਖੁਸ਼ੀ ਅਤੇ ਮਾਣ ਮਹਿਸੂਸ ਹੋ ਰਿਹਾ ਹੈ ਕਿ ਪੰਜਾਬ ਸਰਕਾਰ ਨੇ ਮੇਰੀ ਮੁੱਖ ਮੰਗ ਨੂੰ ਪੂਰਾ ਕਰਦਿਆਂ ਘਨੌਰ ਵਿਖੇ 10 ਕਰੋੜ ਦੀ ਲਾਗਤ ਨਾਲ ਬਣਨ ਵਾਲੇ ਆਧੁਨਿਕ ਸਹੂਲਤਾਂ ਨਾਲ ਲੈਸ ਸਿਵਲ ਹਸਪਤਾਲ ਦੇ ਨਿਰਮਾਣ ਨੂੰ ਹਰੀ ਝੰਡੀ ਦਿੱਤੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ,ਲੋਕ ਸਭਾ ਮੈਂਬਰ ਪਰਨੀਤ ਕੌਰ,ਖਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਤੇ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਦਾ ਧੰਨਵਾਦ ਕਰਦਿਆਂ ਵਿਧਾਇਕ ਮਦਨ ਲਾਲ ਜਲਾਲਪੁਰ ਨੇ ਕਿਹਾ ਕਿ ਘਨੌਰ ਵਿਖੇ ਬਣਨ ਵਾਲੇ ਸਿਵਲ ਹਸਪਤਾਲ ਦੇ ਟੈਂਡਰ ਲੱਗ ਚੁੱਕੇ ਹਨ। ਰਸਮੀ ਸਮਾਗਮ ਤੋਂ ਬਾਅਦ ਤੇਜੀ ਨਾਲ ਹਸਪਤਾਲ ਦੇ ਨਿਰਮਾਣ ਕਾਰਜਾਂ ਨੂੰ ਨੇਪਰੇ ਚਾੜਿਆ ਜਾਵੇਗਾ। ਜਲਾਲਪੁਰ ਨੇ ਕਿਹਾ ਕਿ ਹਲਕਾ ਘਨੌਰ 95 ਪ੍ਰਤੀਸਤ ਪੇਂਡੂ ਏਰੀਏ ਨਾਲ ਜੁੜਿਆ ਹੋਇਆ ਹੈ। ਇਸ ਵਿਚ ਕੋਈ ਵੀ ਵੱਡੀ ਸਰਕਾਰੀ ਸਿਹਤ ਸੰਸਥਾ ਨਾ ਹੋਣ ਕਰਕੇ ਮੇਰੇ ਹਲਕੇ ਦੇ ਲੋਕਾਂ ਨੂੰ ਇਲਾਜ ਲਈ ਦੂਰ ਦੁਰਾਡੇ ਹਸਪਤਾਲਾਂ ਵਿਚ ਜਾਣਾ ਪੈਂਦਾ ਸੀ। ਉਥੇ ਇਲਾਜ ਤੇ ਵੀ ਵੱਡਾ ਖਰਚਾ ਕਰਨਾ ਪੈਂਦਾ ਸੀ। ਸਿਵਲ ਹਸਪਤਾਲ ਬਣਨ ਨਾਲ ਮੇਰੇ ਹਲਕੇ ਦੇ ਲੋਕਾਂ ਨੂੰ ਮਿਆਰੀ ਸਿਹਤ ਸਹੂਲਤ ਕਸਬਾ ਘਨੌਰ ਵਿਖੇ ਹੀ ਮੁਹੱਇਆ ਹੋਣਗੀਆਂ। ਜ਼ਲਾਲਪੁਰ ਨੇ ਕਿਹਾ ਕਿ ਹਲਕਾ ਘਨੌਰ ਵਿਖ ਵਾਟਰ ਟਰੀਟਮੈਂਟ,ਆਈ.ਟੀ. ਪਾਰਕ,ਸੜਕਾਂ ਦੇ ਨਿਰਮਾਣ, ਨਹਿਰਾਂ ਰਜਵਾਹਿਆਂ ਦਾ ਨਵੀਕਰਨ, ਸਕੂਲਾਂ ਦੀ ਉਸਾਰੀ ਆਦਿ ਮੇਰੀਆਂ ਮੁੱਖ ਪ੍ਰਾਪਤੀਆਂ ਹਨ। ਜਿਨ੍ਹਾਂ ਨੇ ਸਮੁੱਚੇ ਹਲਕਾ ਘਨੌਰ ਦੀ ਤਸਵੀਰ ਬਦਲ ਕੇ ਰੱਖ ਦਿੱਤੀ ਹੈ। ਜਲਦ ਹੀ ਮੇਰਾ ਹਲਕਾ ਸੂਬੇ ਦਾ ਹੀ ਨਹੀਂ ਪੂਰੇ ਦੇਸ ਦਾ ਨੰਬਰ ਇੱਕ ਹਲਕਾ ਬਣੇਗਾ। ਇਸ ਮੌਕੇ ਜਿਲਾ ਪ੍ਰੀਸਦ ਮੈਂਬਰ ਗਗਨਦੀਪ ਸਿੰਘ ਜਲਾਲਪੁਰ,ਚੇਅਰਮੈਨ ਜਗਦੀਪ ਸਿੰਘ ਡਿੰਪਲ ਚਪੜ, ਨਗਰ ਪੰਚਾਇਤ ਘਨੌਰ ਦੇ ਪ੍ਰਧਾਨ ਨਰਪਿੰਦਰ ਸਿੰਘ ਭਿੰਦਾ,ਚੇਅਰਮੈਨ ਗੁਰਦੇਵ ਸਿੰਘ ਬਘੌਰਾ,ਮਾਰਕਿਟ ਕਮੇਟੀ ਦੇ ਚੇਅਰਮੈਨ ਬਲਜੀਤ ਸਿੰਘ ਗਿੱਲ,ਚੇਅਰਮੈਨ ਹਰਵਿੰਦਰ ਸਿੰਘ ਕਾਮੀ,ਵਾਈਸ ਚੇਅਰਮੈਨ ਰਾਮ ਸਿੰਘ ਸੀਲ, ਸਰਪੰਚ ਦਰਸਨ ਸਿੰਘ ਮੰਡੋਲੀ, ਸਰਪੰਚ ਇੰਦਰਜੀਤ ਸਿੰਘ ਬਿਟੂ ਮਹਿਦੂਦਾਂ, ਦਾਰਾ ਹਰਪਾਲਪੁਰ,ਕਾਲਾ ਹਰਪਾਲਪੁਰ, ਲਖਵੀਰ ਸਿੰਘ ਰਾਏਪੁਰ, ਪਵਿੱਤਰ ਸਿੰਘ ਕਮਾਲਪੁਰ, ਗੁਰਵਿੰਦਰ ਸਿੰਘ ਰੁੜਕੀ, ਬਿੰਦਰ ਸਲੇਮਪੁਰ ਜੱਟਾਂ ਸਮੇਤ ਹੋਰ ਵੀ ਹਾਜਰ ਹਨ।
Please Share This News By Pressing Whatsapp Button